ਰੂਪਨਗਰ: ਰੋਪੜ ਪੁਲਿਸ ਰੇਂਜ ਦੇ ਵਿੱਚ ਵੀ ਸਾਈਬਰ ਕ੍ਰਾਈਮ ਦੇ ਨਾਲ ਸੰਬੰਧਿਤ ਥਾਣੇ ਦੀ ਸ਼ੁਰੂਆਤ ਜਲਦ ਕੀਤੀ ਜਾਵੇਗੀ ਅਤੇ ਰੋਪੜ ਪੁਲਿਸ ਰੇਂਜ ਦੇ ਅਧੀਨ ਪੈਂਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪੱਧਰੀ ਥਾਣਾ ਸਥਾਪਿਤ ਕੀਤਾ ਜਾਵੇਗਾ। ਆਨਲਾਈਨ ਧੋਖਾਧੜੀ ਦੇ ਅਪਰਾਧਾਂ ਦੇ ਵਿੱਚ ਲਗਾਤਾਰ ਵਾਧੇ ਦੇ ਮੱਦੇ ਨਜ਼ਰ ਇਨ੍ਹਾਂ ਅਪਰਾਧਾਂ ਨੂੰ ਰੋਕਣ ਦੇ ਲਈ ਅਤੇ ਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਸਖਤ ਸਜ਼ਾ ਦਿਵਾਉਣ ਦੇ ਲਈ ਰੋਪੜ ਵਿੱਚ ਜ਼ਿਲ੍ਹੇ ਦਾ ਪਹਿਲਾ ਸਾਈਬਰ ਕ੍ਰਾਈਮ ਸੈਲ ਖੋਲਿਆ ਗਿਆ ਹੈ। ਇਸ ਸੈੱਲ ਦਾ ਉਦਘਾਟਨ ਡੀਆਈਜੀ ਰੂਪਨਗਰ ਨਲਾਂਬਰੀ ਜਗਦਾਲੇ ਵੱਲੋਂ ਅੱਜ ਕੀਤਾ ਗਿਆ।
ਮੋਹਾਲੀ ਸਾਈਬਰ ਕ੍ਰਾਈਮ ਹੈੱਡ ਆਫਿਸ : ਡੀ.ਆਈ.ਜੀ. ਰੂਪਨਗਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਨੂੰ ਜੜੋਂ ਖਤਮ ਕਰਨ ਦੇ ਲਈ ਇਨ੍ਹਾਂ ਥਾਣਿਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਜਿਸ ਬਾਬਤ ਰੂਪਨਗਰ ਦੇ ਸਦਰ ਥਾਣੇ ਦੇ ਵਿੱਚ ਇਸ ਥਾਣੇ ਦੀ ਸਥਾਪਨਾ ਕੀਤੀ ਗਈ ਹੈ ਅਤੇ ਹੁਣ ਸਾਈਬਰ ਕ੍ਰਾਈਮ ਦੀਆਂ ਜੋ ਘਟਨਾਵਾਂ ਆਮ ਲੋਕਾਂ ਦੇ ਨਾਲ ਵਾਪਰਦੀਆਂ ਹਨ। ਉਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਮੋਹਾਲੀ ਸਾਈਬਰ ਕ੍ਰਾਈਮ ਦੇ ਹੈਡ ਆਫਿਸ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਸਹੂਲਤ ਦਿੰਦੇ ਹੋਏ ਉਨ੍ਹਾਂ ਦੇ ਜ਼ਿਲ੍ਹੇ ਰੋਪੜ ਵਿੱਚ ਹੀ ਸਾਈਬਰ ਕ੍ਰਾਈਮ ਦਾ ਸਪੈਸ਼ਲ ਬਰਾਂਚ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਨਾਲ ਆਮ ਲੋਕਾਂ ਨੂੰ ਵੱਡੀ ਸਹੂਲਤ ਹੋਵੇਗੀ ਇੱਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਨਾਲ ਆਨਲਾਈਨ ਠੱਗੀ ਹੋਈ ਹੈ। ਉਹ ਵੱਖ-ਵੱਖ ਨੰਬਰਾਂ ਉੱਤੇ ਜਾ ਕੇ 24 ਘੰਟੇ ਦੇ ਅੰਦਰ ਹੀ ਆਪਣੀ ਕੰਪਲੇਂਟ ਇਸ ਥਾਣੇ ਅੰਦਰ ਦਰਜ ਕਰਵਾਉਣ ਤਾਂ ਜੋ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ।
ਸਾਈਬਰ ਕ੍ਰਾਈਮ ਦੇ ਨਾਲ ਸੰਬੰਧਿਤ ਥਾਣੇ ਦੀ ਸ਼ੁਰੂਆਤ : ਤਕਨੀਕੀ ਰੂਪ ਵਿੱਚ ਵੀ ਸਟਾਫ ਨੂੰ ਮਹਾਰਤ ਹਾਸਲ ਕਰਵਾਈ ਗਈ ਹੈ। ਇਸ ਜਗ੍ਹਾ ਦੇ ਉੱਤੇ ਅੱਠ ਕਰਮਚਾਰੀ ਮੌਜੂਦ ਰਹਿਣਗੇ ਜਿਨ੍ਹਾਂ ਨੂੰ ਸਾਈਬਰ ਕ੍ਰਾਈਮ ਦੇ ਵਿੱਚ ਹੋਣ ਵਾਲੇ ਧੋਖਾਧੜੀ ਦੇ ਕੇਸਾਂ ਬਾਬਤ ਪਹਿਲਾਂ ਤੋਂ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਹੱਲ ਕਰਨਾ ਹੈ ਇਸ ਬਾਬਤ ਪੂਰਾ ਪਰਪੱਖ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਹੀ ਰੋਪੜ ਪੁਲਿਸ ਰੇਂਜ ਦੇ ਵਿੱਚ ਵੀ ਸਾਈਬਰ ਕ੍ਰਾਈਮ ਦੇ ਨਾਲ ਸੰਬੰਧਿਤ ਥਾਣੇ ਦੀ ਸ਼ੁਰੂਆਤ ਜਲਦ ਕੀਤੀ ਜਾਵੇਗੀ ਅਤੇ ਰੋਪੜ ਪੁਲਿਸ ਰੇਂਜ ਦੇ ਅਧੀਨ ਪੈਂਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪੱਧਰੀ ਥਾਣਾ ਸਥਾਪਿਤ ਕੀਤਾ ਜਾਵੇਗਾ।
- ਰੁੱਖ਼ ਕੱਟਣਾ ਆਪਣਾ ਹੱਕ ਸਮਝ ਰਿਹਾ ਹੈ ਇਹ ਵਿਅਕਤੀ, ਕਾਰਣ ਜਾਣ ਕੇ ਤੁਸੀ ਵੀ ਹੋਵੋਗੇ ਹੈਰਾਨ... - Matter of cutting trees
- ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ - Bhagat Puran Singh Pingalwara
- ਹਸਪਤਾਲ ਦੀ ਡੌਪ ਟੈਸਟ ਲੈਬ ਵਿੱਚ ਵਿਜੀਲੈਂਸ ਵੱਲੋਂ ਕੀਤੀ ਗਈ ਰੇਡ, ਚੈਕਿੰਗ ਦੌਰਾਨ ਦੋ ਵਿਅਕਤੀ ਪਾਏ ਗਏ ਸ਼ੱਕੀ - Raid conducted by Vigilance