ਅੰਮ੍ਰਿਤਸਰ: ਬੀਤੇ ਦਿਨ੍ਹੀਂ ਵਿਸਾਖੀ ਮੌਕੇ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਗਏ ਇੱਕ ਸਿੱਖ ਸ਼ਰਧਾਲੂ ਦੀ ਕਥਿਤ ਤੌਰ ਉੱਤੇ ਦਿਲ ਦਾ ਦੌਰਾ ਪੈਣ ਕਾਰਨ ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਹੌਰ ਵਿੱਚ ਮੌਤ ਹੋ ਗਈ ਹੈ। ਸ਼੍ਰੋਮਣੀ ਕਮੇਟੀ ਅਨੁਸਾਰ ਉਕਤ ਸ਼ਰਧਾਲੂ ਦੀ ਮ੍ਰਿਤਕ ਦੇਹ ਅੱਜ ਦੇਰ ਰਾਤ ਤੱਕ ਭਾਰਤ ਵਾਪਸ ਆ ਸਕਦੀ ਹੈ। ਮ੍ਰਿਤਕ ਸ਼ਰਧਾਲੂ ਦੀ ਪਛਾਣ ਜੰਗੀਰ ਸਿੰਘ ਵਾਸੀ ਪਿੰਡ ਰਤਨ ਖੇੜਾ ਪਟਿਆਲਾ ਵਜੋਂ ਹੋਈ ਹੈ ਅਤੇ ਉਨ੍ਹਾਂ ਦੀ ਉਮਰ ਲਗਭਗ 66 ਸਾਲ ਸੀ। ਉਕਤ ਬਜ਼ੁਰਗ ਸ਼ਰਧਾਲੂ ਦੀ ਮੌਤ ਤੋਂ ਬਾਅਦ ਅੱਜ 2480 ਸ਼ਰਧਾਲੂਆਂ ਦਾ ਜਥਾ ਵਾਪਿਸ ਭਾਰਤ ਪਰਤਿਆ ਹੈ।
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੋਸ਼ਿਸ਼: ਇਸ ਸਬੰਧ ਵਿੱਚ ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਵਿਸਾਖੀ ਮੌਕੇ ਪਾਕਿਸਤਾਨ ਦੇ ਵਿੱਚ ਵੱਖ ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਸ਼ਰਧਾਲੂ ਜਗੀਰ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜੰਗੀਰ ਸਿੰਘ ਅਰਬਨ ਅਸਟੇਟ ਪਟਿਆਲਾ ਵਿੱਚ ਰਹਿੰਦਾ ਸੀ ਅਤੇ ਪੰਜਾਬ ਪੁਲਿਸ ਤੋਂ ਸੇਵਾਮੁਕਤ ਮੁਲਾਜ਼ਮ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਗੀਰ ਸਿੰਘ ਦੀ ਦੇਹ ਨੂੰ ਭਾਰਤ ਵਾਪਿਸ ਲਿਆਉਣ ਦੇ ਲਈ ਐੱਸਜੀਪੀਸੀ ਹਰ ਸੰਭਵ ਕੋਸ਼ਿਸ਼ ਕਰੇਗੀ।
- ਪੰਜਾਬ ਵਿੱਚ ਆਉਂਦੇ ਦਿਨਾਂ ਦੌਰਾਨ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਲੁਧਿਆਣਾ ਵਿੱਚ ਕੀਤੀ ਭਵਿੱਖਬਾਣੀ - possibility of rain in Punjab
- ਪਾਕਿਸਤਾਨ ਵਿਖੇ ਵਿਸਾਖੀ ਮਨਾਉਣ ਗਿਆ ਸਿੱਖ ਸੰਗਤ ਦਾ ਜਥਾ ਪਰਤਿਆ ਭਾਰਤ, ਅਟਾਰੀ ਵਾਹਗਾ ਸਰਹੱਦ ਰਾਹੀਂ ਹੋਈ ਵਾਪਸੀ - Sikh Sangat returned back
- ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ, ਛੇ ਉਮੀਦਵਾਰਾਂ ਦੇ ਨਾਮ ਦਾ ਦੂਜੀ ਲਿਸਟ 'ਚ ਕੀਤਾ ਐਲਾਨ - releasing second list of candidates
ਦਿਲ ਦਾ ਦੌਰਾ ਪੈਣ ਕਾਰਨ ਮੌਤ: ਐੱਸਜੀਪੀਸੀ ਵੱਲੋਂ ਆਪਣੀ ਇੱਕ ਐਂਬੂਲੈਂਸ ਵੀ ਅਟਾਰੀ ਸਰਹੱਦ ਉੱਤੇ ਭੇਜ ਦਿੱਤੀ ਗਈ ਹੈ ਜੋ ਕਿ ਮ੍ਰਿਤਕ ਦੀ ਦੇਹ ਨੂੰ ਲੈ ਕੇ ਸਿੱਧਾ ਪਟਿਆਲਾ ਲਈ ਰਵਾਨਾ ਹੋਵੇਗੀ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਸ਼ਰਧਾਲੂ ਜੰਗੀਰ ਸਿੰਘ ਦੀ ਸੋਮਵਾਰ ਸਵੇਰੇ 4 ਵਜੇ ਲਾਹੌਰ 'ਚ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਇੱਕ ਕੁਦਰਤੀ ਮੌਤ ਸੀ ਅਤੇ ਪਰਿਵਾਰ ਦੇ ਨਾਲ ਸਾਡੀ ਹਮਦਰਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਲਈ ਪਾਕਿਸਤਾਨ ਗਿਆ ਸੀ। 10 ਦਿਨਾਂ ਦੇ ਵੀਜ਼ੇ 'ਤੇ ਪਾਕਿਸਤਾਨ ਗਏ ਇਨ੍ਹਾਂ ਸ਼ਰਧਾਲੂਆਂ ਨੇ ਪਾਕਿਸਤਾਨ ਦੇ ਪੁਰਾਤਨ ਅਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕੀਤੇ ਅਤੇ ਸਾਰੇ ਸ਼ਰਧਾਲੂ ਅੱਜ ਵਾਪਸ ਪਰਤ ਰਹੇ ਸਨ ਅਤੇ ਲਾਹੌਰ ਨੇੜੇ ਠਹਿਰੇ ਹੋਏ ਸਨ। ਇਸੇ ਦੌਰਾਨ ਰਾਤ ਨੂੰ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।