ਅੰਮ੍ਰਿਤਸਰ: ਬੀਤੇ ਦਿਨੀਂ ਅਜਨਾਲਾ ਦੇ ਬੱਸ ਸਟੈਂਡ ਨਜਦੀਕ ਮੈਡੀਕਲ ਸਟੋਰ ਦੇ ਬਾਹਰ ਇੱਕ ਵਿਅਕਤੀ ਹੰਗਾਮਾ ਕਰਦੇ ਹੋਏ ਡਾਕਟਰ 'ਤੇ ਗੰਭੀਰ ਦੋਸ਼ ਲਗਾਏ ਗਏ ਸਨ। ਜਿਸ ਵਿੱਚ ਉਸ ਨੇ ਕਿਹਾ ਸੀ ਕਿ ਡਾਕਟਰ ਵੱਲੋਂ ਉਸ ਦੀ ਪਤਨੀ ਨੂੰ ਆਪਣੇ ਕੋਲ ਲੁਕਾ ਕੇ ਰੱਖਿਆ ਗਿਆ ਹੈ। ਜਿਸ ਘਟਨਾ ਤੋਂ ਬਾਅਦ ਡਾਕਟਰ ਅਤੇ ਉਸਦਾ ਪਰਿਵਾਰ ਵੀ ਕੈਮਰੇ ਸਾਹਮਣੇ ਆਏ ਤੇ ਉਹਨਾਂ ਵੱਲੋਂ ਵੀ ਇੱਕ ਸੀਸੀਟੀਵੀ ਵੀਡੀਓ ਦਿਖਾਈ ਗਈ, ਜਿਸ ਵਿੱਚ ਪਤੀ ਸ਼ੇਰਾਂ ਉਸ ਦੇ ਰਿਸ਼ਤੇਦਾਰਾਂ ਘਰੇ ਜਾ ਕੇ ਗੁੰਡਾਗਰਦੀ ਕਰਦਾ ਦਿਖਾਈ ਦੇ ਰਿਹਾ ਹੈ।
ਪਰਿਵਾਰ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ: ਇਸ ਸੰਬੰਧੀ ਗੱਲ ਕਰਦਿਆਂ ਮੈਡੀਕਲ ਸਟੋਰ ਦੇ ਮਾਲਿਕ ਰਾਜੀਵ ਸ਼ਰਮਾ ਨੇ ਕਿਹਾ ਕਿ ਰਕੇਸ਼ ਸ਼ੇਰਾ ਵੱਲੋਂ ਜਾਂ ਬੁਝ ਕੇ ਵਿੱਢੀ ਸਾਜਿਸ਼ ਤਹਿਤ ਉਹਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਤੇ ਝੂਠੇ ਦੋਸ਼ ਲਗਾਏ ਗਏ ਹਨ। ਜਦ ਕਿ ਉਸ ਦਾ ਤੇ ਉਸ ਦੀ ਪਤਨੀ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜਿਸ ਦੀਆਂ ਤਰੀਕਾਂ ਵੀ ਉਹ ਭੁਗਤ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਥਾਣਾ ਵਿੱਚ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਕਿ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਕੇਸ਼ ਸ਼ੇਰਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
- ਗਿਆਨੀ ਕੇਵਲ ਸਿੰਘ ਅਤੇ ਪਰਵਿੰਦਰਪਾਲ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਜੋਂ ਸੰਭਾਲੀ ਸੇਵਾ - Head granthi of Harimandar Sahib
- ਹੁਣ ਲੁਧਿਆਣਾ ਦੇ 'ਚ ਮਿਲੇਗੀ ਆਈਏਐੱਸ ਅਤੇ ਆਈਪੀਐੱਸ ਦੀ ਮੁਫਤ ਸਿਖਲਾਈ, ਸੰਕਲਪ ਫਾਊਂਡੇਸ਼ਨ ਨੇ ਚੁੱਕਿਆ ਬੀੜਾ - Free IAS and IPS Training
- 10 ਸਾਲ ਤੋਂ ਕੁੱਲੀ 'ਚ ਰਹਿਣ ਵਾਲੇ ਬਜ਼ੁਰਗ ਨੂੰ ਮਿਲੇਗੀ ਛੱਤ, ਪਿੰਡ ਫੁੱਲਾਂਵਾਲ ਦੇ ਨੌਜਵਾਨ ਚਰਚਾ 'ਚ ਨਿਰਾਸਰਿਆਂ ਨੂੰ ਦੇ ਰਹੇ ਆਸਰਾ - Ludhiana News
ਜਾਨੋਂ ਮਾਰਨ ਦੀ ਧਮਕੀ : ਇਸ ਸਬੰਧੀ ਡਾਕਟਰ ਦੀ ਭੈਣ ਸੀਮਾ ਨੇ ਕਿਹਾ ਕਿ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਤੇ ਤੇਲ ਪਾ ਕੇ ਸਾੜਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਉਹਨਾਂ ਦਾ ਸਮਾਜ ਵਿੱਚ ਅਕਸ਼ ਖਰਾਬ ਹੋ ਸਕੇ। ਇਸ ਸਬੰਧੀ ਥਾਣਾ ਅਜਨਾਲਾ ਤੋਂ ਪੁਲਿਸ ਜਾਂਚ ਅਧਿਕਾਰੀ ਰਤਨ ਸਿੰਘ ਨੇ ਦੱਸਿਆ ਕਿ ਡਾਕਟਰ ਰਜੀਵ ਸ਼ਰਮਾ ਵੱਲੋਂ ਉਹਨਾਂ ਨੂੰ ਇੱਕ ਲਿਖ ਦਰਖਾਸਤ ਦਿੱਤੀ ਗਈ ਹੈ ਜਿਸ ਦੇ ਸੰਬੰਧ ਵਿੱਚ ਉਹ ਜਾਂਚ ਕਰ ਰਹੇ ਹਨ ਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।