ਬਰਨਾਲਾ: ਪੰਜਾਬ ਵਿੱਚ ਠੰਢ ਦਾ ਮੌਸਮ ਜਾਰੀ ਹੈ। ਜਿਸ ਕਾਰਨ ਆਏ ਦਿਨ ਲੋਕ ਠੰਢ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗਵਾ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਛੇ ਸਾਲਾ ਕੁਲਦੀਪ ਸਿੰਘ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਕਲਾਸ ਵਿੱਚ ਪੜਦਾ ਸੀ। ਛੁੱਟੀਆਂ ਦੌਰਾਨ ਬੱਚਾ ਘਰ ਵਿੱਚ ਬਿਮਾਰ ਹੋ ਗਿਆ ਸੀ ਅਤੇ ਪਰਿਵਾਰ ਆਰਥਿਕ ਤੰਗੀ ਕਾਰਨ ਉਸਦਾ ਇਲਾਜ਼ ਨਹੀਂ ਕਰਵਾ ਸਕਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਜਿੱਥੇ ਬੁਰਾ ਹਾਲ ਹੈ, ਉਥੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਵਲੋਂ ਬੱਚੇ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਠੰਢ ਕਾਰਨ ਬੱਚੇ ਦੀ ਮੌਤ: ਇਸ ਮੌਕੇ ਮ੍ਰਿਤਕ ਕੁਲਦੀਪ ਸਿੰਘ ਦੇ ਭਰਾ ਅਤੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਸਾਲ ਦੇ ਮ੍ਰਿਤਕ ਕੁਲਦੀਪ ਸਿੰਘ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ ਵਿੱਚ ਪਹਿਲੀ ਕਲਾਸ ਵਿੱਚ ਪੜ੍ਹਾਈ ਕਰਦਾ ਸੀ। ਜੋ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਸਕੂਲ ਵੱਲੋਂ ਠੰਢ ਕਾਰਨ ਛੁੱਟੀਆਂ ਕਾਰਨ ਉਹ ਘਰ ਵਿੱਚ ਹੀ ਸੀ, ਪਰ ਘਰ ਵਿੱਚ ਹੀ ਉਸ ਨੂੰ ਠੰਡ ਨੇ ਇਸ ਤਰ੍ਹਾਂ ਘੇਰ ਲਿਆ ਕਿ ਉਹ ਠੰਡ ਕਾਰਨ ਬਿਮਾਰ ਹੋ ਗਿਆ। ਘਰ ਦੀ ਗਰੀਬੀ ਕਾਰਨ ਸਮੇਂ ਸਿਰ ਬਿਮਾਰ ਬੱਚੇ ਦਾ ਇਲਾਜ ਨਾ ਕਰਾਉਣ ਦੇ ਚਲਦਿਆਂ ਉਸ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਸ਼ਿਕਾਰੀਆਂ ਹਸਪਤਾਲ ਬਰਨਾਲਾ ਭੇਜਿਆ ਗਿਆ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਗਰੀਬੀ ਕਾਰਨ ਨਹੀਂ ਹੋ ਸਕਿਆ ਇਲਾਜ: ਇਸ ਦੁੱਖ ਭਰੀ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਸਮੇਤ ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਵੀ ਇਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੀੜਤ ਪਰਿਵਾਰ ਦੀ ਅਤੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਚਲਦਿਆਂ ਪਿੰਡ ਵਾਸੀਆਂ ਨੇ ਸਰਕਾਰ ਤੋਂ ਪੀੜਿਤ ਪਰਿਵਾਰ ਦੀ ਹਰ ਸੰਭਵ ਮੁਦਦ ਕਰਨ ਲਈ ਬੇਨਤੀ ਵੀ ਕੀਤੀ, ਉੱਥੇ ਸਕੂਲ ਸਟਾਫ ਨੇ ਵੀ ਬੱਚਿਆਂ ਦੇ ਮਾਪਿਆਂ ਨੂੰ ਠੰਢ ਤੋਂ ਬਚਣ ਲਈ ਸੁਨੇਹਾ ਵੀ ਦਿੱਤਾ। ਠੰਡ ਕਾਰਨ ਲਗਾਤਾਰ ਛੋਟੇ ਬੱਚੇ ਅਤੇ ਬਜ਼ੁਰਗ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦਾ ਇਸ ਠੰਡ ਦੇ ਮੌਸਮ ਵਿੱਚ ਖਾਸ ਧਿਆਨ ਦੇਣਾ ਚਾਹੀਦਾ ਤਾਂ ਜੋ ਕੀਮਤੀ ਜਾਣਾ ਤੋਂ ਬਚਾਇਆ ਜਾ ਸਕੇ। ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਸਕੂਲੀ ਬੱਚੇ ਮ੍ਰਿਤਕ ਕੁਲਦੀਪ ਸਿੰਘ ਦਾ ਅੰਤਿਮ ਸਸਕਾਰ ਕਾਰ ਕੀਤਾ ਗਿਆ। ਉੱਥੇ ਅੱਜ ਉਸਦੇ ਫੁੱਲ ਚੁਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਅੰਤਿਮ ਅਰਦਾਸ ਵੀ ਕੀਤੀ ਗਈ।