ਤਰਨ ਤਾਰਨ: ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੀ ਸੰਸਥਾ 'ਕਫ਼ਨ ਬੋਲ ਪਿਆ' ਦੇ ਆਗੂ ਜਗਤਾਰ ਸਿੰਘ ਸਿੱਧਵਾਂ ਵੱਲੋਂ ਥਾਣਾ ਭਿੱਖੀਵਿੰਡ ਦੇ ਬਾਹਰ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਨੂੰ ਲੈਕੇ ਧਰਨਾ ਲਾਇਆ ਗਿਆ। ਉਸ ਵੱਲੋਂ ਕਿਹਾ ਗਿਆ ਕਿ ਉਹ ਪਹਿਲਾਂ ਵੀ ਕਈ ਸ਼ਿਕਾਇਤਾਂ ਪੁਲਿਸ ਨੂੰ ਕਰ ਚੁੱਕਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਵੀ ਪੁਲਿਸ ਨੂੰ ਦੱਸ ਚੁੱਕਾ ਹੈ ਪਰ ਪੁਲਿਸ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ।
ਪੁਲਿਸ ਅਤੇ ਸਰਕਾਰ ਉੱਤੇ ਵਾਰ: ਜਗਤਾਰ ਸਿੰਘ ਸਿੱਧਵਾਂ ਵੱਲੋਂ ਥਾਣੇ ਬਾਹਰ ਲਗਾਏ ਬੈਨਰ ਉੱਪਰ ਨੂੰ ਨਸ਼ਾ ਵੇਚਣ ਵਾਲਿਆਂ ਦੇ ਨਾਮ ਜਨਤਕ ਕੀਤੇ ਗਏ ਸਨ। ਜਗਤਾਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਹਰ ਗਲ਼ੀ ਮੁਹੱਲੇ ਦੇ ਨਸ਼ੇੜੀਆਂ ਅਤੇ ਇਸ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਪਤਾ ਹੈ ਪਰ ਬਾਵਜੂਦ ਇਸ ਦੇ ਪੁਲਿਸ ਤਮਾਸ਼ਾ ਵੇਖਦੀ ਹੈ। ਦੂਜੇ ਪਾਸੇ ਨਸ਼ੇ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ। ਜਗਤਾਰ ਸਿੰਘ ਸਿੱਧਵਾਂ ਨੇ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨੇ ਸਾਧੇ, ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਨਸ਼ੇ ਨੂੰ ਲੈਕੇ ਤਮਾਮ ਵਾਅਦੇ ਅਤੇ ਐਕਸ਼ਨ ਵੀ ਕਾਗਜ਼ੀ ਸਨ। ਹੁਣ ਸੀਐੱਮ ਮਾਨ ਦੀ ਨਜ਼ਰ ਸਿਰਫ ਵੋਟ ਬੈਂਕ ਉੱਤੇ ਹੈ।
- ਪਠਾਨਕੋਟ 'ਚ ਪੁਲਿਸ ਦੀਆਂ ਤਿੰਨ ਕਵਿੱਕ ਰਿਸਪਾਂਸ ਟੀਮਾਂ ਨੂੰ ਹਰੀ ਝੰਡੀ, ਅਲਰਟ ਉੱਤੇ ਪੁਲਿਸ ਟੀਮਾਂ - quick response teams of police
- ਜਲਦ ਹੋਵੇਗਾ ਹਲਕਾ ਭੋਆ ਦਾ ਵਿਕਾਸ, ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੁਚੱਕ ਨੇ ਵੰਡੇ ਲੱਖਾਂ ਦੇ ਚੈੱਕ - Halka Bhoa will be developed soon
- ਅੰਮ੍ਰਿਤਪਾਲ ਸਿੰਘ ਨੇ ਸਪੀਕਰ ਨੂੰ ਜੇਲ੍ਹ ਵਿਚੋਂ ਲਿਖੀ ਚਿੱਠੀ, ਪੜ੍ਹੋ ਚਿੱਠੀ 'ਚ ਕੀ ਲਿਖਿਆ ? - amritpal singh wrote a letter
ਨਸ਼ਾ ਵੇਚਣ ਵਾਲਿਆਂ ਦੀ ਪੁਖਤਾ ਜਾਣਕਾਰੀ: ਮਾਮਲੇ ਨੂੰ ਲੈਕੇ ਥਾਣਾ ਭਿੱਖੀਵਿੰਡ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ਾ ਵੇਚਣ ਵਾਲਿਆਂ ਦੀ ਪੁਖਤਾ ਜਾਣਕਾਰੀ ਮਿਲਣ ਉੱਤੇ ਤਰੁੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਧਰਨਾ ਦੇਣ ਵਾਲੇ ਵਿਅਕਤੀ ਨੇ ਕੁਝ ਨਸ਼ਾ ਵੇਚਣ ਵਾਲਿਆਂ ਨੂੰ ਰੰਗੇ ਹੱਥੀ ਫੜਾਉਣ ਦਾ ਦਾਅਵਾ ਵੀ ਕੀਤਾ ਹੈ ਤਾਂ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਉਹ ਮੁਲਜ਼ਮ ਜਿਸ ਵੀ ਅਧਿਕਾਰੀ ਨੇ ਫੜੇ ਹਨ ਉਨ੍ਹਾਂ ਉੱਤੇ ਕੀ ਕਾਰਵਾਈ ਵੀ ਉਹੀ ਅਧਿਕਾਰੀ ਦੱਸ ਸਕਦਾ ਹੈ। ਜੇਕਰ ਕੋਈ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆਵੇਗਾ ਤਾਂ ਉਨ੍ਹਾਂ ਵੱਲੋਂ ਤਰੁੰਤ ਕਾਰਵਾਈ ਕੀਤੀ ਜਾਵੇਗੀ।