ਸ੍ਰੀ ਫ਼ਤਹਿਗੜ੍ਹ ਸਾਹਿਬ: ਬੀਤੇ ਦਿਨ ਮੰਡੀ ਗੋਬਿੰਦਗੜ੍ਹ 'ਚ ਗਊ ਰਖਸ਼ਾ ਦਲ ਨੇ ਦੋ ਵਿਅਕਤੀਆਂ ਨੂੰ ਟਰੱਕ ਵਿੱਚ ਭਰੇ ਗਊ ਮਾਸ ਦੇ ਨਾਲ ਕਾਬੂ ਕੀਤਾ। ਇਸ ਦੌਰਾਨ ਪੁਲਿਸ ਵੱਲੋਂ ਕੋਈ ਵੀ ਮਦਦ ਨਾ ਮਿਲਣ 'ਤੇ ਹਿੰਦੂ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਮੁਲਾਜ਼ਮਾ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸਦੇ ਚਲਦਿਆਂ ਨੈਸ਼ਨਲ ਹਾਈਵੇ 44 ਨੂੰ ਜਾਮ ਕੀਤਾ ਗਿਆ ਸੀ। ਇਸ ਤੋਂ ਬਾਅਦ ਹਾਈਵੇ 'ਤੇ ਲੰਮਾ ਜਾਮ ਲੱਗ ਗਿਆ ਸੀ ਅਤੇ ਜਾਮ 'ਚ ਕਈ ਸਕੂਲੀ ਬੱਸਾਂ ਵੀ ਫੱਸ ਗਈਆਂ ਸਨ ਪਰ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਇੱਕ ਪੁਲਿਸ ਮੁਲਾਜ਼ਮ ਨਾਲ ਦੁਰਵਿਹਾਰ ਕਰਨ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੀ ਵੀਡੀਓ ਸਾਹਮਣੇ ਆਈ।
ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਨ ਵਾਲਾ ਕਾਬੂ: ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ ਐਚ ਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਦਾ ਇੱਕ ਵੀਡਿਓ ਜਦੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਤਾਂ ਵੀਡਿਓ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਵੱਲੋਂ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਸ਼ਿਕਾਇਤ ਦਿੱਤੀ ਗਈ ਸੀ। ਜਿਸ ਉੱਤੇ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਭਰਤ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਜਦੋਂ ਕਿ ਭਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸ ਐਚ ਓ ਅਰਸ਼ਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਜਦੋਂ ਰੇਲਵੇ ਸਟੇਸ਼ਨ ਉੱਤੇ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਡਿਊਟੀ ਜਾਣ ਸਮੇਂ ਰੋਕਿਆ ਗਿਆ ਤਾਂ ਖੁਦ ਐੱਸਐੱਚਓ ਵੀ ਮੌਕੇ ਉੱਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਹੀ ਭੀੜ ਤੋਂ ਵੱਖ ਕਰਕੇ ਮੁਲਾਜ਼ਮ ਨੂੰ ਡਿਊਟੀ ਭੇਜਿਆ ।
- ਘੱਟ ਖ਼ਰਚਿਆਂ 'ਚ ਚੋਖਾ ਮੁਨਾਫ਼ਾ ਕਮਾ ਰਿਹਾ ਕਿਸਾਨ ਇਕਬਾਲ ਸਿੰਘ, ਆਪਣੀ ਹੀ ਜੀਪ 'ਚ ਦੁਕਾਨ ਬਣਾ ਕਰ ਰਿਹਾ ਇਹ ਕੰਮ - FARMER BUILT A SHOP IN JEEP
- ਜ਼ਿਲ੍ਹਾ ਬਰਨਾਲਾ ਦੀ ਸੜਕ ਸੁਰੱਖਿਆ ਫੋਰਸ ਨੇ ਬਚਾਈਆਂ 603 ਜਾਨਾਂ, ਬਰਨਾਲਾ ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ - Road Safety Force
- 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ, ਇੰਨੇ ਕਰੋੜ ਮੈਂਬਰ ਬਣਾਉਣ ਦਾ ਟੀਚਾ - BJP membership start Bathinda
ਗਊ ਰਖਸ਼ਾ ਦਲ ਵੱਲੋਂ ਪ੍ਰਦਰਸ਼ਨ: ਦੱਸ ਦਈਏ ਕਿ ਗਊ ਰਖਸ਼ਾ ਦਲ ਵਲੋਂ ਗਊ ਮਾਸ ਨਾਲ ਭਰੇ ਇਕ ਟਰੱਕ ਨੂੰ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜੇ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਮੰਗ ਨੂੰ ਲੈਕੇ ਨੈਸ਼ਨਲ ਹਾਈਵੇ 44 ਨੂੰ ਜਾਮ ਕਰ ਦਿੱਤ ਗਿਆ ਸੀ । ਇਸ ਦੌਰਾਨ ਕੁੱਝ ਸ਼ਰਾਰਤੀ ਨੌਜਵਾਨਾਂ ਵੱਲੋਂ ਇਕ ਪੁਲਿਸ ਮੁਲਾਜਿਮ ਨਾਲ ਬਦਸਲੂਕੀ ਕੀਤੀ ਗਈ,ਜਿਸ ਦਾ ਵੀਡਿਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ।