ਫਰੀਦਕੋਟ : ਫ਼ਰੀਦਕੋਟ ਦੇ ਪਿੰਡ ਪੱਕਾ 'ਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਦੋ ਸਕੇ ਭਰਾਵਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ 'ਚ ਇਕ ਵਿਅਕਤੀ ਦੇ ਗੰਭੀਰ ਸੱਟਾਂ ਸੱਟਾਂ ਲੱਗ ਗਈਆਂ। ਜਖ਼ਮੀ ਵਿਅਕਤੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ 20-25 ਵਿਅਕਤੀਆਂ ਵੱਲੋਂ 2 ਲੋਕਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੁੱਟਮਾਰ ਦਾ ਸ਼ਿਕਾਰ ਹੋਏ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਦੇ ਨਾਲ ਲੱਗਦੇ ਖੇਤ ਦੀ ਵੱਟ ਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਖੇਤ ਦੀ ਵੱਟ ਬਣਾਈ ਗਈ ਸੀ। ਉਹਨਾਂ ਕਿਹਾ ਕਿ ਅੱਜ ਉਨ੍ਹਾਂ ਦੇ ਗੁਆਂਢੀ ਖੇਤ ਦੇ ਮਾਲਕ ਵੱਲੋਂ ਆਪਣੇ ਨਾਲ 25 ਤੋਂ 30 ਬੰਦੇ ਲਿਆ ਕੇ ਜਿਨ੍ਹਾਂ ਨਾਲ ਪੁਲਿਸ ਵੀ ਮਿਲੀ ਹੋਈ ਸੀ। ਉਥੇ ਹੀ ਪੁਲਿਸ ਮੁਲਾਜ਼ਮ ਵੀ ਨਾਲ ਲਿਆ ਕੇ ਉਨ੍ਹਾਂ ਵੱਲੋਂ ਵੱਟ ਵਾਹੁਣ ਦੀ ਕੋਸ਼ਿਸ ਕੀਤੀ ਗਈ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਦੋਵੇਂ ਭਰਾ ਆਪਣੇ ਖੇਤ ਪੁੱਜੇ। ਜਿਥੇ ਉਨ੍ਹਾਂ ਨੇ ਦੂਜੀ ਧਿਰ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਪਰ ਦੂਜੀ ਧਿਰ ਵੱਲੋਂ ਉਨ੍ਹਾਂ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ।
ਇੱਕ ਗੰਭੀਰ ਰੂਪ 'ਚ ਜਖਮੀ : ਉਨ੍ਹਾਂ ਇਲਜ਼ਾਮ ਲਗਾਏ ਕੇ ਉਨ੍ਹਾਂ ਦੇ ਪਿੰਡ ਨੂੰ ਲਗਦੀ ਚੌਂਕੀ ਕਲੇਰ ਦੀ ਇੰਚਾਰਜ ਵੀ ਦੂਜੀ ਧਿਰ ਨਾਲ ਆਈ ਅਤੇ ਕੁੱਜ ਪੁਲਿਸ ਮੁਲਾਜ਼ਮ ਵੀ ਨਾਲ ਸਨ, ਜਿਨ੍ਹਾਂ ਦੀ ਹਾਜ਼ਰੀ 'ਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਜਿਸ 'ਚ ਉਸ ਦੇ ਭਰਾ ਜਸਬੀਰ ਸਿੰਘ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਨਾਲ ਹੀ ਲੱਤਾਂ ਬਾਹਾਂ 'ਤੇ ਵੀ ਬੁਰੀ ਤਰਾਂ ਡਾਂਗਾ ਮਾਰੀਆਂ ਗਈਆਂ। ਜਿਸ ਨਾਲ ਉਸਦਾ ਭਰਾ ਗੰਭੀਰ ਰੂਪ 'ਚ ਜਖਮੀ ਹੋ ਗਿਆ ਪਰ ਉਸ ਨੇ ਕਿਸੇ ਤਰਾਂ ਭੱਜ ਕੇ ਆਪਣੀ ਜਾਨ ਬਚਾਈ। ਅੱਗੇ ਬੋਲਦੇ ਹੋਏ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਕੁਝ ਨਹੀਂ ਕਿਹਾ ਨਾ ਹੀ ਕਿਸੇ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਨਾ ਹੀ ਉਨ੍ਹਾਂ ਦੀ ਕੋਈ ਮਦਦ ਕੀਤੀ ਅਤੇ ਉਹ ਖੁਦ ਆਪਣੇ ਭਰਾ ਨੂੰ ਜਖਮੀ ਹਾਲਤ 'ਚ ਹਸਪਤਾਲ ਲੈ ਕੇ ਆਏ, ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਤਮਾਸ਼ਬੀਨ ਬਣੀ ਰਹੀ ਪੁਲਿਸ: ਉਨ੍ਹਾਂ ਇਲਜ਼ਾਮ ਲਗਾਏ ਕਿ ਉਨ੍ਹਾਂ ਦੇ ਪਿੰਡ ਨੂੰ ਲਗਦੀ ਚੌਂਕੀ ਕਲੇਰ ਦੇ ਇੰਚਾਰਜ ਸਮੇਤ ਕੁੱਝ ਪੁਲਿਸ ਮੁਲਾਜ਼ਮ ਵੀ ਇਸ ਘਟਨਾ ਮੌਕੇ ਮੌਜੂਦ ਸਨ। ਜਿਨ੍ਹਾਂ ਦੀ ਮੌਜੂਦਗੀ 'ਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਜਿਸ 'ਚ ਉਸ ਦੇ ਭਰਾ ਜਸਬੀਰ ਸਿੰਘ ਦੇ ਸਿਰ 'ਤੇ ਗੰਭੀਰ ਸੱਟ ਮਾਰੀ ਗਈ। ਲੱਤਾਂ ਬਾਹਾਂ 'ਤੇ ਵੀ ਡਾਗਾਂ ਮਾਰੀਆ ਜਿਸ ਨਾਲ ਉਹ ਗੰਭੀਰ ਰੂਪ 'ਚ ਜਖਮੀ ਹੋ ਗਿਆ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸਨੇ ਕਿਹਾ ਪੁਲਿਸ ਨੇ ਮੌਕੇ ਉੱਤੇ ਮੌਜੂਦ ਹੋਣ ਦੇ ਬਾਵਜੂਦ ਵੀ ਦੂਜੀ ਧਿਰ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਨਾ ਹੀ ਉਨ੍ਹਾਂ ਦੀ ਕੋਈ ਮਦਦ ਕੀਤੀ। ਉਹ ਖੁਦ ਆਪਣੇ ਭਰਾ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਲੈਕੇ ਆਇਆ। ਜਿਥੇ ਉਸਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
- ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ, ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ - Punjab Vigilance Bureau Action
- ਅੰਮ੍ਰਿਤਪਾਲ 'ਤੇ ਲੱਗੇ NSA 'ਚ ਵਾਧਾ: ਪਿਤਾ ਬੋਲੇ- ਜੇਕਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦਾ ਮਾਹੌਲ ਠੀਕ ਰਹੇ ਤਾਂ ਨਹੀਂ ਲੈਣੇ ਚਾਹੀਦੇ ਅਜਿਹੇ ਫੈਸਲੇ, ਕਰਾਂਗੇ ਸੰਘਰਸ਼ - Increase on NSA on Amritpal
- ਪੰਜਾਬ ਨੂੰ ਦਿਨੋ-ਦਿਨ ਕਾਲਾ ਕਰ ਰਿਹਾ ਹੈ ਚਿੱਟਾ, ਹੁਣ ਹੋਈ 16 ਸਾਲ ਦੇ ਬੱਚੇ ਦੀ ਮੌਤ, ਮਾਂ ਨੇ ਹੌਂਕਿਆ ਨਾਲ ਦੱਸੀ ਹੱਡਬੀਤੀ - Punjab drug news
ਪੁਲਿਸ ਦਾ ਬਿਆਨ: ਇਸ ਸਾਰੇ ਮਾਮਲੇ ਬਾਰੇ ਡੀਐਸਪੀ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ 'ਚ ਮਾਮਲਾ ਆਇਆ ਹੈ। ਦੋਨਾਂ ਧਿਰਾਂ ਦੀ ਨਿਸ਼ਾਨਦੇਹੀ ਦਾ ਮਸਲਾ ਸੀ ਅਤੇ ਪੁਲਿਸ ਪਾਰਟੀ ਵੱਲੋਂ ਦੋਹਾ ਧਿਰਾਂ ਦੀ ਸਹਿਮਤੀ ਬਣਾਉਣ ਦੀ ਕੋਸ਼ਿਸ ਕੀਤੀ ਪਰ ਮੌਕੇ 'ਤੇ ਦੋਵਾਂ ਧਿਰਾਂ 'ਚ ਝਗੜਾ ਹੋ ਗਿਆ। ਪੁਲਿਸ ਦੀ ਹਾਜ਼ਰੀ 'ਚ ਹੋਈ ਕੁੱਟਮਾਰ 'ਤੇ ਉਨ੍ਹਾਂ ਕਿਹਾ ਕਿ ਕਈ ਵਾਰ ਹਾਲਾਤ ਐਵੇ ਦੇ ਬਣ ਜਾਂਦੇ ਹਨ ਕਿ ਪੁਲਿਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ। ਪੀੜਿਤਾਂ ਦੇ ਬਿਆਨ ਲੈ ਕੇ ਜੋ ਵੀ ਸੱਚਾਈ ਹੋਵੇਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।