ਮੋਗਾ: ਡਿਊਟੀ ਤੇ ਜਾ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਬੂਟਾ ਸਿੰਘ ਦੀ ਅਚਾਨਕ ਕਾਰ ਅੱਗੇ ਆਵਾਰਾ ਪਸ਼ੂ ਆਉਣ ਨਾਲ ਕਾਰ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੀ ਡਿਊਟੀ ਨਿਹਾਲ ਸਿੰਘ ਵਾਲੇ ਐਸਐਫਟੀ ਦੇ ਵਿੱਚ ਤੈਨਾਤ ਸੀ, ਜਿਸ ਸਮੇਂ ਅੱਜ ਸਵੇਰੇ 5:00ਵਜੇ ਆਪਣੀ ਡਿਊਟੀ ਤੇ ਨਿਹਾਲ ਸਿੰਘ ਵਾਲਾ ਜਾ ਰਿਹਾ ਸੀ।
ਸਵੇਰੇ 5:00ਵਜੇ ਆਪਣੀ ਡਿਊਟੀ ਤੇ ਨਿਹਾਲ ਸਿੰਘ ਵਾਲਾ ਜਾ ਰਿਹਾ ਸੀ: ਦੱਸ ਦਈਏ ਬੂਟਾ ਸਿੰਘ ਠੱਠੀ ਭਾਈ ਦਾ ਰਹਿਣ ਵਾਲਾ ਸੀ ਤੇ ਨਿਹਾਲ ਸਿੰਘ ਵਾਲੇ ਐਸਐਫਟੀ ਦੇ ਵਿੱਚ ਤੈਨਾਤ ਸੀ। ਜਿਸ ਸਮੇਂ ਅੱਜ ਸਵੇਰੇ 5:00ਵਜੇ ਆਪਣੀ ਡਿਊਟੀ ਤੇ ਨਿਹਾਲ ਸਿੰਘ ਵਾਲਾ ਜਾ ਰਿਹਾ ਸੀ ਰਸਤੇ ਦੇ ਵਿੱਚ ਅਚਾਨਕ ਕਾਰ ਅੱਗੇ ਅਵਾਰਾ ਪਸ਼ੂ ਆਉਣ ਨਾਲ ਬੂਟਾ ਸਿੰਘ ਦੀ ਕਾਰ ਪਸ਼ੂ ਨੂੰ ਬਚਾਉਂਦੇ ਹੋਏ ਦਰੱਖਤ ਵਿੱਚ ਜਾ ਟਕਰਾਈ ਜਿੱਥੇ ਬੂਟਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦੇ ਬਿਆਨ: ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੂਟਾ ਸਿੰਘ ਦੀ ਉਮਰ ਕਰੀਬ 30 ਸਾਲ ਹੈ ਬੂਟਾ ਸਿੰਘ ਦਾ ਵਿਆਹ ਹੋਇਆ ਵਿਆਹ ਸੀ ਤੇ ਉਸ ਦੇ ਦੋ ਬੱਚੇ ਸਨ। ਸਵੇਰ ਆਪਣੀ ਡਿਊਟੀ ਤੇ ਨਿਹਾਲ ਸਿੰਘ ਵਾਲਾ ਜਾ ਰਿਹਾ ਸੀ ਤਾਂ ਅਚਾਨਕ ਕਾਰ ਅੱਗੇ ਅਵਾਰਾ ਪਸ਼ੂ ਆਉਣ ਨਾਲ ਬੂਟਾ ਸਿੰਘ ਜੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਦਰੱਖਤ ਵਿੱਚ ਜਾ ਟਕਰਾਈ। ਜਿਸ ਕਾਰਨ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
- ਪਾਕਿਸਤਾਨ ਬੈਠੇ ਅੱਤਵਾਦੀ ਹਰਿੰਦਰ ਰਿੰਦਾ ਦੇ ਸਾਥੀ ਅੰਮ੍ਰਿਤਸਰ 'ਚ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਕਾਰਤੂਸ ਬਰਾਮਦ - accomplices of terrorist Rinda
- ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ, ਦਿਲ ਜਿੱਤ ਲੈਣਗੀਆਂ ਇਹ ਤਸਵੀਰਾਂ - Eid Ul Fitr 2024
- ਲੁਧਿਆਣਾ ਦੀ ਜਾਮਾ ਮਸਜਿਦ 'ਚ ਮਨਾਇਆ ਗਿਆ ਈਦ ਦਾ ਤਿਉਹਾਰ; ਸ਼ਾਹੀ ਇਮਾਮ ਨੇ ਦਿੱਤਾ ਭਾਈਚਾਰੇ ਨੂੰ ਸੁਨੇਹਾ, ਵਿਧਾਇਕ ਵੀ ਪੁੱਜੇ - Eid Ul Fitr 2024