ਲੁਧਿਆਣਾ: ਲੁਧਿਆਣਾ ਦੇ ਲਾਡੋਵਾਲ ਥਾਣੇ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਜਾਇਦਾਦ ਨੂੰ ਲੈ ਕੇ 2 ਪਰਿਵਾਰਾਂ ਵਿੱਚ ਖੂਨੀ ਝੜੱਪ ਹੋ ਗਈ ਅਤੇ ਅੱਧਾ ਦਰਜਨ ਦੇ ਕਰੀਬ ਲੋਕ ਇਸ ਝੜਪ ਦੇ ਵਿੱਚ ਜਖ਼ਮੀ ਹੋ ਗਏ ਹਨ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮਾਮਲਾ ਮੌਜੂਦਾ ਲੰਬੜਦਾਰ ਰੋਸ਼ਨ ਸਿੰਘ ਅਤੇ ਐਨਆਰਆਈ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੈ ਜਿੰਨਾਂ ਦੀ ਪੁਰਖਾਂ ਦੀ ਜਮੀਨ ਸਾਂਝੀ ਹੈ, ਉਸ ਦੀ ਵੰਡ ਨੂੰ ਲੈ ਕੇ ਇਹ ਪੂਰਾ ਵਿਵਾਦ ਹੋਇਆ ਹੈ। ਐਨਆਰਈ ਪਰਿਵਾਰ ਕੁਝ ਦਿਨ ਪਹਿਲਾਂ ਹੀ ਪਿੰਡ ਆਇਆ ਸੀ ਅਤੇ ਉਨ੍ਹਾਂ ਨੇ ਜਦੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਮਾਮਲਾ ਚੁੱਕਿਆ ਅਤੇ ਪੰਚਾਇਤ ਇਕੱਠੀ ਕੀਤੀ ਤਾਂ ਦੂਜੀ ਪਾਰਟੀ ਅਤੇ ਐਨਆਰਆਈ ਪਰਿਵਾਰ ਦੇ ਵਿਚਕਾਰ ਝਗੜਾ ਹੋ ਗਿਆ।
ਦੋ ਵਿਅਕਤੀ ਸੱਟਾਂ ਨਾਲ ਬੁਰੀ ਤਰ੍ਹਾਂ ਜਖ਼ਮੀ
ਐਨਆਰਆਈ ਪਰਿਵਾਰ ਦੇ ਮੈਂਬਰ ਵਿਦੇਸ਼ ਤੋਂ 19 ਤਰੀਕ ਨੂੰ ਹੀ ਪਰਤੇ ਸੀ ਜਦੋਂ ਉਹ ਪਿੰਡ ਪਹੁੰਚੇ ਅਤੇ ਉਨ੍ਹਾਂ ਨੇ ਪੂਰਾ ਮਾਮਲਾ ਚੁੱਕਿਆ ਤਾਂ ਐਨਆਰਆਈ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਦੂਜੀ ਪਾਰਟੀ ਵੱਲੋਂ ਉਨ੍ਹਾਂ ਦੇ ਹਮਲਾ ਕਰ ਦਿੱਤਾ ਗਿਆ ਜੋ ਕਿ ਪਹਿਲਾਂ ਹੀ ਤਿਆਰੀ ਦੇ ਵਿੱਚ ਬੈਠੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦੋ ਬੰਦੇ ਸੱਟਾਂ ਨਾਲ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ। ਸਿਰ 'ਤੇ ਟਾਂਕੇ ਲੱਗੇ ਹਨ ਜਿਹੜਾ ਕਿ ਦੂਜੇ ਪਾਸੇ ਦੂਜੀ ਧਿਰ ਦਾ ਕਹਿਣਾ ਹੈ ਕਿ ਐਨਆਰਆਈ ਪਰਿਵਾਰ ਵੱਲੋਂ ਆਪਣੇ ਸਾਰੇ ਰਿਸ਼ਤੇਦਾਰ ਇਕੱਠੇ ਕੀਤੇ ਗਏ ਅਤੇ ਫਿਰ ਉਨ੍ਹਾਂ ਦੇ ਹਮਲਾ ਬੋਲ ਦਿੱਤਾ ਗਿਆ।
ਦੋਵਾਂ ਧਿਰਾਂ ਵਿਚਕਾਰ ਵਿਵਾਦ
ਦੱਸ ਦੇਈਏ ਕਿ ਦੋਵਾਂ ਹੀ ਧੀਰਾਂ ਨੇ ਹੀ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਹਨ ਅਤੇ ਇੱਕ ਦੂਜੇ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਗੱਲ ਕਹੀ ਹੈ ਜਦੋਂ ਕਿ ਕਾਫੀ ਲੰਬੇ ਸਮੇਂ ਤੋਂ ਇਹ ਜ਼ਮੀਨ ਦੂਜੀ ਧਿਰ ਵਾਹ ਰਹੀ ਸੀ ਅਤੇ ਐਨਆਰਈ ਪਰਿਵਾਰ ਬਾਹਰ ਰਹਿ ਰਿਹਾ ਸੀ ਅਤੇ ਜਦੋਂ ਉਹ ਆਪਣਾ ਹੱਕ ਲੈਣ ਲਈ ਪਰਤੇ ਤਾਂ ਦੋਵਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ ਤੇ ਇਸ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਵੇਂ ਧਿਰਾਂ ਦੇ ਮੈਂਬਰ ਆਪਸ ਦੇ ਵਿੱਚ ਲੜਾਈ ਝਗੜਾ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਜਮੀਨੀ ਵਿਵਾਦ ਨੂੰ ਲੈ ਕੇ ਝਗੜਾ
ਫਿਲਹਾਲ ਪੁਲਿਸ ਨੇ ਦੋਵਾ ਪਾਰਟੀਆਂ ਨੂੰ ਬਿਆਨ ਦੇਣ ਲਈ ਬੁਲਾਇਆ ਹੈ। ਹਾਲਾਂਕਿ ਦੋਵਾਂ ਪਾਰਟੀਆਂ ਦੇ ਅੱਧਾ ਦਰਜਨ ਦੇ ਕਰੀਬ ਲੋਕ ਜ਼ਖਮੀ ਹਨ ਪੁਲਿਸ ਵੱਲੋਂ ਮੌਕੇ ਤੇ ਬੁਲਾ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਸੀਨੀਅਰ ਪੁਲਿਸ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਦੋ ਧਿਰਾਂ ਦੇ ਵਿਚਕਾਰ ਜਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਹੈ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਿਸ ਕਿਸੇ ਦਾ ਵੀ ਕਸੂਰ ਹੋਵੇਗਾ ਉਸ ਦੇ ਮੁਤਾਬਿਕ ਅੱਗੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਹੈ।