ਰੂਪਨਗਰ: ਰੂਪਨਗਰ ਦੇ ਪਿੰਡ ਘਨੌਲੀ ਵਿਖੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਮਾਸਪੁਰ ਦੇ ਖੇੜਾ ਦੀ ਰਹਿਣ ਵਾਲੀ ਇੱਕ ਲੜਕੀ ਰੇਲ ਗੱਡੀ ਨਾਲ ਹਾਦਸਾਗ੍ਰਸਤ ਹੋ ਗਈ ਹੈ। ਲੜਕੀ ਦੇ ਦੋਵੇਂ ਪੈਰ ਬੁਰੀ ਤਰਾ ਨਾਲ ਕੁਚਲੇ ਗਏ ਪਰ ਲੜਕੀ ਦੀ ਜਾਨ ਦਾ ਬਚਾਅ ਹੋ ਗਿਆ ਹੈ। ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ 18 ਸਾਲਾ ਲੜਕੀ ਪ੍ਰਤਿਭਾ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਉਸ ਨੂੰ ਇੱਕ ਟੋਫੀ ਖਾਣ ਲਈ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੂੰ ਕੁੱਝ ਪਤਾ ਨਹੀਂ ਲੱਗਾ ਕਿ ਉਹ ਘਨੌਲੀ ਕਿਵੇਂ ਪਹੁੰਚ ਗਏ ਅਤੇ ਰੇਲ ਲਾਈਨ 'ਤੇ ਉਸ ਨੂੰ ਕਿਸਨੇ ਛੱਡ ਦਿੱਤਾ।
ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਕੀਤਾ ਰੈਫਰ
ਡਾਕਟਰਾਂ ਵੱਲੋਂ ਜ਼ਖਮੀ ਲੜਕੀ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਇਸ ਮਾਮਲੇ ਵਿੱਚ ਕਾਰਵਾਈ ਕਿਸ ਤਰਾਂ ਦੀ ਰਹੇਗੀ ਇਹ ਦੇਖਣਾ ਅਹਿਮ ਹੋਵੇਗਾ। ਇਸ ਮਾਮਲੇ ਵਿੱਚ ਡਾਕਟਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਰੀਜ਼ ਦੀਆਂ ਦੋਵੇਂ ਲੱਤਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਇੱਕ ਲੱਤ ਤਾਂ ਬਿਲਕੁਲ ਹੀ ਡੈਮੇਜ ਹੋ ਚੁੱਕੀ ਹੈ। ਇਸੇ ਲਈ ਫੌਰੀ ਇਲਾਜ ਕਰਨ ਤੋਂ ਬਾਅਦ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਹਾਦਸਾਗ੍ਰਸਤ ਲੜਕੀ ਦੇ ਮਾਤਾ-ਪਿਤਾ ਵੀ ਹਸਪਤਾਲ ਪਹੁੰਚ ਕੇ ਉਸ ਦੇ ਨਾਲ ਉਸ ਨੂੰ ਮੁੱਢਲੇ ਇਲਾਜ ਇਲਾਜ ਤੋਂ ਬਾਅਦ ਪੀਜੀਆਈ ਲੈ ਕੇ ਜਾ ਰਹੇ ਹਨ। ਜਦੋਂ ਲੜਕੀ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਲੜਕੀ ਇਸ ਜਗ੍ਹਾ ਉੱਤੇ ਕਿਸ ਤਰ੍ਹਾਂ ਪਹੁੰਚੀ ਹੈ। ਉਨ੍ਹਾਂ ਨੂੰ ਵੀ ਫੋਨ ਰਾਹੀਂ ਕਿਸੇ ਵਿਅਕਤੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕੀ ਉਨ੍ਹਾਂ ਨੇ ਲੜਕੀ ਦੇ ਨਾਲ ਇਹ ਘਟਨਾ ਹੋ ਚੁੱਕੀ ਹੈ।
ਕੋਈ ਖਾਣ ਵਾਲੀ ਚੀਜ਼ ਦੇ ਕੇ ਬੇਹੋਸ਼ ਕਰਨ ਦੀ ਕੀਤੀ ਕੋਸ਼ਿਸ਼
ਜ਼ਿਕਰਯੋਗ ਹੈ ਕਿ ਇਹ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ ਜੋ ਇਸ ਲੜਕੀ ਦੇ ਨਾਲ ਵਾਪਰੀ ਹੈ ਅਤੇ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕੀ ਤਹਿਕੀਕਾਤ ਕੀਤੀ ਜਾਂਦੀ ਹੈ। ਇਹ ਵੀ ਦੇਖਣ ਵਾਲਾ ਮਸਲਾ ਰਹੇਗਾ ਕਿਉਂਕਿ ਜਿੱਥੇ ਲੜਕੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਕੋਈ ਖਾਣ ਵਾਲੀ ਚੀਜ਼ ਦੇ ਕੇ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜਦੋਂ ਉਸ ਦੀਆਂ ਅੱਖਾਂ ਖੁੱਲੀਆਂ ਸਨ ਤਾਂ ਉਸ ਨੂੰ ਦਰਦ ਦਾ ਅਹਿਸਾਸ ਹੋਇਆ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੀਆਂ ਦੋਵਾਂ ਲੱਤਾਂ ਦੇ ਉੱਤੋਂ ਟ੍ਰੇਨ ਨਿਕਲ ਚੁੱਕੀ ਹੈ।