ETV Bharat / state

70 ਸਾਲਾਂ ਬਜ਼ੁਰਗ ਨੇ ਸਾਇਕਲ 'ਤੇ ਸ਼ੁਰੂ ਕੀਤਾ ਵਿਸ਼ਵ ਸਾਂਤੀ ਸ਼ੰਦੇਸ਼ ਯਾਤਰਾ - World Peace Day Yatra

author img

By ETV Bharat Punjabi Team

Published : Sep 18, 2024, 5:07 PM IST

World Peace Day Yatra: 70 ਸਾਲਾਂ ਦੇ ਬਜ਼ੁਰਗ ਨੇ ਵਿਸ਼ਵ ਸ਼ਾਂਤੀ ਸ਼ੰਦੇਸ਼ ਯਾਤਰਾ ਸਾਈਕਲ ਤੇ ਸ਼ੁਰੂ ਕੀਤੀ ਹੈ ਅਤੇ ਅੱਜ ਉਹ ਯਾਤਰਾ ਕਰਦਾ ਕਰਦਾ ਅੰਮ੍ਰਿਤਸਰ ਪਹੁੰਚ ਗਿਆ ਹੈ। ਉੱਥੇ ਹੀ ਬਜ਼ੁਰਗ ਵਿਅਕਤੀ ਨੇ ਨੌਜਵਾਨ ਪੀੜੀ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਸਾਈਕਲ ਦੀ ਵਰਤੋਂ ਜਿਆਦਾ ਕਰਨ ਅਤੇ ਸਿਹਤਮੰਦ ਰਹਿਣ। ਪੜ੍ਹੋ ਪੂਰੀ ਖਬਰ...

World Peace Day Yatra
ਸਾਇਕਲ 'ਤੇ ਸ਼ੁਰੂ ਕੀਤਾ ਵਿਸ਼ਵ ਸਾਂਤੀ ਸ਼ੰਦੇਸ਼ ਯਾਤਰਾ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਕਹਿੰਦੇ ਹਨ ਕਿ ਬੰਦੇ ਦੇ ਮਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਮਰ ਨਹੀਂ ਵੇਖੀ ਜਾਂਦੀ। ਇਸ ਤਰ੍ਹਾਂ ਹੀ ਅੱਜ ਤੁਹਾਨੂੰ ਅਜਿਹੇ ਬਜ਼ੁਰਗ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦਾ ਨਾਮ ਪਰਵੇਜ਼ ਮਸੀਹ ਹੈ। ਉਸ ਨੇ ਸਾਈਕਲ 'ਤੇ ਹੀ ਇੱਕ ਯਾਤਰਾ ਸ਼ੁਰੂ ਕੀਤੀ ਹੈ। ਬਜ਼ੁਰਗ ਵਿਅਕਤੀ ਵਿਸ਼ਵ ਵਿੱਚ ਸ਼ਾਂਤੀ ਦੇ ਸੰਦੇਸ਼ ਨੂੰ ਲੈ ਕੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਨਿਕਲਿਆ ਹੈ।

ਭਾਈਚਾਰਕ ਅਤੇ ਸ਼ਾਂਤੀ ਦਾ ਸੰਦੇਸ਼

ਇਸ ਮੌਕੇ ਪਰਵੇਜ਼ ਮਸੀਹ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਭਾਈਚਾਰਕ ਅਤੇ ਸ਼ਾਂਤੀ ਦਾ ਸੰਦੇਸ਼ ਹਰ ਜ਼ਿਲ੍ਹੇ, ਹਰ ਤਹਿਸੀਲ ਅਤੇ ਦੇਸ਼ ਵਿੱਚ ਲਿਆਉਣਾ ਚਾਹੁੰਦਾ ਹੈ। ਇਸ ਲਈ ਉਸ ਨੇ ਇਸ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ। ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਤੋਂ ਅੱਗੇ ਉਹ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਪਿੰਡੋ ਹੁੰਦਿਆ ਹੋਇਆ ਗੁਜਰਾਤ ਵੱਲ ਜਾਵੇਗਾ। ਫਿਰ ਉਸ ਤੋਂ ਬਾਅਦ ਮੋਦੀ ਦੇ ਪਰਿਵਾਰ ਨੂੰ ਮਿਲਣ ਖ਼ਵਾਇਸ਼ ਹੈ। ਇਸ ਤੋਂ ਬਾਅਦ ਜੋਗੀ ਦੇ ਪਰਿਵਾਰ ਨੂੰ ਉੱਤਰਾਖੰਡ ਵਿੱਚ ਮਿਲਣ ਜਾਵੇਗਾ।

ਸੂਬਿਆ ਦੀ ਯਾਤਰਾ

ਪਰਵੇਜ਼ ਮਸੀਹ ਬਜ਼ੁਰਗ ਨੇ ਦੱਸਿਆ ਕਿ ਉਹ ਹੁਣ ਤੱਕ ਡੇਢ ਲੱਖ ਕਿਲੋਮੀਟਰ ਤੱਕ ਦੀ ਯਾਤਰਾ ਸਾਇਕਲ ਉੱਪਰ ਕਰ ਚੁੱਕਿਆ ਹੈ। ਪਰਵੇਜ਼ ਮਸੀਹ ਨੇ ਕਿਹਾ ਕਿ ਹੁਣ ਤੱਕ ਦੋ ਪੜਾਅ ਵਿੱਚ ਨੇਪਾਲ, ਭੁਟਾਨ, ਮਿਜੋਰਮ ਤੋ ਕੰਨਿਆਕੁਮਾਰੀ ਅਤੇ ਹੋਰ ਕਈ ਸੂਬਿਆ ਦੀ ਯਾਤਰਾ ਕੀਤੀ ਹੈ। ਬਜ਼ੁਰਗ ਨੇ ਦੱਸਿਆ ਕਿ ਰਸਤੇ ਵਿੱਚ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਮੈਨੂੰ ਤਾਕਤ ਦੇਵੇ ਤਾਂ ਮੈਂ ਹਿੰਮਤ ਨਾ ਹਾਰਾਂ ਤਾਂ ਹੀ ਸਾਈਕਲ ਯਾਤਰਾ ਕਰ ਰਿਹਾ ਹਾਂ।

ਨੌਜਵਾਨਾਂ ਨੂੰ ਅਪੀਲ

ਪਰਵੇਜ਼ ਮਸੀਹ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਮਾਲੀ ਹਾਲਤ ਠੀਕ ਨਹੀਂ ਹੈ ਉਨ੍ਹਾਂ ਦੇ ਸਿਰ 'ਤੇ ਆਪਣੀ ਛੱਤ ਵੀ ਨਹੀਂ ਹੈ। ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੀ ਹੁਣ ਕਿਸੇ ਦੇ ਘਰ ਵਿੱਚ ਰਹਿ ਰਿਹਾ ਹੈ। ਪਰ ਸਰਕਾਰਾਂ ਵੱਲੋ ਬਣਦੀ ਮਦਦ ਮਿਲੇ ਇਹ ਗੱਲ ਤਾਂ ਮਨ ਵਿਚ ਹੈ ਅਤੇ ਅੱਜ ਤੱਕ ਕੋਈ ਮਦਦ ਨਹੀਂ ਮਿਲੀ। ਕਿਹਾ ਕਿ ਨੌਜਵਾਨਾਂ ਨੂੰ ਅਪੀਲ ਹੈ ਖੁਦ ਆਪਣੇ ਸਹਾਰੇ 'ਤੇ ਖੜੇ ਹੋਣ, ਕਿਸੇ ਦਾ ਆਸਰਾ ਲੈ ਕੇ ਨਹੀਂ। ਜੇਕਰ ਸਹਾਰਾ ਹੀ ਲੈਣਾ ਹੈ ਤੇ ਉੱਪਰ ਵਾਲੇ ਦਾ ਸਹਾਰਾ ਲੈਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.