ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਦੇ ਫੈਕਟਰੀ ਏਰੀਆ ਸਥਿਤ ਰਵਿਦਾਸ ਕਲੋਨੀ ਵਿੱਚ ਇੱਕ 23 ਸਾਲ ਦੀ ਵਿਆਹੁਤਾ ਲੜਕੀ ਨੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਲੜਕੀ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੇ ਆਪਣੀ ਪਸੰਦ ਦੇ ਲੜਕੇ ਨਾਲ ਦੋ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਇਸ ਵਿਆਹ ਵਿੱਚ ਉਹਨਾਂ ਦੀ ਦੱਸ ਮਹੀਨੇ ਦੀ ਬੇਟੀ ਵੀ ਹੈ। ਉਹਨਾਂ ਦੱਸਿਆ ਕਿ ਲੜਕੀ ਦੇ ਵਿਆਹ ਤੋਂ ਉਸ ਦਾ ਤਾਇਆ ਨਾ-ਖੁਸ਼ ਸੀ ਕਿਉਂਕਿ ਉਹਨਾਂ ਦਾ ਵਿਆਹ ਇੰਟਰਕਾਸਟ ਸੀ। ਜਿਸ ਕਾਰਨ ਉਹ ਕਈ ਵਾਰ ਲੜਕੀ ਦੇ ਪਤੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਵਿਆਹ ਤੋੋਂ ਨਾਖੁਸ਼ ਤਾਇਆ ਕਰਦਾ ਸੀ ਪਰੇਸ਼ਾਨ : ਮ੍ਰਿਤਕ ਲੜਕੀ ਦੀ ਮਾਤਾ ਨੇ ਕਿਹਾ ਕਿ ਤਾਏ ਵੱਲੋਂ ਲਗਾਤਾਰ ਲੜਾਈ ਝਗੜਾ ਕਰਨਾ ਤੇ ਲੜਕੀ ਦੇ ਸਹੁਰਾ ਪਰਿਵਾਰ ਉੱਤੇ ਝੂਠੇ ਪਰਚੇ ਦਰਜ ਕਰਵਾਉਣ ਤੋਂ ਲੜਕੀ ਇਨਾਂ ਤੰਗ ਆ ਗਈ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ। ਲੜਕੀ ਦੀ ਮਾਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਸ ਪੂਰੇ ਮਾਮਲੇ 'ਚ ਇਨਸਾਫ ਦਿੱਤਾ ਜਾਵੇ।
ਮ੍ਰਿਤਕ ਨੇ ਲਿਖਿਆ ਸੁਸਾਈਡ ਨੋਟ : ਦੱਸਣਯੋਗ ਹੀ ਕਿ ਮਰਨ ਤੋਂ ਪਹਿਲਾਂ ਲੜਕੀ ਵੱਲੋਂ ਲਿਖਿਆ ਗਿਆ ਇੱਕ ਸੁਸਾਈਡ ਨੋਟ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਮੇਰੇ ਸਹੁਰਾ ਪਰਿਵਾਰ ਅਤੇ ਮਾਪਿਆਂ ਨੂੰ ਕੁਝ ਨਾ ਕਿਹਾ ਜਾਵੇ। ਉਹਨਾਂ ਚੋਂ ਕਿਸੇ ਦਾ ਕੋਈ ਕਸੂਰ ਨਹੀਂ ਹੈ। ਅਖੀਰ ਦੇ ਵਿੱਚ ਉਸਨੇ ਲਿਖਿਆ ਕਿ ਮੇਰੇ ਪਰਿਵਾਰ ਨੂੰ ਇਨਸਾਫ ਮਿਲੇ।
- ਸੰਗਰੂਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਮਾਮਲਾ, ਪੁਲਿਸ ਅਧਿਕਾਰੀ ਦਾ ਬਿਆਨ- 'ਸ਼ਰਾਬ ਵਿੱਚ ਈਥਾਨੌਲ ਦੀ ਸੀ ਮਿਲਾਵਟ' - Poisonous liquor in Sangrur
- ਪੰਜਾਬ ਪੁਲਿਸ ਨੂੰ ਮਿਲੀ ਸਫ਼ਲਤਾ, ਸੂਚਨਾ ਦੇ ਆਧਾਰ 'ਤੇ ਦੋ ਪਾਕਿਸਤਾਨੀ ਡਰੋਨ ਕੀਤੇ ਬਰਾਮਦ - Two Pakistani drones recovered
- ਆਟੋ ਵਾਲੇ ਦਾ ਵੱਡਾ ਕਾਰਨਾਮਾ, ਪੁਲਿਸ ਦੀ ਮਦਦ ਤੋਂ ਬਿਨ੍ਹਾਂ ਆਪਣਾ ਚੋਰੀ ਹੋਇਆ ਆਟੋ ਇਸ ਤਰ੍ਹਾਂ ਕੀਤਾ ਟਰੇਸ - The big feat of the auto guy
ਪੁਲਿਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ: ਉਥੇ ਹੀ ਸੂਚਨਾ ਮਿਲਦਾ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਸੰਬਧੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮਾਮਲੇ ਸਬੰਧੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਮਾਪਿਆਂ ਦੇ ਬਿਆਨ ਦਰਜ ਕਰਨ ਦੇ ਨਾਲ ਨਾਲ ਸੁਸਾਈਡ ਨੋਟ ਬਰਾਮਦ ਕਰਕੇ ਉਸ ਦੇ ਅਧਾਰ 'ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਪੁਲਿਸ ਨੇ ਦੱਸਿਆ ਕਿ ਤਮੰਨਾ ਦੇ ਤਾਏ ਤੋਂ ਇਲਾਵਾ ਉਸਦਾ ਚਾਚਾ-ਚਾਚੀ ਵੀ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਨਾਂ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।