ਲੁਧਿਆਣਾ: ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਬੱਸ ਅੱਡੇ ਦੇ ਕੋਲ ਇੱਕ ਵਿਅਕਤੀ ਦੀ ਮੌਤ ਹੋ ਗਈ, ਇਸ ਮੌਕੇ ਪ੍ਰਾਈਵੇਟ ਬੱਸਾਂ ਦੀ ਦਾਦਾਗਿਰੀ ਵੀ ਵੇਖਣ ਨੂੰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਟਿਕਟ ਲੈਣ ਨੂੰ ਲੈ ਕੇ ਇੱਕ ਸ਼ਖਸ ਨਾਲ ਨਿੱਜੀ ਬੱਸ ਚਾਲਕ ਦੇ ਨਾਲ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਘਬਰਾਏ ਸ਼ਖਸ ਦੀ ਸੜਕ 'ਤੇ ਡਿੱਗਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਘਰਦਿਆਂ ਨੇ ਪ੍ਰਾਈਵੇਟ ਬੱਸ ਚਾਲਕਾਂ ਉੱਤੇ ਇਲਜ਼ਾਮ ਲਾਏ ਨੇ ਕਿ ਬੱਸ ਡਰਾਈਵਰਾਂ ਦੀ ਗੁੰਡਾਗਰਦੀ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰ ਮੁਤਾਬਿਕ ਮ੍ਰਿਤਕ ਨੇ ਆਪਣੇ ਪਿੰਡ ਯੂਪੀ ਜਾਣਾ ਸੀ। ਇਸ ਦੌਰਾਨ ਉਸ ਕੋਲ 40 ਹਜ਼ਾਰ ਰੁਪਏ ਵੀ ਸਨ ਜੋਕਿ ਗਾਇਬ ਹਨ, ਜਿਸ 'ਤੇ ਪੁਲਿਸ ਕੋਈ ਵੀ ਕਰਵਾਈ ਨਹੀਂ ਕਰ ਰਹੀ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਭੇਤਭਰੇ ਹਲਾਤਾਂ 'ਚ ਮੌਤ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਪ੍ਰਾਈਵੇਟ ਬੱਸ ਦੇ ਮੁਲਾਜ਼ਮਾਂ ਵੱਲੋਂ ਉਸ ਦੇ ਨਾਲ ਟਿਕਟ ਲੈਣ ਨੂੰ ਲੈ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਉਹ ਸਖਸ਼ ਘਬਰਾ ਗਿਆ ਅਤੇ ਉਹ ਉਥੋਂ ਜਦੋਂ ਜਾਣ ਲੱਗਾ ਤਾਂ ਘਬਰਾਇਆ ਹੋਇਆ ਸੜਕ 'ਤੇ ਡਿੱਗ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਾਈਵੇਟ ਬੱਸਾਂ ਦੀ ਗੁੰਡਾਗਰਦੀ ਦੇ ਚੱਲਦੇ ਸਖਸ਼ ਦੀ ਮੌਤ ਹੋਈ ਹੈ।
ਜਾਂਚ ਵਿੱਚ ਜੁਟੀ ਪੁਲਿਸ
ਉੱਥੇ ਹੀ ਦੂਜੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਜੁੱਟ ਗਈ ਹੈ ਅਤੇ ਸੀਸੀਟੀਵੀ ਵੀ ਖੰਗਾਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਸ਼ਖਸ ਦਾ ਕਤਲ ਨਹੀਂ ਹੋਇਆ ਬਲਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਰਕੇ ਉਸ ਦੀ ਮੌਤ ਹੋਈ ਹੈ। ਫਿਰ ਵੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰੇਗੀ।
- ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਰਹੇ ਮਾਲਵਿੰਦਰ ਮਾਲੀ ਨੂੰ ਅੱਧੀ ਰਾਤ ਕੀਤਾ ਗਿਆ ਗ੍ਰਿਫ਼ਤਾਰ, ਮੁਹਾਲੀ ਪੁਲਿਸ ਨੇ ਕੀਤੀ ਕਾਰਵਾਈ - Malvinder Mali arrested
- ਤੇਲ ਟੈਂਕਰਾਂ ਵਿੱਚੋਂ ਤੇਲ ਚੋਰੀ ਕਰਨ ਵਾਲਾ ਗਿਰੋਹ ਪੁਲਿਸ ਨੇ ਕੀਤਾ ਬੇਨਕਾਬ, ਚਾਰ ਮੁਲਜ਼ਮ ਗ੍ਰਿਫਤਾਰ - Theft from oil tankers
- ਪੈਟਰੋਲ ਪੰਪ ਲੁੱਟ ਦਾ ਮਾਮਲਾ; ਪੰਪ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਹੀ ਨਿਕਲੇ ਲੁਟੇਰੇ, ਦੋਸਤਾਂ ਸਣੇ 4 ਗ੍ਰਿਫਤਾਰ - PETROL PUMP ROBBERY
ਜ਼ਿਕਰਯੋਗ ਹੈ ਕਿ ਇਹੋ ਜਿਹਾ ਵਾਕਿਆ ਪਹਿਲੀ ਵਾਰ ਹੀ ਨਹੀਂ ਵੇਖਣ ਨੂੰ ਮਿਲਿਆ ਹੈ। ਲੁਧਿਆਣਾ ਦੇ ਬੱਸ ਸਟੈਂਡ ਦੇ ਉੱਤੇ ਕਈ ਵਾਰ ਬੱਸ ਡਰਾਈਵਰਾਂ ਨਾਲ ਸਵਾਰੀਆਂ ਦੀ ਝੜਪ ਹੋ ਜਾਂਦੀ ਹੈ। ਸਵਾਲ ਇਹ ਵੀ ਹੈ ਕਿ ਇਹਨਾਂ ਪ੍ਰਾਈਵੇਟ ਬੱਸਾਂ ਦੇ ਕੋਲ ਬਾਹਰਲੀ ਸਟੇਟਾਂ ਤੱਕ ਲੈ ਕੇ ਜਾਣ ਦੀ ਸਵਾਰੀ ਦੀ ਪਰਮਿਸ਼ਨ ਵੀ ਨਹੀਂ ਹੁੰਦੀ ਹੈ, ਪਰ ਉਸ ਦੇ ਬਾਵਜੂਦ ਵੀ ਇਹ ਸਵਾਰੀਆਂ ਦੇ ਨਾਲ ਇੱਕ ਗੁੰਡਾਗਰਦੀ ਕਰਦੇ ਹੋਏ ਦਿਖਾਈ ਦਿੰਦੇ ਹਨ। ਦੇਖਣਾ ਇਹ ਹੋਵੇਗਾ ਕਿ ਹੁਣ ਪੁਲਿਸ ਕੀ ਪ੍ਰਾਈਵੇਟ ਬੱਸਾਂ ਉੱਤੇ ਨਕੇਲ ਕਸਦੀ ਹੈ ਜਾਂ ਨਹੀਂ।