ਤਰਨਤਾਰਨ : ਵਿਦੇਸ਼ ਤੋਂ ਹਰ ਰੋਜ਼ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬੀ ਨੌਜਵਾਨ ਵਿਦੇਸ਼ ਵਿਚ ਆਪਣੀਆਂ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਵਿਦੇਸ਼ ਦੀ ਧਰਤੀ 'ਤੇ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਮਨਿਆਲਾ ਜੈ ਸਿੰਘ ਦਾ ਰਹਿਣ ਵਾਲਾ ਸੀ। ਦੱਸ ਦੇਈਏ ਕਿ ਨੌਜਵਾਨ ਆਪਣੀ ਪਤਨੀ ਸਮੇਤ ਹੀ ਕੈਨੇਡਾ ਵਿੱਚ ਰਹਿ ਰਿਹਾ ਸੀ।
ਮ੍ਰਿਤਕ ਕੈਨੇਡਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ: ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਮ੍ਰਿਤਕ ਤੇਜਬੀਰ ਸਿੰਘ ਜਿਸਦੀ ਪਤਨੀ ਜਗਰੂਪ ਕੌਰ ਜੋ 4 ਸਾਲ ਪਹਿਲਾਂ ਹੀ ਕੈਨੇਡਾ ਗਈ ਸੀ। ਉਸ ਵੱਲੋਂ ਆਪਣੇ ਪਤੀ ਨੂੰ ਕਰੀਬ 2 ਸਾਲ ਪਹਿਲਾਂ ਹੀ ਕੈਨੇਡਾ ਬੁਲਾਇਆ ਗਿਆ ਸੀ ਅਤੇ ਤੇਜਬੀਰ ਸਿੰਘ ਕੈਨੇਡਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਉਹ ਕੈਨੇਡਾ ਤੋਂ ਅਮਰੀਕਾ ਲਈ ਟਰਾਲਾ ਲੈ ਕੇ ਅਮਰੀਕਾ ਗਿਆ। ਜਿੱਥੇ ਕਿ ਅਮਰੀਕਾ ਵਿੱਚ ਉਸਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ।
ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਸਹਿਯੋਗ ਦੇਣ ਦੀ ਕੀਤੀ ਮੰਗ : ਇਸ ਹਾਦਸੇ ਬਾਅਦ ਮ੍ਰਿਤਕ ਤੇਜਬੀਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਬੀਤੀ ਰਾਤ ਉਸਦੀ ਮੌਤ ਹੋ ਗਈ ਹੈ। ਪਰਿਵਾਰ ਨੇ ਉਸਦੀ ਮ੍ਰਿਤਕ ਦੇਹ ਵਾਪਿਸ ਪੰਜਾਬ ਲਿਆਉਣ ਦੀ ਮੰਗ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਵੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਸਹਿਯੋਗ ਦੇਣ ਦੀ ਮੰਗ ਕੀਤੀ ਹੈ।
ਨੌਜਵਾਨ ਪੰਜਾਬ ਵਿੱਚ ਨਸ਼ੇ ਅਤੇ ਬੇਰੋਜਗਾਰੀ ਕਰਕੇ ਜਾ ਰਹੇ ਵਿਦੇਸ਼: ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਪੈਰਾਲਾਇਜ ਹੋਇਆ ਹੈ ਜਿਸ ਕਰਕੇ ਉਨ੍ਹਾਂ ਦਾ ਇੱਕਲੌਤਾ ਪੁੱਤਰ ਹੀ ਉਨ੍ਹਾਂ ਦਾ ਸਹਾਰਾ ਸੀ। ਜਿਸਨੂੰ ਕੁਝ ਜ਼ਮੀਨ ਵੇਚ ਕੇ ਅਤੇ ਕੁਝ ਗਹਿਣੇ ਕਰਕੇ ਵਿਦੇਸ਼ ਭੇਜਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਨੌਜਵਾਨ ਪੰਜਾਬ ਵਿੱਚ ਨਸ਼ੇ ਅਤੇ ਬੇਰੁਜ਼ਗਾਰੀ ਕਰਕੇ ਵਿਦੇਸ਼ ਜਾ ਰਹੇ ਹਨ ਪਰ ਉੱਧਰ ਵਾਪਰ ਰਹੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਰਕੇ ਬੱਚਿਆਂ ਦੇ ਮਾਪੇ ਲਗਾਤਾਰ ਚਿੰਚਤ ਹਨ।
- ਹਿੰਦੂ ਲੀਡਰ ਵਿਕਾਸ ਬੱਗਾ ਕਤਲ ਮਾਮਲੇ ਦੇ ਵਿੱਚ ਮੁਲਜ਼ਮ ਮੁਕਲ ਮਿਸ਼ਰਾ ਗ੍ਰਿਫਤਾਰ - Vikas bagga murder
- ਸੜਕਾਂ 'ਤੇ ਉਤਰੇ ਬੀ.ਆਰ.ਟੀ.ਐਸ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਕਾਮੇ, ਪੰਜਾਬ ਸਰਕਾਰ ਤੋਂ ਕੀਤੀ ਬਹਾਲੀ ਦੀ ਅਪੀਲ - Workers working under BRTS project
- ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਦਰਿੰਦਗੀ ਤੇ ਕਤਲ; ਪੰਜਾਬ ਸਣੇ ਦੇਸ਼ ਭਰ ਦੇ ਡਾਕਟਰਾਂ 'ਚ ਰੋਸ, ਜਾਣੋ ਪੂਰਾ ਮਾਮਲਾ - Kolkata Doctor Rape And Murder