ਅੰਮ੍ਰਿਤਸਰ: ਇੱਕ ਸਕੂਟੀ ਚਾਲਕ ਵਿਅਕਤੀ ਆਪਣੇ ਪਰਿਵਾਰ ਸਮੇਤ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਮੁੱਖ ਮਾਰਗ ਦੇ ਉੱਤੇ ਕਰਤਾਰਪੁਰ ਵੱਲ੍ਹ ਜਾ ਰਿਹਾ ਸੀ ਕਿ ਇਸ ਦੌਰਾਨ ਪਿੱਛੇ ਤੋਂ ਆ ਰਹੇ ਇਕ ਅਣਪਛਾਤੇ ਟਰਾਲੇ ਵਲੋਂ ਕਥਿਤ ਤੌਰ ਦੇ ਉੱਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ। ਜਦੋਂ ਕਿ ਸਕੂਟੀ ਚਾਲਕ, ਇਕ ਔਰਤ ਅਤੇ ਇਕ ਹੋਰ ਬੱਚੀ ਇਸ ਵਿੱਚ ਗੰਭੀਰ ਜਖਮੀ ਹੋ ਗਏ ਹਨ।।
ਉਕਤ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ ਦੌਰਾਨ ਆਪਣੇ ਮਾਤਾ ਪਿਤਾ ਨਾਲ ਸਕੂਟੀ ਤੇ ਸਵਾਰ ਕਰੀਬ 7 ਸਾਲਾਂ ਬੱਚੀ ਦੇ ਉੱਤੋਂ ਦੀ ਕਥਿਤ ਤੌਰ ਤੇ ਟਰਾਲਾ ਲੰਘ ਜਾਣ ਕਾਰਨ ਉਸ ਦੀ ਖੋਪੜੀ ਦੇ ਟੁਕੜੇ ਹੋ ਗਏ ਅਤੇ ਬੱਚੀ ਦੀ ਮੌਕੇ ਦੇ ਉੱਤੇ ਦਰਦਨਾਕ ਮੌਤ ਹੋ ਗਈ ਹੈ। ਜਦੋਂ ਕਿ ਇਸ ਦੇ ਨਾਲ ਹੀ ਬੱਚੀ ਦੇ ਮਾਤਾ ਪਿਤਾ ਅਤੇ ਉਸ ਦੀ ਭੈਣ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਇਲਾਜ ਦੇ ਲਈ ਹਸਪਤਾਲ ਲਜਾਇਆ ਗਿਆ ਹੈ।।
ਉਕਤ ਘਟਨਾ ਸਬੰਧੀ ਜਾਣਕਾਰੀ ਮਿਲਣ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਸਬ ਇੰਸਪੈਕਟਰ ਸੁਖਪਾਲ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅਣਪਛਾਤੇ ਟਰਾਲਾ ਚਾਲਕ ਦੀ ਪਛਾਣ ਕਰਨ ਦੇ ਲਈ ਹੋਰਨਾਂ ਟੀਮਾਂ ਨੂੰ ਸੂਚਨਾ ਦੇ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।।
ਇਸ ਦੌਰਾਨ ਮੌਕੇ ਤੇ ਹਾਜ਼ਰ ਚਸ਼ਮਦੀਤ ਸੰਦੀਪ ਕੁਮਾਰ ਨੇ ਦੱਸਿਆ ਕਿ ਉਕਤ ਸਕੂਟੀ ਚਾਲਕ ਨੂੰ ਪਿੱਛੋਂ ਆ ਰਹੇ ਟਰਾਲੇ ਵੱਲੋਂ ਸਾਈਡ ਮਾਰੀ ਗਈ ਜਿਸ ਦੌਰਾਨ ਸਕੂਟੀ ਚਾਲਕ ਇੱਕ ਤਰਫ਼ ਡਿੱਗ ਗਿਆ ਅਤੇ ਉਸ ਦੇ ਨਾਲ ਬੈਠੀ ਬੱਚੀ ਸੜਕ ਤੇ ਡਿੱਗਣ ਦੌਰਾਨ ਟਰਾਲਾ ਦਾ ਟਾਇਰ ਉਸ ਦੇ ਉੱਤੇ ਦੇ ਲੰਘ ਗਿਆ, ਜੌ 2 ਮਿੰਟ ਰੁਕਿਆ, ਜਿਸ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
- ਜਲੰਧਰ ਪੁਲਿਸ ਨੂੰ ਮਿਲੀ ਸਫ਼ਲਤਾ, ਨਾਜਾਇਜ਼ ਹਥਿਆਰਾਂ ਸਣੇ ਚਾਰ ਲੋਕਾਂ ਨੂੰ ਕੀਤਾ ਕਾਬੂ - inter state gun running racket
- ਘਰਵਾਲੀ ਤੋਂ ਦੁਖੀ ਬੰਦਿਆਂ ਨੂੰ ਇਹ ਨੌਜਵਾਨ ਪਿਲਾਉਂਦਾ ਮੁਫ਼ਤ ਚਾਹ ! ਜਾਣੋ ਵਜ੍ਹਾਂ - Special Tea For Sad Husbands
- ਲੋਕ ਸਭਾ ਚੋਣਾਂ ਨੂੰ ਲੈਕੇ ਅਲਰਟ 'ਤੇ ਪ੍ਰਸ਼ਾਸਨ, ਫਾਜ਼ਿਲਕਾ 'ਚ ਗੁਆਂਢੀ ਸੂਬੇ ਨਾਲ ਕੀਤੀ ਅੰਤਰ ਰਾਜੀ ਤਾਲਮੇਲ ਬੈਠਕ - Lok Sabha elections