ਲੁਧਿਆਣਾ: ਸ਼ਹਿਰ ਦੇ ਫਿਰੋਜ਼ਪੁਰ ਰੋਡ 'ਤੇ ਅੱਜ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਜਦੋਂ ਇੱਕ ਨਿੱਜੀ ਅਦਾਰੇ ਦੇ ਡਾਇਰੈਕਟਰ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਵੇਖਦੇ ਆ ਹੀ ਵੇਖਦੇ ਕਾਰ ਸੜ ਕੇ ਸੁਆਹ ਹੋ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਸੀ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਇਹ ਕਾਰ ਮਨਜੀਤ ਸਿੰਘ ਦੀ ਸੀ ਜੋ ਕਿ ਇੱਕ ਨਿੱਜੀ ਇੰਸਟੀਟਿਊਟ ਵਿੱਚ ਬਤੌਰ ਡਾਇਰੈਕਟਰ ਕੰਮ ਕਰਦੇ ਹਨ।
ਚੱਲਦੀ ਕਾਰ ਨੂੰ ਲੱਗੀ ਅੱਗ: ਕਾਰ ਦੇ ਮਾਲਿਕ ਮਨਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਘਰ ਵਾਪਿਸ ਜਾ ਰਹੇ ਸਨ। ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਕਰਕੇ ਉਹਨਾਂ ਨੇ ਗੱਡੀ ਸਾਈਡ 'ਤੇ ਲਗਾ ਦਿੱਤੀ ਤੇ ਹੌਲੀ-ਹੌਲੀ ਪੂਰੀ ਕਾਰਨ ਨੂੰ ਹੀ ਅੱਗ ਲੱਗ ਗਈ। ਉਹਨਾਂ ਦੱਸਿਆ ਕਿ ਕਾਰ ਇੰਡੀਕੋ ਹੈ ਅਤੇ 2014 ਡੀਜ਼ਲ ਮਾਡਲ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗਾ ਕਿ ਕਦੋਂ ਅੱਗ ਲੱਗ ਗਈ ਤੇ ਹੋ ਸਕਦਾ ਹੈ ਕਿ ਜਿਆਦਾ ਗਰਮੀ ਹੋਣ ਕਰਕੇ ਕਾਰ ਨੂੰ ਅੱਗ ਲੱਗ ਗਈ ਹੋਵੇ।
ਅੱਗ ਦੇ ਕਾਰਨਾਂ ਦੀ ਕਰ ਰਹੇ ਜਾਂਚ: ਇਸ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ ਪੰਜ ਦਾ ਇਹ ਮਾਮਲਾ ਹੈ। ਉਹਨਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਤਾਂ ਪਾ ਲਿਆ ਹੈ ਪਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਸੜ ਕੇ ਸੁਆਹ ਹੋਈ ਸਾਰੀ ਕਾਰ: ਉਧਰ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਹੈਬੋਵਾਲ ਸਟੇਸ਼ਨ ਤੋਂ ਉਹ ਫਾਇਰ ਬ੍ਰਿਗੇਡ ਲੈ ਕੇ ਆਏ ਹਨ ਤੇ ਆਉਂਦੇ ਹੀ ਉਹਨਾਂ ਨੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ ਹੈ ਪਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ।
- ਅਨੁਜ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਨੇ ਦਿੱਤਾ ਵੱਡਾ ਹੁਕਮ, ਕਿਹਾ ਲਾਸ਼ ਦਾ ਹੋਵੇਗਾ ਦੁਬਾਰਾ ਪੋਸਟ ਮਾਰਟਮ - Anuj Thapan post mortem again
- ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ - Smuggling racket busted
- ਫਿਰੋਜ਼ਪੁਰ 'ਚ ਨਾਬਾਲਿਗ ਨਵ ਵਿਆਹੁਤਾ ਲੜਕੀ ਨੇ ਕੀਤੀ ਖੁਦਕੁਸ਼ੀ, ਨੌਵੀਂ ਜਮਾਤ 'ਚ ਪੜ੍ਹਦੇ ਹੀ ਕਰਵਾਇਆ ਸੀ ਵਿਆਹ - girl committed suicide in Ferozepur