ETV Bharat / state

ਆੜ੍ਹਤੀਏ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਚਾ ਦਰਜ਼ - young man committed suicide

ਬਰਨਾਲਾ ਦੇ ਪਿੰਡ ਰਾਮਗੜ੍ਹ ਦੇ ਨੌਜਵਾਨ ਸਤਨਾਮ ਸਿੰਘ ਵਲੋਂ ਆੜ੍ਹਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਆੜ੍ਹਤੀ ਤੋਂ ਮੁਨਸ਼ੀ ਦਾ ਕੰਮ ਕਰਦਾ ਸੀ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਆੜ੍ਹਤੀ ਮ੍ਰਿਤਕ ਨੂੰ ਤੰਗ ਪਰੇਸ਼ਾਨ ਕਰਦਾ ਸੀ। ਜਿਸ ਤੋਂ ਬਾਅਦ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

ਆੜ੍ਹਤੀਏ ਤੋਂ ਤੰਗ ਆ ਕੇ ਨੌਜਵਾਨ ਵਲੋਂ ਖੁਦਕੁਸ਼ੀ

author img

By ETV Bharat Punjabi Team

Published : Apr 21, 2024, 7:27 AM IST

ਆੜ੍ਹਤੀਏ ਤੋਂ ਤੰਗ ਆ ਕੇ ਨੌਜਵਾਨ ਵਲੋਂ ਖੁਦਕੁਸ਼ੀ

ਬਰਨਾਲਾ: ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿਖੇ ਆੜ੍ਹਤੀਏ ਤੋਂ ਪਰੇਸ਼ਾਨ ਹੋਕੇ ਇੱਕ ਨੌਜਵਾਨ ਸਤਨਾਮ ਸਿੰਘ ਪੁੱਤਰ ਬਿਕਰ ਸਿੰਘ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਨੌਜਵਾਨ ਨੇ ਪਿਛਲੀ ਲੰਘੀ ਰਾਤ ਨੂੰ ਅਪਣੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੀ ਜੇਬ ਵਿੱਚ ਇੱਕ ਖੁਦਕੁਸ਼ੀ ਨੋਟ ਛੱਡ ਗਿਆ, ਜਿਸ ਵਿੱਚ ਉਸ ਨੇ ਪਿੰਡ ਟੱਲੇਵਾਲ ਦੇ ਆੜ੍ਹਤੀਏ ਅਤੇ ਸਾਬਕਾ ਸਰਪੰਚ ਨੂੰ ਆਪਣੀ ਮੌਤ ਦਿਲ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਵਲੋਂ ਆੜ੍ਹਤੀਏ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।

ਆੜ੍ਹਤੀਏ ਤੋਂ ਤੰਗ ਆ ਖੁਦਕੁਸ਼ੀ: ਇਸ ਮਾਮਲੇ ਸਬੰਧੀ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਮਾਤਾ ਬਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਕੁੱਝ ਸਾਲ ਪਹਿਲਾਂ ਟੱਲੇਵਾਲ ਦੇ ਆੜ੍ਹਤੀਏ ਜਗਰਾਜ ਸਿੰਘ ਕੋਲ ਮੁਨੀਮ ਦਾ ਕੰਮ ਕਰਦਾ ਸੀ। ਆੜ੍ਹਤੀਆ ਉਹਨਾਂ ਦੇ ਪੁੱਤਰ ਦੇ ਬੈਂਕ ਖਾਤੇ ਵਿੱਚ ਪੈਸੇ ਪਵਾ ਦਿੰਦਾ ਸੀ ਅਤੇ ਕਢਵਾ ਲੈਂਦਾ ਸੀ। ਆੜ੍ਹਤੀਏ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਦੇ ਪੁੱਤਰ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਆੜ੍ਹਤੀਆ ਉਹਨਾਂ ਦੇ ਪੁੱਤਰ ਤੋਂ 22 ਲੱਖ ਰੁਪਏ ਦੀ ਮੰਗ ਕਰਦਾ ਸੀ, ਪਰ ਉਨਾਂ ਨੇ ਸਿਰਫ 8 ਲੱਖ ਰੁਪਏ ਹੀ ਦੇਣੇ ਸਨ। ਉਹ ਜਦ 8 ਲੱਖ ਰੁਪਏ ਆੜ੍ਹਤੀਏ ਨੂੰ ਦੇਣ ਪੁੱਜੇ ਤਾਂ ਆੜ੍ਹਤੀਏ ਨੇ ਪੈਸੇ ਲੈਣ ਤੋਂ ਜਵਾਬ ਦੇ ਦਿੱਤਾ ਅਤੇ 22 ਲੱਖ ਰੁਪਏ ਹੀ ਮੰਗਦਾ ਰਿਹਾ। ਜਿਸ ਨੂੰ ਲੈ ਕੇ ਉਹਨਾਂ ਦਾ ਪੁੱਤਰ ਆੜ੍ਹਤ ਦੀ ਦੁਕਾਨ ਤੋਂ ਹਟ ਗਿਆ ਅਤੇ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਲੱਗ ਪਿਆ ਸੀ। ਪਰ ਫਿਰ ਵੀ ਆੜ੍ਹਤੀਏ ਵੱਲੋਂ ਉਸ ਨੂੰ ਪਿਛਲੇ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ।

ਆੜ੍ਹਤੀ ਮ੍ਰਿਤਕ ਨੂੰ ਦਿੰਦਾ ਸੀ ਧਮਕੀਆਂ: ਪਰਿਵਾਰ ਨੇ ਦੱਸਿਆ ਕਿ ਆੜ੍ਹਤੀਏ ਨੇ ਉਹਨਾਂ ਦੇ ਮ੍ਰਿਤਕ ਪੁੱਤ ਸਤਨਾਮ ਸਿੰਘ ਤੋਂ ਇੱਕ ਖਾਲੀ ਚੈੱਕ ਵੀ ਲੈ ਲਿਆ ਸੀ, ਜੋ ਅਕਸਰ ਉਹਨਾਂ ਦੇ ਪੁੱਤਰ ਨੂੰ ਡਰਾਉਂਦਾ ਧਮਕਾਉਂਦਾ ਰਹਿੰਦਾ ਸੀ ਕਿ ਉਹ ਚੈੱਕ ਦੇ ਰਾਹੀਂ 22 ਲੱਖ ਰੁਪਏ ਦੀ ਰਕਮ ਪਾਕੇ ਉਸ ਨੂੰ ਸਜ਼ਾ ਕਰਵਾ ਦੇਵੇਗਾ। ਇੱਥੇ ਹੀ ਬਸ ਨਾ ਕਰਦੇ ਹੋਏ ਆੜ੍ਹਤੀਏ ਨੇ ਉਹਨਾਂ ਦਾ ਘਰ ਤੱਕ ਵੀ ਬਤੌਰ ਲਿਖਤੀ ਗਹਿਣੇ ਲਿਖਵਾ ਲਿਆ ਸੀ, ਜੋ ਅਕਸਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਘਰੋਂ ਬੇਘਰ ਕਰਨ ਅਤੇ ਪੁਲਿਸ ਦੀਆਂ ਧਮਕੀਆਂ ਤੋਂ ਇਲਾਵਾ ਕੁਝ ਵਿਅਕਤੀਆਂ ਵੱਲੋਂ ਉਹਦਾ ਪਿੱਛਾ ਕਰਵਾਉਂਦਾ ਰਹਿੰਦਾ ਸੀ। ਜਿਸ ਦੇ ਚੱਲਦਿਆਂ ਆੜ੍ਹਤੀਏ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪੁੱਤਰ ਸਤਨਾਮ ਸਿੰਘ ਵਲੋਂ ਖੁਦਕੁਸ਼ੀ ਕਰ ਲਈ।

ਮ੍ਰਿਤਕ ਨੇ ਖੁਦਕੁਸ਼ੀ ਨੋਟ 'ਚ ਲਿਖੇ ਕਈ ਨਾਮ: ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਸਤਨਾਮ ਸਿੰਘ ਨੇ ਬਤੌਰ ਇੱਕ ਸੁਸਾਈਡ ਨੋਟ ਰਾਹੀਂ ਪਿੰਡ ਟੱਲੇਵਾਲ ਦੇ ਆੜ੍ਹਤੀਏ, ਇੱਕ ਸਰਪੰਚ ਸਮੇਤ ਕੁਝ ਵਿਅਕਤੀਆਂ ਦੇ ਨਾਮ ਲਿਖਕੇ ਖੁਦਕੁਸ਼ੀ ਕਰ ਲਈ। ਉਹਨਾਂ ਕਿਹਾ ਕਿ ਜਿਨ੍ਹਾਂ ਸਮਾਂ ਮ੍ਰਿਤਕ ਸਤਨਾਮ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਉਨਾਂ ਚਿਰ ਉਹ ਆਪਣੇ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਨਾ ਹੀ ਅੰਤਿਮ ਸਸਕਾਰ ਕਰਨਗੇ।

ਪੰਚਾਇਤ ਯੂਨੀਅਨ ਵਲੋਂ ਪੁਲਿਸ ਨੂੰ ਅਲਟੀਮੇਟਮ: ਮ੍ਰਿਤਕ ਦੇ ਪਰਿਵਾਰ ਦੇ ਹੱਕ ਵਿੱਚ ਪਿੰਡ ਵਾਸੀ ਅਤੇ ਪੰਚਾਇਤ ਯੂਨੀਅਨ ਬਰਨਾਲਾ ਵੀ ਇਨਸਾਫ਼ ਦਵਾਉਣ ਲਈ ਪਰਿਵਾਰ ਨਾਲ ਡੱਟ ਕੇ ਖੜ ਗਈ ਹੈ। ਜਿਨ੍ਹਾਂ ਨੇ ਸੋਮਵਾਰ ਤੱਕ ਦਾ ਪੁਲਿਸ ਨੂੰ ਅਲਟੀਮੇਟਮ ਦਿੰਦੇ ਕਿਹਾ ਕਿ ਜੇਕਰ ਪੁਲਿਸ ਸੋਮਵਾਰ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਹਨਾਂ ਸਮਾਂ ਮ੍ਰਿਤਕ ਸਤਨਾਮ ਸਿੰਘ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ, ਜਿੰਨਾ ਸਮਾਂ ਆੜ੍ਹਤੀ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ। ਕਾਬਿਲੇਗੌਰ ਹੈ ਕਿ ਮ੍ਰਿਤਕ ਸਤਨਾਮ ਸਿੰਘ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਜੋ ਆਪਣੇ ਪਿੱਛੇ ਇੱਕ 9 ਮਹੀਨਿਆਂ ਦਾ ਛੋਟਾ ਮਾਸੂਮ ਪੁੱਤਰ,ਆਪਣੀ ਪਤਨੀ, ਮਾਤਾ, ਦੋ ਭੈਣਾਂ ਅਤੇ ਇੱਕ ਛੋਟਾ ਭਰਾ ਛੱਡ ਗਿਆ। ਸਾਰੇ ਪਰਿਵਾਰ ਦੀ ਜਿੰਮੇਦਾਰੀ ਮ੍ਰਿਤਕ ਸਤਨਾਮ ਸਿੰਘ ਦੇ ਉੱਪਰ ਹੀ ਸੀ। ਜਿਨ੍ਹਾਂ ਦਾ ਹੁਣ ਰੋ-ਰੋ-ਕੇ ਬੁਰਾ ਹਾਲ ਹੈ।

ਜਲਦ ਮੁਲਜ਼ਮਾਂ ਦੀ ਹੋਵੇਗੀ ਗ੍ਰਿਫ਼ਤਾਰੀ: ਇਸ ਮਾਮਲੇ ਸੰਬੰਧੀ ਡੀਐਸਪੀ ਕੰਵਲਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਪੁਲਿਸ ਨੇ ਵੱਖੋ-ਵੱਖਰੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਰਾਹੀਂ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.