ETV Bharat / state

ਲੁਧਿਆਣਾ ਇਮੀਗ੍ਰੇਸ਼ਨ ਦਫਤਰ ਬਾਹਰ ਹੰਗਾਮਾ, ਵੀਜ਼ਾ ਨਾ ਲੱਗਣ ਦੇ ਇਲਜ਼ਾਮ ਲੈ ਕੇ ਪੁੱਜੇ ਨੌਜਵਾਨ, ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਕਾਰੇ ਇਲਜ਼ਾਮ

author img

By ETV Bharat Punjabi Team

Published : Feb 5, 2024, 9:57 PM IST

ਲੁਧਿਆਣਾ ਵਿੱਚ ਇੱਕ ਨਿੱਜੀ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਕੁੱਝ ਲੋਕ ਸਪਾਊਸ ਵੀਜ਼ਾ ਨਾ ਲੱਗਣ ਤੋਂ ਪਰੇਸ਼ਾਨ ਹੋਕੇ ਇਮੀਗ੍ਰੇਸ਼ਨ ਦਫਤਰ ਬਾਹਰ ਪ੍ਰਦਰਸ਼ਨ ਕਰਨ ਲੱਗੇ ਅਤੇ ਅਧਿਕਾਰੀਆਂ ਉੱਤੇ ਇਲਜ਼ਾਮ ਵੀ ਲਾਏ। ਹਾਲਾਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।

A commotion outside the Ludhiana immigration office
ਲੁਧਿਆਣਾ ਇਮੀਗ੍ਰੇਸ਼ਨ ਦਫਤਰ ਬਾਹਰ ਹੰਗਾਮਾ
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਕਾਰੇ ਇਲਜ਼ਾਮ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਇੱਕ ਨਿੱਜੀ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁੱਝ ਨੌਜਵਾਨਾਂ ਵੱਲੋਂ ਇਮੀਗ੍ਰੇਸ਼ਨ ਦਫਤਰ ਵਾਲਿਆਂ ਉੱਪਰ ਠੱਗੀ ਦੇ ਇਲਜ਼ਾਮ ਲਗਾ ਧਰਨਾ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਕੀਤੀ ਗਈ। ਜਿੱਥੇ ਇਮੀਗਰੇਸ਼ਨ ਵੱਲੋਂ ਮੌਕੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਉੱਥੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕੀਤਾ।

ਧਰਨਾ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਦਫਤਰ ਵੱਲੋਂ ਉਹਨਾਂ ਨਾਲ ਅਤੇ ਹੋਰ ਕਈਆਂ ਨਾਲ ਠੱਗੀ ਕੀਤੀ ਗਈ ਹੈ । ਉਹਨਾਂ ਕਿਹਾ ਕਿ ਸਰਕਾਰੀ ਕਾਲਜ ਕਹਿ ਉਹਨਾਂ ਦੀਆਂ ਕੁੜੀਆਂ ਨੂੰ ਪ੍ਰਾਈਵੇਟ ਕਾਲਜ ਵਿੱਚ ਭੇਜਿਆ ਗਿਆ ਹੈ। ਇੱਕ ਕਮਰੇ ਦਾ ਕਾਲਜ ਹੈ ਜਿਸ ਵਿੱਚ 14 ਕੁਰਸੀਆਂ ਹਨ ਅਤੇ ਸਿਰਫ ਆਨਲਾਈਨ ਕਲਾਸਾਂ ਹੀ ਲਗਾਈਆਂ ਜਾਂਦੀਆਂ ਹਨ। ਇੰਨਾ ਹੀ ਨਹੀਂ ਉਹਨਾਂ ਨਾਲ ਫੀਸ ਵਿੱਚ ਵੀ ਧੋਖਾ ਕੀਤਾ ਗਿਆ ਹੈ। ਦੋ ਸਾਲਾਂ ਦੀ ਫੀਸ ਕਹਿ ਕਿ ਇੱਕ ਸਾਲ ਦੀ ਫੀਸ ਕਾਲਜ ਵਿੱਚ ਭਰਵਾਈ ਗਈ ਹੈ। ਲੜਕੀ ਦੇ ਪਤੀ ਨੇ ਕਿਹਾ ਕਿ ਉਸ ਨੂੰ ਵੀ ਨਾਲ ਹੀ ਭੇਜਣ ਦੀ ਗੱਲ ਕਹੀ ਗਈ ਸੀ ਪਰ ਤਿੰਨ ਮਹੀਨੇ ਬੀਤ ਜਾਣ ਉੱਤੇ ਵੀ ਉਸ ਦਾ ਵੀਜ਼ਾ ਨਹੀਂ ਲੱਗਾ ਅਤੇ ਬਾਹਰ ਲੜਕੀਆਂ ਵੀ ਖੱਜਲ ਹੋ ਰਹੀਆਂ ਹਨ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਗਏ ਹਨ ਪਰ ਇਮੀਗ੍ਰੇਸ਼ਨ ਵਾਲੇ ਵਿਆਹ ਨੂੰ ਕੰਟਰੈਕਟ ਮੈਰਿਜ ਦੱਸ ਰਹੇ ਹਨ । ਉਹਨਾਂ ਕਿਹਾ ਕਿ ਇਸ ਬਾਬਤ ਉਹ ਮੁੱਖ ਮੰਤਰੀ ਪੰਜਾਬ ਤੱਕ ਨੂੰ ਚਿੱਠੀ ਲਿਖ ਚੁੱਕੇ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ । ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਤੋਂ ਜੋ ਵਾਧੂ ਪੈਸੇ ਲਏ ਗਏ ਹਨ ਉਹ ਵਾਪਸ ਕੀਤੇ ਜਾਣ ਅਤੇ ਲੜਕੀਆਂ ਨੂੰ ਸਰਕਾਰੀ ਕਾਲਜ ਵਿੱਚ ਲਗਾਇਆ ਜਾਵੇ।

ਦੂਜੇ ਪਾਸੇ ਇਮੀਗ੍ਰੇਸ਼ਨ ਦਫਤਰ ਵੱਲੋਂ ਸਾਰੇ ਹੀ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਂਟਰੈਕਟ ਮੈਰਿਜ ਕਰਕੇ ਕੁੜੀਆਂ ਬਾਹਰ ਗਈਆਂ ਹਨ ਅਤੇ ਉਹਨਾਂ ਵੱਲੋਂ ਆਪਣੇ ਘਰ ਵਾਲਿਆਂ ਨੂੰ ਬੁਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਇਸ ਬਾਬਤ ਕੁੜੀਆਂ ਨਾਲ ਵੀ ਗੱਲਬਾਤ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਸ ਸਮੇਂ ਕੁੜੀਆਂ ਨੂੰ ਬਾਹਰ ਭੇਜਿਆ ਗਿਆ ਸੀ ਉਸ ਸਮੇਂ ਸਾਰੇ ਡਾਕੂਮੈਂਟ ਦਿਖਾਏ ਗਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.