ਲੁਧਿਆਣਾ: ਪਿੰਡ ਬੁਲਾਰਾ ਦੇ ਵਿੱਚ ਇੱਕ 36 ਸਾਲ ਦੀ ਵਿਆਹੁਤਾ ਮਹਿਲਾ ਵੱਲੋਂ ਜਹਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਪਿੰਡ ਦੇ ਹੀ ਇੱਕ ਨੌਜਵਾਨ ਉੱਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਅਤੇ ਕਿਹਾ ਕਿ ਮ੍ਰਿਤਕ ਔਰਤ ਦਾ ਪਤੀ ਵਿਦੇਸ਼ ਗਿਆ ਹੈ ਅਤੇ ਇਸ ਦੇ ਦੋ ਬੱਚੇ ਹਨ। ਇਸ ਨੂੰ ਪਿੰਡ ਦੇ ਹੀ ਨੌਜਵਾਨ ਵੱਲੋਂ ਫੋਨ ਉੱਤੇ ਗੱਲਬਾਤ ਕਰਨ ਅਤੇ ਉਸ ਦੇ ਨਾਲ ਫਰੈਂਡ ਸਰਕਲ ਵਿੱਚ ਰਹਿਣ ਲਈ ਦਬਾਅ ਪਾਇਆ ਜਾਂਦਾ ਸੀ। ਜਿਸ ਦੇ ਚਲਦਿਆਂ ਵਿਆਗੁਤਾ ਔਰਤ ਨੇ ਮਨਾ ਕਰ ਦਿੱਤਾ ਅਤੇ ਤੰਗ ਹੋਕੇ ਜਹਿਰੀਲੀ ਚੀਜ਼ ਨਿਗਲਣ ਮਗਰੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਿੰਡ ਦੇ ਨੌਜਵਾਨ ਉੱਤੇ ਇਲਜ਼ਾਮ: ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਥਾਣਾ ਸਦਰ ਅੱਗੇ ਧਰਨਾ ਦਿੱਤਾ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਕੋਈ ਦਵਾਈ ਖਾ ਲਈ ਸੀ ਪਰ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ। ਹੁਣ ਜਦੋਂ ਉਸ ਨੇ ਇਹ ਕਦਮ ਚੁੱਕਿਆ ਤਾਂ ਉਸ ਨੇ ਡਾਕਟਰ ਨੂੰ ਦੱਸਿਆ ਕਿ ਉਸ ਨੇ ਕਿਉਂ ਇਹ ਦਵਾਈ ਖਾਧੀ ਹੈ । ਉਸ ਨੂੰ ਪਿੰਡ ਦਾ ਹੀ ਕੋਈ ਨੌਜਵਾਨ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ।
- ਨਕਲੀ ਬੀਜਾਂ ਅਤੇ ਖਾਦਾਂ ਖ਼ਿਲਾਫ਼ ਖੇਤੀਬਾੜੀ ਵਿਭਾਗ ਸਖਤ, ਕਿਸਾਨਾਂ ਨੂੰ ਜਾਰੀ ਕੀਤੀਆਂ ਹਿਦਾਇਤਾਂ, ਨਕਲੀ ਬੀਜਾਂ ਅਤੇ ਖਾਦਾਂ ਦੇ ਵੀ ਭਰੇ ਸੈਂਪਲ - Agriculture department strict
- ਅਨੰਤ ਅੰਬਾਨੀ ਅਤੇ ਰਾਧਿਕਾ ਦੀ ਬਣਾਈ ਗਈ ਅਦਭੁੱਤ ਪੇਂਟਿੰਗ, ਬਣ ਰਹੀ ਖਿੱਚ ਦਾ ਕੇਂਦਰ - Amazing painting
- ਪੰਜਾਬੀ ਵੈੱਬ ਸੀਰੀਜ਼ 'ਕਾਂਡ' ਦਾ ਹੋਇਆ ਐਲਾਨ , ਗਦਰ ਕਰਨਗੇ ਨਿਰਦੇਸ਼ਿਤ - Punjabi Web Series Kand
ਗ੍ਰਿਫ਼ਤਾਰ ਕਰਨ ਦੀ ਮੰਗ: ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਨੌਜਵਾਨ ਪਿੰਡ ਦੀ ਇੱਕ ਹੋਰ ਲੜਕੀ ਨੂੰ ਵੀ ਪਰੇਸ਼ਾਨ ਕਰਦਾ ਸੀ, ਉਸ ਨੂੰ ਫੋਨ ਉੱਤੇ ਗਲਤ ਗੱਲਾਂ ਕਰਨ ਲਈ ਕਹਿੰਦਾ ਸੀ। ਉਹਨਾਂ ਕਿਹਾ ਕਿ ਮੁਲਜ਼ਮ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਮੁਲਜ਼ਮ ਨੇ ਕੁੱਝ ਦਿਨ ਪਹਿਲਾਂ ਹੀ ਲੜਕੀ ਦੇ ਨਾਲ ਗਾਲੀ ਗਲੋਚ ਵੀ ਕੀਤੀ ਸੀ ਅਤੇ ਉਸ ਨੂੰ ਮੰਦਾ ਚੰਗਾ ਬੋਲਿਆ ਸੀ। ਜਿਸ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਅਤੇ ਉਸ ਨੇ ਇਹ ਕਦਮ ਚੁੱਕ ਲਿਆ। ਉੱਧਰ ਜਦੋਂ ਇਸ ਸਬੰਧ ਵਿੱਚ ਥਾਣਾ ਸਦਰ ਦੇ ਐਸਐਚਓ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੌਕੇ ਉੱਤੇ ਮੌਜੂਦ ਨਹੀਂ ਸਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਸ ਦੇ ਕਾਰਨ ਹੀ ਮਹਿਲਾ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਆਖਿਆ ਕਿ ਪੁਲਿਸ ਨੌਜਵਾਨ ਉੱਤੇ ਨਾ ਹੀ ਮਾਮਲਾ ਦਰਜ ਕਰ ਰਹੀ ਹੈ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕਰ ਸਕੀ ਹੈ। ਜਿਸ ਕਰਕੇ ਮਜਬੂਰੀ ਵਿੱਚ ਉਹਨਾਂ ਨੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੈ।