ਲੁਧਿਆਣਾ : ਜਗਰਾਓ ਦੇ ਮੁਹੱਲਾ ਸੱਤ ਨੰਬਰ ਚੂੰਗੀ 'ਤੇ ਇਕ ਨੌਜ਼ਵਾਨ ਨੂੰ ਉਸਦੇ ਹੀ ਕੁਝ ਸਾਥੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ, ਜਿਸ ਦੇ ਚਲਦੇ ਮਨਪ੍ਰੀਤ ਸਿੰਘ ਨਾਮ ਦਾ ਨੌਜਵਾਨ 82% ਝੁਲਸ ਗਿਆ ਅਤੇ ਉਸਨੂੰ ਇਲਾਜ ਲਈ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ। ਇਹ ਪੂਰੀ ਘਟਨਾ CCTV ਵਿੱਚ ਵੀ ਰਿਕਾਰਡ ਹੋ ਗਈ, ਜਿਸ ਦੇ ਚਲਦੇ ਥਾਣਾ ਸਿਟੀ ਪੁਲਿਸ ਨੇ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਇਹ ਪੂਰੀ ਘਟਨਾ ਚਾਰ ਜੂਨ ਨੂੰ ਵਾਪਰੀ ਅਤੇ ਅੱਗ ਨਾਲ ਝੁਲਸਣ ਵਾਲੇ ਨੌਜ਼ਵਾਨ ਨੇ ਪਰਿਵਾਰਿਕ ਮੈਂਬਰਾਂ ਨੂੰ ਇਹ ਦਸਿਆ ਗਿਆ ਕਿ ਤੁਹਾਡੇ ਮੁੰਡੇ ਨੂੰ ਮੋਟਰਸਾਈਕਲ ਵਿਚ ਪੈਟਰੋਲ ਪਵਾਉਂਦੇ ਸਮੇਂ ਅੱਗ ਲੱਗ ਗਈ, ਮਾਪੇ ਉਸ ਸਮੇਂ ਤਾਂ ਆਪਣੇ ਮੁੰਡੇ ਨੂੰ ਬਚਾਉਣ ਵਿਚ ਲੱਗ ਗਏ ਅਤੇ ਉਸਨੂੰ ਫ਼ਰੀਦਕੋਟ ਮੈਡੀਕਲ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ ਗਿਆ। ਇਸ ਤੋ ਬਾਅਦ ਜਦੋਂ ਵਾਪਿਸ ਆ ਕੇ ਉਹਨਾਂ ਇਲਾਕੇ ਦੇ CCTV ਕੈਮਰੇ ਦੇਖਣੇ ਸ਼ੁਰੂ ਕੀਤੇ ਤਾਂ ਬੀਤੇ ਕੱਲ ਉਨਾਂ ਨੂੰ ਇਕ ਕੈਮਰੇ ਵਿੱਚੋ ਫੁਟੇਜ ਮਿਲੀ।
ਜਿਸ ਵਿਚ ਉਨ੍ਹਾਂ ਦੇ ਮੁੰਡੇ ਦੇ ਸਾਥੀ ਹੀ ਉਸ ਤੇ ਪੈਟਰੋਲ ਪਾਂ ਕੇ ਅੱਗ ਲਾ ਰਹੇ ਸਨ। ਇਸ ਬਾਰੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਸਿਟੀ ਜਗਰਾਓ ਪੁਲਿਸ ਨੇ ਆਪਣੀ ਜਾਂਚ ਕਰਦਿਆਂ ਇਸ ਮਾਮਲੇ ਵਿਚ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਘਟਨਾ ਲਈ ਜਿੰਮੇਵਾਰ ਨੌਜ਼ਵਾਨਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।
- ਵੋਟਰਾਂ ਦਾ ਧੰਨਵਾਦ ਕਰਨ ਮਾਨਸਾ ਪਹੁੰਚੇ ਹਰਸਿਮਰਤ ਕੌਰ ਬਾਦਲ, ਭਾਸ਼ਣ ਦੌਰਾਨ ਹੋਏ ਭਾਵੁਕ - Harsimrat Kaur Badal
- ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੇ ਦਮਦਮੀ ਟਕਸਾਲ ਦੇ ਆਗੂ,-ਕਿਹਾ 'ਕੰਗਨਾ ਰਣੌਤ ਫੈਲਾ ਰਹੀ ਨਫਰਤ' - Damdami Taksal in favor of Kulwinder Kaur
- ਕੰਗਨਾ ਰਣੌਤ ਨੂੰ ਥਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੇ ਸਾਬਕਾ ਸੈਨਿਕ ਮੇਜਰ ਸਿੰਘ - Former soldier Major Singh support kulwinder kaur
ਇਸ ਬਾਰੇ ਪੀੜਿਤ ਨੌਜ਼ਵਾਨ ਮਨਪ੍ਰੀਤ ਸਿੰਘ ਦੇ ਪਿਤਾ ਤੇ ਇਲਾਕੇ ਦੇ ਕੌਂਸਲਰ ਕਾਲਾ ਕਲਿਆਣ ਨੇ ਕਿਹਾਕਿ ਇਹ ਨੌਜ਼ਵਾਨ ਪਹਿਲਾਂ ਨਸ਼ਾ ਕਰਦਾ ਸੀ, ਪਰ ਹੁਣ ਨਸ਼ਾ ਛੱਡ ਗਿਆ ਸੀ ਤੇ ਆਪਣੇ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਤੋ ਰੋਕਦਾ ਸੀ। ਜਿਸ ਕਰਕੇ ਉਨ੍ਹਾਂ ਨੌਜ਼ਵਾਨਾਂ ਨੇ ਹੀ ਇਸ ਨੂੰ ਪੈਟਰੋਲ ਪਾਂ ਕੇ ਅੱਗ ਲਗਾ ਦਿੱਤੀ। ਓਨਾ ਪੁਲਿਸ ਤੋ ਇਨਸਾਫ ਦੀ ਮੰਗ ਕਰਦਿਆਂ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।