ਪਟਿਆਲਾ: ਪੰਜਾਬ ਦੇ ਮੋਗਾ ਅਤੇ ਹੋਰ ਸ਼ਹਿਰਾਂ ਤੋਂ ਬਾਅਦ ਹੁਣ ਪਟਿਆਲਾ ਦੇ ਦੱਸ ਮਹੀਨੇ ਦੇ ਰਿਧਮਵੀਰ ਨੂੰ ਇੱਕ ਅਜਿਹੀ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ ਜਿਸ ਦਾ ਇਲਾਜ ਆਮ ਪਰਿਵਾਰ ਦੇ ਵੱਸ ਦੀ ਗੱਲ ਨਹੀਂ। ਅਜਿਹੇ ਵਿੱਚ ਪਰਿਵਾਰ ਨੇ ਸੁਬੇ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਦੱਸ ਦਈਏ ਕਿ ਇਹ ਇੱਕ ਐਸੀ ਬਿਮਾਰੀ ਵਾਲਾ ਕੇਸ ਹੈ, ਜਿਸ ’ਚ ਬੱਚਾ ਰਿਧਮ ਵੀਰ ਸਿੰਘ ਸਪਾਈਨਲ ਮਸਕੂਲਰ ਐਟ੍ਰੋਫੀ (SMA) ਟਾਈਪ 1 ਨਾਲ ਲੜ ਰਿਹਾ ਹੈ ਅਤੇ ਇਸ ਨੂੰ 16 ਕਰੋੜ ਰੁਪਏ ਦਾ ਟੀਕਾ ਲਗਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਜਿਸ ਨੂੰ ਮੰਗਾਉਣ ਲਈ ਬਾਹਰਲੇ ਦੇਸ਼ਾਂ ਤੋਂ 16 ਕਰੋੜ ਰੁਪਏ ਦਾ ਖਰਚਾ ਹੋਵੇਗਾ। ਪਰਿਵਾਰ ਨੇ ਪੰਜਾਬੀਆਂ ਤੋਂ ਅਤੇ ਐਨਆਰਆਈ ਭਰਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਬੱਚੇ ਨੁੰ ਬਚਾਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ।
ਇਸ ਬਿਮਾਰੀ ਦੇ ਨਾਲ ਜੂਝਦਿਆਂ 10 ਮਹੀਨਿਆਂ ਦਾ ਬੱਚਾ ਹੁਣ ਹੌਲੀ-ਹੌਲੀ ਆਪਣੀ ਸਿਹਤ ਤੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ, ਪੀਜੀਆਈ ਵੱਲੋਂ ਮਾਪਿਆਂ ਨੂੰ ਜਲਦ ਪੈਸਾ ਇਕੱਠਾ ਕਰਕੇ ਲਿਆਉਣ ਲਈ ਕਿਹਾ ਗਿਆ ਤਾਂ ਜੋ ਉਹ ਟੀਕਾ ਲੱਗ ਸਕੇ ਅਤੇ ਬੱਚੇ ਦੀ ਰਿਕਵਰੀ ਹੋ ਸਕੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸੇ ਹੀ ਘਰ ’ਚ ਇਹ ਦੂਸਰਾ ਬੱਚਾ ਹੈ ਜਿਸ ਨੂੰ ਇਹ ਭਿਆਨਕ ਬਿਮਾਰੀ ਲੱਗੀ ਹੈ।
ਇਸ ਬਿਮਾਰੀ ਕਾਰਨ ਰਿਧਮ ਦੇ ਵੱਡੇ ਭਰਾ ਦੀ ਹੋ ਗਈ ਸੀ ਮੌਤ: ਇਸ ਮੌਕੇ ਰਿਧਮ ਦੀ ਮਾਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਬੱਚਾ ਡੇਢ ਸਾਲ ਦਾ ਜਿਸਦੀ ਇਸੇ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਮਨਪ੍ਰੀਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਦੇ ਇੱਕ ਬੇਟੇ ਮਨਵੀਰ ਸਿੰਘ ਦੀ ਵੀ ਇਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਪਰਿਵਾਰਿਕ ਮੈਂਬਰਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਨਹੀਂ ਸੀ, ਜਦੋਂ ਮਨਵੀਰ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਘਰ ਦੇ ਵਿੱਚ ਥੋੜੇ ਸਮੇਂ ਬਾਅਦ ਰਿਧਮ ਵੀਰ ਦਾ ਜਨਮ ਹੁੰਦਾ ਹੈ ਤੇ ਉਹੀ ਲੱਛਣ ਪਰਿਵਾਰਿਕ ਮੈਂਬਰਾਂ ਨੂੰ ਰਿਧਮ ਵੀਰ ਦੇ ਵਿੱਚ ਦਿਖਾਈ ਦਿੰਦੇ ਨੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰਿਦਮ ਵੀਰ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ । ਡਾਕਟਰਾਂ ਮੁਤਾਬਿਕ ਰਿਧਮ ਕੋਲ ਸਮਾਂ ਬਹੁਤ ਘੱਟ ਹੈ। ਪਰਿਵਾਰ ਨੇ ਲੋਕਾਂ ਨੂੰ ਇਸ ਫੋਨ ਨੰਬਰ (96465-62686) ’ਤੇ ਮਦਦ ਕਰਨ ਦੀ ਗੁਹਾਰ ਲਗਾਈ ਹੈ।
- ਮੁੱਖ ਮੰਤਰੀ ਮਾਨ ਦੇ ਸ਼ਹਿਰ 'ਚ ਨਸ਼ੇ ਨੇ ਪਸਾਰੇ ਪੈਰ, ਇੱਕੋ ਸਮੇਂ ਹੋਈ ਦੋ ਨੌਜਵਾਨਾਂ ਦੀ ਹੋਈ ਮੌਤ - Two youths died of drug overdose
- ਸੰਗਰੂਰ ਦੇ ਦਿੜਬਾ 'ਚ ਸਿਹਤ ਵਿਭਾਗ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੇ ਸੈਂਟਰ 'ਤੇ ਕੀਤੀ ਰੇਡ, ਜਾਂਚ ਲਈ ਭੇਜੇ ਸੈਂਪਲ - artificial milk making center
- ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ; ਜੋ ਚਲਾਉਂਦੀ ਹੈ 16 ਲੱਖ ਦਾ ਡ੍ਰੋਨ, ਦੇਖੋ ਤਾਂ ਜ਼ਰਾ ਹੋਰ ਕੀ ਹੈ ਉਨ੍ਹਾਂ ਦੀ ਖਾਸੀਅਤ - Ludhiana drone owner Mandeep Kaur
ਦਾਨੀ ਸਜਨਾਂ ਤੋਂ ਮਦਦ ਦੀ ਅਪੀਲ : ਜ਼ਿਕਰਯੋਗ ਹੈ ਕਿ ਪਰਿਵਾਰ ਨੇ ਦੱਸਿਆ ਕਿ ਆਰਥਿਕ ਤੌਰ 'ਤੇੇ ਇਹਨਾਂ ਖਰਚਾ ਨਹੀਂ ਕਰ ਸਕਦੇ। ਇਸੇ ਲਈ ਉਹ ਪਰਿਵਾਰ ਲੋਕਾਂ ਤੋਂ ਅਪੀਲ ਕਰ ਰਿਹਾ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਮੰ ਡਾਕਟਰਾਂ ਕੋਲੋਂ ਟੈਸਟ ਕਰਾਏ ਜਾਂਦੇ ਨੇ ਤੇ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਹੈ, ਕਿ ਜੋ ਤੁਹਾਡੇ ਪਹਿਲੇ ਬੱਚੇ ਨੂੰ ਬਿਮਾਰੀ ਸੀ ਉਹੀ ਬਿਮਾਰੀ ਰਿਧਮ ਵੀਰ ਨੂੰ ਹੈ। ਜਿਸ ਕਾਰਨ ਪਰਿਵਾਰਕ ਮੈਂਬਰ ਦਿਮਾਗੀ ਤੌਰ 'ਤੇ ਕਾਫੀ ਪਰੇਸ਼ਾਨ ਚੱਲ ਰਹੇ ਨੇ। ਤੇ ਮਦਦ ਦੀ ਗੁਹਾਰ ਲਗਾ ਰਹੇ ਨੇ।