ETV Bharat / state

ਖੰਨਾ 'ਚ ਅੱਧੀ ਰਾਤ ਨੂੰ ਚੱਲਦੀ ਕਾਰ ਨੂੰ ਲੱਗੀ ਅੱਗ, ਜਾਣੋ ਆਖਿਰ ਕਿਵੇਂ ਵਾਪਰਿਆ ਹਾਦਸਾ - Car Caught Fire

Car Caught Fire In Khanna: ਇਕ ਵਾਰ ਫਿਰ ਚੱਲਦੀ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਵਿਖੇ ਮੈਕਡੋਨਲ ਤੋਂ ਆਪਣੇ ਪਿੰਡ ਜਾ ਰਹੇ ਕਾਰ ਚਾਲਕ ਨਾਲ ਇਹ ਹਾਦਸਾ ਵਾਪਰਿਆ। ਪੜ੍ਹੋ ਪੂਰੀ ਖਬਰ।

Car Caught Fire In Khanna
Car Caught Fire In Khanna
author img

By ETV Bharat Punjabi Team

Published : Apr 18, 2024, 9:13 AM IST

ਖੰਨਾ 'ਚ ਅੱਧੀ ਰਾਤ ਨੂੰ ਚੱਲਦੀ ਕਾਰ ਨੂੰ ਲੱਗੀ ਅੱਗ

ਖੰਨਾ/ਲੁਧਿਆਣਾ: ਜ਼ਿਲਾ ਖੰਨਾ ਦੇ ਪਾਇਲ ਥਾਣਾ ਅਧੀਨ ਪੈਂਦੇ ਪਿੰਡ ਸ਼ਾਹਪੁਰ 'ਚ ਬੁੱਧਵਾਰ ਦੇਰ ਰਾਤ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਬਚਾਅ ਇਹ ਰਿਹਾ ਕਿ ਡਰਾਈਵਰ ਨੇ ਇੰਜਣ 'ਚੋਂ ਧੂੰਆਂ ਨਿਕਲਦਾ ਦੇਖ ਕੇ ਕਾਰ ਰੋਕ ਦਿੱਤੀ ਅਤੇ ਖੁਦ ਵੀ ਬਾਹਰ ਨਿਕਲ ਗਿਆ। ਫਿਰ ਗੁਰਦੁਆਰਾ ਸਾਹਿਬ 'ਚ ਮੁਨਾਦੀ ਕਰਨ 'ਤੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਸਮੇਂ 'ਤੇ ਅੱਗ 'ਤੇ ਕਾਬੂ ਪਾਇਆ। ਇਸ ਕਾਰਨ ਆਸ-ਪਾਸ ਖੜ੍ਹੀ ਸੈਂਕੜੇ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋਣ ਤੋਂ ਬਚ ਗਈ।

ਕਾਰ ਚਾਲਕ ਮੈਕਡੋਨਲਡ ਤੋਂ ਜਾ ਰਿਹਾ ਸੀ ਪਿੰਡ : ਸਕੋਡਾ ਕਾਰ ਨੂੰ ਮਨਦੀਪ ਸ਼ਰਮਾ ਵਾਸੀ ਘੁਡਾਣੀ ਕਲਾਂ ਚਲਾ ਰਿਹਾ ਸੀ। ਉਹ ਮੈਕਡੋਨਲਡ ਤੋਂ ਆਪਣੇ ਪਿੰਡ ਜਾ ਰਿਹਾ ਸੀ। ਮਨਦੀਪ ਸ਼ਰਮਾ ਨੇ ਜਦੋਂ ਸ਼ਾਹਪੁਰ ਪਿੰਡ ਦੀ ਸੜਕ ’ਤੇ ਇੰਜਣ ’ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸਨੇ ਤੁਰੰਤ ਕਾਰ ਰੋਕ ਦਿੱਤੀ। ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਹਿੰਮਤ ਦਿਖਾ ਕੇ ਅੱਗ ਬੁਝਾਈ।

ਦੋਵੇਂ ਪਾਸੇ ਕਣਕ ਦੀ ਫ਼ਸਲ: ਜਿੱਥੇ ਕਾਰ ਨੂੰ ਅੱਗ ਲੱਗੀ ਸੀ, ਉੱਥੇ ਸੜਕ ਦੇ ਦੋਵੇਂ ਪਾਸੇ ਕਣਕ ਦੀ ਫ਼ਸਲ ਹੈ। ਜੇਕਰ ਇੱਕ ਵੀ ਚੰਗਿਆੜੀ ਫ਼ਸਲ ਤੱਕ ਪਹੁੰਚ ਜਾਂਦੀ, ਤਾਂ ਕਈ ਏਕੜ ਫ਼ਸਲ ਸੜ੍ਹ ਕੇ ਸੁਆਹ ਹੋ ਜਾਂਦੀ। ਅੱਗ ਪਿੰਡ ਦੇ ਰਿਹਾਇਸ਼ੀ ਖੇਤਰ ਤੱਕ ਵੀ ਪਹੁੰਚ ਸਕਦੀ ਸੀ। ਇਹ ਬਚਾਅ ਰਿਹਾ। ਸੂਚਨਾ ਮਿਲਣ ’ਤੇ ਐਸਐਚਓ ਸਤਨਾਮ ਸਿੰਘ ਵੀ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਈ।

10 ਜਨਵਰੀ ਨੂੰ ਜਿਉਂਦਾ ਸੜਿਆ ਸ਼ਰਾਬ ਕਾਰੋਬਾਰੀ : 10 ਜਨਵਰੀ ਨੂੰ ਵੀ ਕੱਦੋਂ ਰੋਡ 'ਤੇ ਅੱਗ ਲੱਗਣ ਦੀ ਦਰਦਨਾਕ ਘਟਨਾ ਵਾਪਰੀ ਸੀ। ਕਾਰ ਨੂੰ ਅੱਗ ਲੱਗਣ ਕਾਰਨ ਸ਼ਰਾਬ ਕਾਰੋਬਾਰੀ ਜ਼ਿੰਦਾ ਸੜ ਗਿਆ ਸੀ। ਇਸ ਤੋਂ ਪਹਿਲਾਂ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਸੀ। ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਸੀ। ਉਸ ਦਿਨ ਅੱਧੀ ਰਾਤ ਹੋਣ ਕਰਕੇ ਰਸਤੇ ਵਿੱਚ ਬਹੁਤ ਘੱਟ ਆਵਾਜਾਈ ਸੀ।

ਜਦੋਂ ਕਿਸੇ ਰਾਹਗੀਰ ਨੇ ਕਾਰ ਨੂੰ ਅੱਗ ਲੱਗੀ ਦੇਖੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਸੀ ਜਦੋਂ ਤੱਕ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਕਾਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ ਸੀ, ਉਦੋਂ ਤੱਕ ਕਾਰ ਚਲਾ ਰਿਹਾ ਸ਼ਰਾਬ ਕਾਰੋਬਾਰੀ ਜ਼ਿੰਦਾ ਸੜ ਚੁੱਕਾ ਸੀ। ਮ੍ਰਿਤਕ ਦੀ ਪਛਾਣ ਸ਼ੇਰ ਸਿੰਘ (37) ਵਾਸੀ ਊਨਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.