ETV Bharat / state

ਕਾਰ ਚੜ੍ਹਾ ਕੇ ਕੁਚਲ ਦਿੱਤਾ ਨੌਜਵਾਨ: ਟਰੈਕਟਰ 'ਤੇ ਡੈਕ ਲਗਾਉਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਦਾ ਇਕਲੌਤਾ ਸੀ ਮ੍ਰਿਤਕ

ਬਰਨਾਲਾ ਵਿੱਚ ਟਰੈਕਟਰ ਦੇ ਡੈਕ ਨੂੰ ਲੈ ਕੇ ਹੋਈ ਲੜਾਈ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

Youth murdered in Barnala
ਟਰੈਕਟਰ ਦੇ ਡੈਕ ਨੂੰ ਲੈ ਕੇ ਹੋਈ ਲੜਾਈ ਦੌਰਾਨ ਨੌਜਵਾਨ ਦਾ ਕਤਲ (Etv Bharat (ਪੱਤਰਕਾਰ, ਬਰਨਾਲਾ))
author img

By ETV Bharat Punjabi Team

Published : Oct 29, 2024, 8:12 PM IST

ਬਰਨਾਲਾ: ਬਰਨਾਲਾ ਵਿਖੇ ਟਰੈਕਟਰ ਦੇ ਡੈਕ ਨੂੰ ਲੈ ਕੇ ਹੋਈ ਲੜਾਈ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਜਿਲ੍ਹੇ ਦੇ ਪਿੰਡ ਪੱਖੋਕੇ ਦੀ ਹੈ, ਜਿੱਥੇ ਬੀਤੀ ਰਾਤ ਦਾਣਾ ਮੰਡੀ ਵਿੱਚ ਦੋ ਧਿਰਾਂ ਦਰਮਿਆਨ ਟਰੈਕਟਰ ਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਲੜਾਈ ਹੋ ਗਈ। ਜਿਸ ਦੌਰਾਨ ਜਸਲੀਨ ਸਿੰਘ ਜੱਸੂ ਨਾਮ ਦੇ ਨੌਜਵਾਨ ਦਾ ਬੁਰੀ ਤਰ੍ਹਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਜਸਲੀਨ ਸਿੰਘ ਜੱਸੂ ਵਲੋਂ ਪਿੰਡ ਦੇ ਹੀ ਰਮਨਦੀਪ ਸਿੰਘ ਨੂੰ ਟਰੈਕਟਰ ਤੇ ਡੈਕ ਲਗਾਉਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਅਤੇ ਜਸਲੀਨ ਸਿੰਘ ਉਪਰ ਗੱਡੀ ਚੜ੍ਹਾ ਕੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ।

ਟਰੈਕਟਰ ਦੇ ਡੈਕ ਨੂੰ ਲੈ ਕੇ ਹੋਈ ਲੜਾਈ ਦੌਰਾਨ ਨੌਜਵਾਨ ਦਾ ਕਤਲ (Etv Bharat (ਪੱਤਰਕਾਰ, ਬਰਨਾਲਾ))

ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਗਈ ਕੁੱਟਮਾਰ

ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਜਗਦੀਪ ਸਿੰਘ, ਕਾਬਲ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਰਮਨਦੀਪ ਸਿੰਘ, ਉਸਦੇ ਪੁੱਤਰ ਅਤੇ ਉਸਦੇ ਸਾਥੀਆਂ ਨੇ ਪਹਿਲਾਂ ਜਸਲੀਨ ਸਿੰਘ ਜੱਸੂ ਉਪਰ ਗੱਡੀ ਚੜ੍ਹਾਈ ਅਤੇ ਬਾਅਦ ਵਿੱਚ ਉਸਦੇ ਰਾਡਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਕਤ ਨੌਜਵਾਨ ਦੀ ਮੌਤ ਹੋ ਗਈ। ਇਸਤੋਂ ਇਲਾਵਾ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜੋ ਇਲਾਜ਼ ਲਈ ਹਸਪਤਾਲ ਦਾਖ਼ਲ ਹਨ। ਉਹਨਾਂ ਦੱਸਿਆ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦੇ ਪਿਤਾ ਸਾਬਕਾ ਫ਼ੌਜੀ ਹਨ ਅਤੇ ਉਸਦੀ ਭੈਣ ਕੈਨੇਡਾ ਰਹਿੰਦੀ ਹੈ। ਉਸਦੀ ਮੌਤ ਨਾਲ ਸਾਰਾ ਘਰ ਹੀ ਪੱਟਿਆ ਗਿਆ ਹੈ। ਉਹਨਾਂ ਕਿਹਾ ਕਿ ਘਟਨਾਂ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਲਜ਼ਮ ਫੜੇ ਨਹੀਂ ਗਏ।

Youth murdered in Barnala
ਮ੍ਰਿਤਕ ਦੀ ਫਾਇਲ ਫੋਟੋ (Etv Bharat (ਪੱਤਰਕਾਰ, ਬਰਨਾਲਾ))

ਮੁਲਜ਼ਮਾਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰ

ਇਸ ਸਬੰਧੀ ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ 10 ਵਜੇ ਕਰੀਬ ਪਿੰਡ ਪੱਖੋਕੇ ਦੇ ਵਿਖੇ ਦੋ ਧਿਰਾਂ ਦੀ ਲੜਾਈ ਹੋਈ ਸੀ। ਪਿੰਡ ਦੇ ਰਮਨਦੀਪ ਸਿੰਘ ਦੇ ਟਰੈਕਟਰ ਉਪਰ ਲੱਗੇ ਡੈਕ ਨੂੰ ਜਸਲੀਨ ਸਿੰਘ ਜੱਸੂ ਵਲੋਂ ਰੋਕਿਆ ਗਿਆ। ਜਿਸ ਤੋਂ ਬਾਅਦ ਦੋਵੇਂ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ। ਇਸ ਤੋਂ ਬਾਅਦ ਰਮਨਦੀਪ ਸਿੰਘ ਨੇ ਆਪਣੇ ਸਾਥੀ ਬੁਲਾ ਕੇ ਜਸਲੀਨ ਜੱਸੂ ਦੀ ਕੁੱਟਮਾਰ ਕਰ ਦਿੱਤੀ। ਜਿਸ ਨਾਲ ਉਕਤ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨ ਦੇ ਆਧਾਰ ਤੇ ਰਮਨਦੀਪ ਸਿੰਘ ਅਤੇ ਉਸਦੇ 18 ਹੋਰ ਸਾਥੀਆਂ ਵਿਰੁੱਧ ਕਤਲ ਦਾ ਪਰਚਾ ਦਰਜ਼ ਕਰ ਲਿਆ ਹੈ। ਉਹਨਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.