ETV Bharat / state

ਖੁਦਕੁਸ਼ੀ ਜਾਂ ਹਾਦਸਾ? ਇਸ ਵੱਡੇ ਗੁਰਦੁਆਰਾ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਲੜਕੀ ਦੀ ਹੋਈ ਮੌਤ, ਦੇਖੋ ਵੀਡੀਓ - AMRITSAR LATEST NEWS

ਹਾਲ ਹੀ ਵਿੱਚ ਗੁਰਦੁਆਰਾ ਬਾਬਾ ਅਟੱਲ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਇੱਕ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

gurudwara baba atal sahib girl SUICIDE NEWS
gurudwara baba atal sahib girl SUICIDE NEWS (ETV BHARAT)
author img

By ETV Bharat Punjabi Team

Published : Nov 7, 2024, 1:02 PM IST

ਅੰਮ੍ਰਿਤਸਰ: ਸਾਡੇ ਸਮਾਜ ਵਿੱਚ ਆਏ ਦਿਨ ਲੱਖਾਂ ਲੋਕਾਂ ਮੌਤ ਦੇ ਘਾਟ ਉਤਰਦੇ ਰਹਿੰਦੇ ਹਨ, ਕੁੱਝ ਦਾ ਕਾਰਨ ਕੁਦਰਤੀ ਅਤੇ ਕੁੱਝ ਖੁਦ ਆਪਣੇ ਹੱਥੀ ਆਪਣਾ ਜੀਵਨ ਖਤਮ ਕਰ ਦਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਅੰਮ੍ਰਿਤਸਰ ਸਥਿਤ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੋਂ ਇੱਕ ਖਬਰ ਸੁਣਨ ਨੂੰ ਮਿਲ ਰਹੀ ਹੈ, ਜਿੱਥੇ ਇੱਕ ਲੜਕੀ ਦੀ 7ਵੀਂ ਮੰਜ਼ਿਲ ਤੋਂ ਡਿੱਗ ਜਾਣ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਇਹ ਮਹਿਜ਼ ਇੱਕ ਹਾਦਸਾ ਹੈ ਜਾਂ ਖੁਦਕੁਸ਼ੀ ਹੈ...ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।

ਗੁਰਦੁਆਰਾ ਬਾਬਾ ਅਟੱਲ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਇੱਕ ਲੜਕੀ ਦੀ ਮੌਤ (ETV BHARAT)

ਖੁਦਕੁਸ਼ੀ ਬਾਰੇ ਕੀ ਬੋਲੇ ਗੁਰਦੁਆਰਾ ਪ੍ਰਬੰਧਕ ਕਮੇਟੀ

ਇਸ ਪੂਰੇ ਮਾਮਲੇ ਸੰਬੰਧੀ ਜਦੋਂ ਸਾਡੀ ਟੀਮ ਨੇ ਗੁਰਦੁਆਰਾ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਇੱਕ ਲੜਕੀ, ਜੋ ਕਿ ਦਰਸ਼ਨਾਂ ਲਈ ਆਈ ਸੀ, ਉਸ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਗਈ ਅਤੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਗਈ ਹੈ, ਹਾਲਾਂਕਿ ਇਸ ਲੜਕੀ ਦੀ ਅਜੇ ਪਹਿਚਾਣ ਨਹੀਂ ਹੋ ਪਾਈ ਹੈ। ਇਸ ਤੋਂ ਇਲਾਵਾ ਅਸੀਂ ਪਹਿਲਾਂ ਹੀ ਸੀਸੀਟੀਵੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਤਾਂਕਿ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ, ਕਿ ਇਹ ਲੜਕੀ ਕਿੱਥੋਂ ਆਈ ਹੈ, ਇਸ ਦੇ ਨਾਲ ਕੌਣ ਹੈ...ਇਹ ਸਾਰਾ ਕੁੱਝ ਅਸੀਂ ਚੈੱਕ ਕਰ ਰਹੇ ਹਾਂ।'

ਪੁਲਿਸ ਵਲੋਂ ਜਾਂਚ ਸ਼ੁਰੂ

ਉਲੇਖਯੋਗ ਹੈ ਕਿ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੀ ਪਹੁੰਚ ਚੁੱਕੀ ਹੈ। ਜਦੋਂ ਅਸੀਂ ਇਸ ਸੰਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਏਸੀਪੀ ਜਸਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਨੇ ਗੁਰਦੁਆਰਾ ਅਟੱਲ ਰਾਏ ਸਾਹਿਬ ਤੋਂ ਛੇਵੀਂ ਮੰਜ਼ਿਲ ਤੋਂ ਛਾਲ ਲਗਾ ਦਿੱਤੀ , ਜਿਸ ਦੇ ਚੱਲਦੇ ਉਸ ਦੀ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲੜਕੀ ਦੀ ਸ਼ਨਾਖਤ ਨਹੀਂ ਹੋ ਸਕੀ ਹੈ, ਫਿਲਹਾਲ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੂਰੇ ਮਾਮਲੇ ਨੂੰ ਸਮਝਿਆ ਜਾਵੇਗਾ ਅਤੇ ਫਿਰ ਕਿਸੇ ਨਤੀਜੇ ਉਤੇ ਪਹੁੰਚਿਆ ਜਾਵੇਗਾ ਕਿ ਇਹ ਖੁਦਕੁਸ਼ੀ ਹੈ, ਹਾਦਸਾ ਹੈ ਜਾਂ ਫਿਰ ਕਤਲ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.