ਲੁਧਿਆਣਾ: ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਅੱਜ ਆਰਪੀਐਫ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਰੇਲਵੇ ਸਟੇਸ਼ਨ ਪਲੈਟਫਾਰਮ ਅਤੇ ਨਾਲ ਹੀ ਟ੍ਰੇਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਬੱਚਿਆਂ ਤੋਂ ਪੁੱਛਗਿਛ ਕੀਤੀ ਗਈ। ਉਹਨਾਂ ਦੇ ਮਾਪਿਆਂ ਤੋਂ ਵੀ ਜਾਣਕਾਰੀ ਲਈ ਗਈ ਇਸ ਦੌਰਾਨ ਬਾਲ ਸੁਰੱਖਿਆ ਵਿਭਾਗ ਦੀ ਮੁਖੀ ਰਸ਼ਮੀ ਸੈਨੀ ਅਤੇ ਨਾਲ ਉਹਨਾਂ ਦੇ ਸਹਿਯੋਗੀ ਵੀ ਮੌਜੂਦ ਰਹੇ।
ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਆਪਣੇ ਬੱਚਿਆਂ ਦਾ ਭੀੜ ਪਾਉਣ ਵਾਲੀ ਥਾਵਾਂ ਤੇ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਤਾਂ ਜੋ ਉਹ ਕਿਧਰੇ ਵੀ ਲਾਪਤਾ ਨਾ ਹੋ ਜਾਣ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਹੈਲਪਲਾਈਨ ਨੰਬਰ ਵੀ ਦੱਸੇ ਜਿੰਨਾਂ ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਗੁੰਮਸ਼ੁਦਾ ਹੋਏ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਸ ਦੌਰਾਨ ਬਾਲ ਸੁਰੱਖਿਆ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਅੱਜ ਇੱਕ ਬੱਚੀ ਵੀ ਬਰਾਮਦ ਕੀਤੀ ਗਈ ਹੈ ਜੋ ਕਿ ਕਿਧਰੇ ਜਾ ਰਹੀ ਸੀ ਉਹ ਲੁਧਿਆਣਾ ਦੇ ਖੰਨਾ ਦੀ ਰਹਿਣ ਵਾਲੀ ਹੈ ਲੁਧਿਆਣਾ ਦੇਸ਼ ਦੇ ਸਟੇਸ਼ਨ ਤੇ ਹੀ ਉਸਨੂੰ ਬਰਾਮਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਬਾਲਿਗ ਹੋਣ ਕਰਕੇ ਉਸ ਦੀਆਂ ਤਸਵੀਰਾਂ ਅਸੀਂ ਮੀਡੀਆ ਵਿੱਚ ਸਾਂਝੀ ਨਹੀਂ ਕਰ ਸਕਦੇ ਪਰ ਬੱਚੀ ਦੀ ਹੁਣ ਕੌਂਸਲਿੰਗ ਕੀਤੀ ਜਾਵੇਗੀ ਅਤੇ ਉਸਦੇ ਮਾਤਾ ਪਿਤਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਬੱਚੀ ਵੇਖਣ ਦੇ ਵਿੱਚ ਥੋੜੀ ਜਿਹੀ ਦਿਮਾਗੀ ਤੌਰ ਤੇ ਪਰੇਸ਼ਾਨ ਦਿਖਾਈ ਦੇ ਰਹੀ ਹੈ ਪਰ ਅਸੀਂ ਫਿਰ ਵੀ ਇਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਹੈ ਅਤੇ ਉਹ ਉਸ ਲਈ ਆ ਰਹੇ ਹਨ। ਉੱਥੇ ਹੀ ਆਰਪੀਐਸ ਵੱਲੋਂ ਵੀ ਸਰਚ ਆਪਰੇਸ਼ਨ ਚਲਾਇਆ ਗਿਆ ਉਹਨਾਂ ਨੇ ਕਿਹਾ ਕਿ ਸਟੇਸ਼ਨ ਦੇ ਬਾਹਰ ਜਿਹੜੇ ਬੱਚੇ ਭੀਖ ਮੰਗਦੇ ਹਨ ਜਾਂ ਫਿਰ ਸਟੇਸ਼ਨ ਦੇ ਅੰਦਰ ਲਵਾਰਿਸ ਘੁੰਮਦੇ ਹਨ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾ ਰਿਹਾ ਹੈ।
- ਕੰਨਿਆ ਕੁਮਾਰੀ ਟੂ ਕਸ਼ਮੀਰ; ਅਨੋਖੀ ਦਿੱਖ ਵਾਲੇ ਸਾਈਕਲ 'ਤੇ ਰਿਕਾਰਡ ਬਣਾਉਣ ਲਈ ਨਿਕਲਿਆ ਇਹ ਨੌਜਵਾਨ, ਪੰਜਾਬ ਪਹੁੰਚਿਆ ਤਾਂ ਲੱਗੀ ਲੋਕਾਂ ਦੀ ਭੀੜ - One Tyre Cycle
- "ਵਾਅਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਸਾਨੂੰ ਇੱਕ-ਇੱਕ ਗੱਲ ਦਾ ਹਿਸਾਬ ਚਾਹੀਦਾ", ਮੁੱਖ ਮੰਤਰੀ 24 ਵਾਰ ਆਪਣੇ ਵਾਅਦੇ ਤੋਂ ਮੁਕਰੇ, ਠੇਕਾ ਮੁਲਾਜ਼ਮਾਂ ਨੇ ਲਗਾ ਦਿੱਤੀ ਸ਼ਿਕਾਇਤਾਂ ਦੀ ਝੜੀ - Demonstration of contract employees
- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੰਗਨਾ ਰਣੌਤ ਦਾ ਬਿਆਨ, ਕਿਹਾ - "ਕਿਸਾਨਾਂ ਦੇ ਹਿੱਤ ਲਈ ਵਾਪਸ ਲਿਆਉਣੇ ਚਾਹੀਦੇ ਖੇਤੀ ਕਾਨੂੰਨ ..." - Kangana On Agriculture Law