ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਔਰਤ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਸਹੁਰਾ ਪਰਿਵਾਰ ਉੱਤੇ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰਨ ਇਲਜ਼ਾਮ ਲਗਾਏ ਹਨ। ਪੁਲਿਸ ਨੇ ਮ੍ਰਿਤਕਾ ਦੇ ਪਤੀ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਇੱਕ ਛੋਟੀ ਬੱਚੀ ਦੀ ਮਾਂ ਸੀ।
ਖੁਦਕੁਸ਼ੀ ਨਹੀਂ ਕਤਲ: ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਕੁੜੀ ਦੇ ਪਿਤਾ ਅਮਰਜੀਤ ਸਿੰਘ ਅਤੇ ਭਰਾ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਦੀ ਲੜਕੀ ਮੰਜੂ ਕੌਰ ਦਾ ਬਰਨਾਲਾ ਸ਼ਹਿਰ ਦੇ ਪੱਤੀ ਰੋਡ ਵਿਖੇ ਅਵਤਾਰ ਸਿੰਘ ਨਾਲ ਕਰੀਬ 10 ਸਾਲ ਪਹਿਲਾਂ ਵਿਆਹ ਕੀਤਾ ਗਿਆ ਸੀ। ਲੰਬੇ ਸਮੇਂ ਤੋਂ ਉਸ ਦਾ ਸਹੁਰਾ ਪਰਿਵਾਰ ਲੜਕੀ ਨੂੰ ਤੰਗ ਪਰੇਸ਼ਾਨ ਅਤੇ ਮਾਰਕੁੱਟ ਕਰਦਾ ਆ ਰਿਹਾ ਸੀ। ਜਿਸ ਤੋਂ ਬਾਅਦ ਉਹ ਕਈ ਵਾਰ ਆਪਣੀ ਲੜਕੀ ਨੂੰ ਆਪਣੇ ਘਰ ਵੀ ਲੈ ਗਏ ਸੀ ਅਤੇ ਪੰਚਾਇਤੀ ਸਮਝੌਤੇ ਤੋਂ ਬਾਅਦ ਮੁੜ ਉਸਦੀ ਲੜਕੀ ਸਹੁਰੇ ਘਰ ਆ ਗਈ। ਉਸਦੀ ਲੜਕੀ ਦੇ ਇੱਕ ਬੇਟੀ ਵੀ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਲੜਕੀ ਦੇ ਸਹੁਰਾ ਪਰਿਵਾਰ ਨੇ ਲੜਕੀ ਨੂੰ ਫਾਹਾ ਦੇਕੇ ਕਤਲ ਕੀਤਾ ਹੈ। ਇਸ ਘਟਨਾ ਵਿੱਚ ਮ੍ਰਿਤਕ ਦੇ ਪਤੀ ਸਮੇਤ ਉਸ ਦੀ ਭੈਣ, ਜੀਜਾ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹਨ। ਜਿਸ ਕਰਕੇ ਉਹ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।
ਪਰਿਵਾਰਕ ਮੈਂਬਰ ਦਾ ਕੋਈ ਕਸੂਰ ਨਹੀਂ: ਇਸ ਸਬੰਧੀ ਕੌਂਸਲਰ ਮਲਕੀਤ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਦਾ ਆਪਸੀ ਝਗੜਾ ਚੱਲ ਰਿਹਾ ਸੀ। ਆਪਣੇ ਪਤੀ ਨਾਲ ਹੋਏ ਝਗੜੇ ਤੋਂ ਦੁਖੀ ਹੋਈ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਕਰਕੇ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਸ ਘਟਨਾ ਲਈ ਅਸਲ ਵਿੱਚ ਜੋ ਦੋਸ਼ੀ ਹੈ ਉਸ ਉੱਪਰ ਹੀ ਕਾਰਵਾਈ ਕੀਤੀ ਜਾਵੇ ਜਦ ਕਿ ਮ੍ਰਿਤਕ ਦੀ ਨਣਦ, ਜੀਜਾ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਦਾ ਕੋਈ ਕਸੂਰ ਨਹੀਂ ਹੈ।
- ਅੰਮ੍ਰਿਤਸਰ 'ਚ ਰੈਜ਼ੀਡੈਂਟ ਮਹਿਲਾ ਡਾਕਟਰ ਨਾਲ ਛੇੜਛਾੜ ਮਾਮਲੇ 'ਚ ਨਵਾਂ ਮੋੜ, ਪੁਲਿਸ ਨੇ ਦੱਸਿਆ ਇਹ ਹੈ ਸਾਰਾ ਮਾਮਲਾ... - doctor molested in Amritsar
- ਭਦੌੜ ਤੋਂ ਕੈਨੇਡਾ ਪੜ੍ਹਨ ਗਈ ਕੁੜੀ ਦੀ ਸਰੀ ਵਿੱਚ ਮੌਤ, ਲੱਖਾਂ ਰੁਪਏ ਖਰਚ ਕੇ ਭੇਜੀ ਸੀ ਕੁੜੀ ਕੈਨੇਡਾ - student death in canada
- ਪੰਜਾਬ ਵਿਧਾਨਸਭਾ ਸੈਸ਼ਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ; ਪੰਜਾਬ ਫਾਇਰ ਸੇਫਟੀ ਸਣੇ ਚਾਰ ਬਿੱਲ ਪਾਸ, ਫਾਇਰ ਵਿਭਾਗ ਦੇ ਭਰਤੀ ਨਿਯਮ ਬਦਲੇ - Punjab Vidhan Sabha Session
ਪੁਲਿਸ ਨੇ ਕੀਤਾ ਮਾਮਲਾ ਦਰਜ: ਇਸ ਮਾਮਲੇ ਸਬੰਧੀ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਮੰਜੂ ਕੌਰ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨ ਦਰਜ ਕਰਕੇ ਮੁਲਜ਼ਮ ਅਵਤਾਰ ਸਿੰਘ ਦੇ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੀ ਡੈਡਬਾਡੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।