ਲੁਧਿਆਣਾ: ਕਚਹਿਰੀ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਨੂੰ ਅੱਜ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਪਾਰਕਿੰਗ ਦੇ ਵਿੱਚ ਨੱਠ ਭੱਜ ਪੈ ਗਈ ਬੜੀ ਹੀ ਮੁਸ਼ਕਿਲ ਦੇ ਨਾਲ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਗੱਡੀ ਦਾ ਕਾਫੀ ਅਗਲਾ ਹਿੱਸਾ ਸੜ ਗਿਆ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਕਾਰ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਵਕੀਲ ਨਰਿੰਦਰ ਸਿੰਘ ਦੀ ਹੈ ਜਿਨਾਂ ਨੂੰ ਮੌਕੇ ਉੱਤੇ ਸੱਦਿਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਕਚਹਿਰੀ ਵਿੱਚ ਪਾਰਕਿੰਗ ਦੀ ਵੱਡੀ ਸਮੱਸਿਆ ਹੈ।
ਅੱਜ ਜਦੋਂ ਇਹ ਸਵੇਰੇ ਗੱਡੀ ਲੈ ਕੇ ਵਕੀਲ ਆਇਆ ਤਾਂ ਕੁਝ ਸੁੱਕੇ ਪੱਤਿਆਂ ਉੱਤੇ ਗੱਡੀ ਖੜ੍ਹੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਪੱਤਿਆਂ ਦੇ ਵਿੱਚ ਅੱਗ ਸੁਲਗ਼ ਰਹੀ ਸੀ। ਜਿਸ ਤੋਂ ਬਾਅਦ ਉਹਨਾਂ ਦੀ ਕਾਰ ਵੀ ਇਸ ਦੀ ਲਪੇਟ ਵਿੱਚ ਆ ਗਈ ਅਤੇ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਕਾਰ ਦੀ ਪੂਰੀ ਇਨਸ਼ੋਰੈਂਸ ਨਹੀਂ ਕਰਵਾਈ ਹੋਈ ਸੀ, ਸਿਰਫ ਥਰਡ ਪਾਰਟੀ ਇਨਸ਼ੋਰੈਂਸ ਸੀ। ਇਸ ਕਰਕੇ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ। ਕਾਰ ਦਾ ਇੰਜਣ ਪੂਰੀ ਤਰ੍ਹਾਂ ਸੜ ਚੁੱਕਾ ਹੈ।
ਵਕੀਲ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਲੋਕਾਂ ਨੇ ਇਸ ਤੋਂ ਪਹਿਲਾਂ ਹੀ ਅੱਗ ਨੂੰ ਬੁਝਾ ਲਿਆ ਸੀ। ਉਹਨਾਂ ਕਿਹਾ ਕਿ ਕੋਈ ਹੋਰ ਗੱਡੀ ਇਸ ਦੀ ਲਪੇਟ ਦੇ ਵਿੱਚ ਨਹੀਂ ਆਈ ਪਰ ਪਾਰਕਿੰਗ ਨੂੰ ਦੀ ਕਚਹਿਰੀ ਵਿੱਚ ਸਮੱਸਿਆ ਹੈ ਅਤੇ ਰੋਜ਼ਾਨਾ ਹੀ ਇਸ ਥਾਂ ਉੱਤੇ ਹੀ ਗੱਡੀਆਂ ਲਾਉਣੀਆਂ ਪੈਂਦੀਆਂ ਹਨ। ਹਾਲਾਂਕਿ ਨਰਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਦੇ ਵਿੱਚ ਕੇਸਾਂ ਦੇ ਨਾਲ ਸੰਬੰਧਿਤ ਕੋਈ ਵੀ ਦਸਤਾਵੇਜ਼ ਨਹੀਂ ਸਨ ਨਹੀਂ ਤਾਂ ਹੋਰ ਵੀ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਸੀ।
- ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਿਨ ਸ਼ਿਕਾਰ - accident of the bus going to Sarsa
- ਲੁਧਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਦੀ ਕੀਤੀ ਸ਼ਲਾਘਾ, ਕਿਹਾ- ਕਾਂਗਰਸ ਹਮੇਸ਼ਾ ਵੜਿੰਗ ਦੇ ਨਾਲ - Ludhiana Congress with Raja Waring
- 250 ਕਰੋੜ ਦੀ ਹੈਰੋਇਨ ਬਰਾਮਦ; ਮਹਿਲਾ ਸਣੇ 3 ਨਸ਼ਾ ਤਸਕਰ ਗ੍ਰਿਫਤਾਰ, ਪਾਕਿ ਤੋਂ ਲੈ ਕੇ ਅਫਗਾਨੀਸਤਾਨ ਤੱਕ ਨੈੱਟਵਰਕ ਬ੍ਰੇਕ - Heroin Seized In Jalandhar
ਉੱਥੇ ਹੀ ਦੂਜੇ ਪਾਸੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਕਚਹਿਰੀ ਦੇ ਅੰਦਰ ਹੀ ਕੰਮ ਕਰਨ ਵਾਲੇ ਵਕੀਲ ਨਰਿੰਦਰ ਸਿੰਘ ਦੀ ਗੱਡੀ ਨੂੰ ਅੱਗ ਲੱਗੀ ਸੀ। ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਅੱਗ ਨੂੰ ਬੁਝਾ ਲਿਆ ਗਿਆ ਪਰ ਉਦੋਂ ਤੱਕ ਗੱਡੀ ਦਾ ਨੁਕਸਾਨ ਕਾਫੀ ਹੋ ਚੁੱਕਾ ਸੀ।