ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਗੱਡੀ ਮਾਤਾ ਚਿੰਤਪੁਰਨੀ ਦੇ ਲਈ ਮੱਥਾ ਟੇਕਣ ਜਾਣ ਲਈ ਗੱਡੀ ਰਵਾਨਾ ਹੋਈ ਸੀ। ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਜਦੋਂ ਗੱਡੀ ਅੰਮ੍ਰਿਤਸਰ ਨੂੰ ਵਾਪਸ ਆ ਰਹੀ ਸੀ ਅਤੇ ਅੰਮ੍ਰਿਤਸਰ ਦੇ ਛੱਜਲ ਵੱਡੀ ਮੋੜ 'ਤੇ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਵਿੱਚ ਟਕਰਾ ਗਈ। ਜਿਸ ਦੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਅਤੇ ਗੱਡੀ ਵੀ ਸਵਾਰ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀਆਂ ਨੂੰ ਗੰਭੀਰ ਰੂਪ ਵਿੱਚ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ।
ਮੁੱਛਲ ਮੋੜ ਛੱਜਲਵੱਡੀ ਵਿਖੇ ਗੱਡੀ ਹੋਈ ਬੇਕਾਬੂ : ਉੱਥੇ ਹੀ ਮੌਕੇ 'ਤੇ ਪਹੁੰਚੇ ਥਾਣਾ ਖਲਚੀਆਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇੱਕ ਪਰਿਵਾਰ ਮਾਤਾ ਚਿੰਤਪੁਰਨੀ ਲਈ ਮੱਥਾ ਟੇਕਣ ਦੇ ਲਈ ਗਿਆ ਸੀ। ਰਸਤੇ ਵਿੱਚ ਵਾਪਸ ਆਉਂਦੇ ਹੋਏ ਮੁੱਛਲ ਮੋੜ ਛੱਜਲਵੱਡੀ ਵਿਖੇ ਇਹ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੇ ਨਾਲ ਟਕਰਾ ਗਈ। ਜਿਸ ਦੇ ਚੱਲਦੇ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਜਿਸਦਾ ਨਾਮ ਰਾਮ ਵਡੇਰਾ ਹੈ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਨੂੰ ਗੰਭੀਰ ਰੂਪ ਵਿੱਚ ਹਸਪਤਾਲ ਲਜਾਇਆ ਗਿਆ।
ਮ੍ਰਿਤਕ ਸਰੀਰਾਂ ਨੂੰ ਬਾਬਾ ਬਕਾਲਾ ਦੇ ਮੋਰਚਰੀ ਵਿੱਚ ਰੱਖਿਆ ਗਿਆ: ਉਨ੍ਹਾਂ ਕਿਹਾ ਕਿ ਹਸਪਤਾਲ ਲੈ ਜਾਂਦੇ ਹੋਏ ਰਸਤੇ ਵਿੱਚ ਦੋ ਨੌਜਵਾਨਾਂ ਦੀ ਹੋਰ ਮੌਤ ਹੋ ਗਈ ਅਤੇ ਬਾਕੀਆਂ ਨੂੰ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ, ਜਿੱਥੇ ਇਹ ਤਿੰਨੇ ਮ੍ਰਿਤਕ ਸਰੀਰਾਂ ਨੂੰ ਬਾਬਾ ਬਕਾਲਾ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀਆਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦੂਜੇ ਵਿਅਕਤੀ ਦਾ ਨਾਂ ਮੁਨੀਸ਼ ਵਡੇਰਾ ਹੈ ਅਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਇੱਥੇ ਪਹੁੰਚ ਚੱਲੇ ਹਨ।
ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕੋ ਹੀ ਪਰਿਵਾਰ ਦੇ ਲੋਕ ਹਨ। ਉਨ੍ਹਾਂ ਦੱਸਿਆ ਕਿ ਅਸੀਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਅਗਲੇਰੀ ਕਾਰਵਾਈ ਜਾਰੀ ਹੈ।
- ਬਰਨਾਲਾ ਦੇ ਬੱਚਿਆਂ ਦੀ ਸਾਹਿਤ ਵਿੱਚ ਵਧੀ ਰੁਚੀ, ਪੰਜ ਵਿਦਿਆਰਥੀਆਂ ਦੀਆਂ ਕਿਤਾਬਾਂ ਕੀਤੀਆਂ ਰਿਲੀਜ਼ - Childrens interest in literature
- ਭੁੱਖ ਹੜਤਾਲ ਉਤੇ ਬੈਠੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਨੇ ਦਿੱਤੀ ਧਮਕੀ, ਕਿਹਾ-ਧਰਨਾ ਚੁੱਕੋ, ਨਹੀਂ ਤਾਂ... - GNDU Students Protest
- ਰਵਨੀਤ ਬਿੱਟੂ ਨੇ ਘੇਰੀ ਮਾਨ ਸਰਕਾਰ - "ਖੁਦ RDF ਦੇ ਪੈਸੇ ਖੁਰਦ ਬੁਰਦ ਕੀਤੇ, ਇਸ ਲਈ ਲੁੱਕ ਰਹੇ ਤੇ ਕੇਂਦਰ ਦੀ ਮੀਟਿੰਗਾਂ ਹੀ ਬਾਇਕਾਟ ਕਰ ਰਹੇ" - Ravneet Bittu On Punjab Govt