ਮੋਗਾ: ਜ਼ਿਲ੍ਹੇ ਦੇ ਪਿੰਡ ਰਾਮਾ ਦੀ ਰਹਿਣ ਵਾਲੀ ਇੱਕ 30 ਸਾਲਾਂ ਨੌਜਵਾਨ ਲੜਕੀ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਗਈ ਹੈ। ਲੜਕੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਦੇ ਉੱਪਰ ਕਤਲ ਕਰਨ ਦੇ ਇਲਜ਼ਾਮ ਲਾਏ ਗਏ ਹਨ। ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਮ੍ਰਿਤਕ ਲੜਕੀ ਦਾ ਤਿੰਨ ਸਾਲ ਪਹਿਲਾਂ ਕੁਲਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਕੁਲਵਿੰਦਰ ਸਿੰਘ ਅਤੇ ਮ੍ਰਿਤਕ ਲੜਕੀ ਦੋਨਾਂ ਦਾ ਦੂਜਾ ਵਿਆਹ ਸੀ।
ਦਾਜ ਦਹੇਜ ਲਈ ਤੰਗ ਪਰੇਸ਼ਾਨ
ਮ੍ਰਿਤਕ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਲੜਕੀ ਕੋਲ ਇੱਕ 6 ਸਾਲ ਦੀ ਬੇਟੀ ਸੀ ਜੋ ਕਿ ਪੇਕੇ ਪਰਿਵਾਰ ਕੋਲੇ ਰਹਿੰਦੀ ਸੀ ਅਤੇ ਕੁਲਵਿੰਦਰ ਸਿੰਘ ਦਾ ਇੱਕ ਬੇਟਾ ਸੱਤ ਸਾਲ ਦਾ, ਜੋ ਇਨ੍ਹਾਂ ਕੋਲ ਹੀ ਰਹਿੰਦਾ ਸੀ। ਸਹੁਰਾ ਪਰਿਵਾਰ ਵੱਲੋਂ ਮ੍ਰਿਤਕ ਲੜਕੀ ਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਉਨਾਂ ਵੱਲੋਂ ਕਈ ਵਾਰ ਪੰਚਾਇਤਾਂ ਵੀ ਬਿਠਾਈਆਂ ਗਈਆਂ ਅਤੇ ਪਿੰਡ ਵਾਸੀਆਂ ਨੇ ਜਿੰਮੇਵਾਰੀ ਨਾਲ ਲੜਕੀ ਨੂੰ ਸਹੁਰਾ ਪਰਿਵਾਰ ਲੈ ਕੇ ਆਉਦਾ ਸੀ। ਕਈ ਵਾਰ ਮ੍ਰਿਤਕ ਲੜਕੀ ਨੇ ਜਿੰਮੇਵਾਰ ਵਿਅਕਤੀਆਂ ਨੂੰ ਫੋਨ ਵੀ ਕੀਤਾ, ਪਰ ਕੁਲਵਿੰਦਰ ਸਿੰਘ ਵੱਲੋਂ ਤੇ ਉਸ ਦੇ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਉਨ੍ਹਾਂ ਇਲਜ਼ਾਮ ਲਾਏ ਕਿ ਅੱਜ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਕਤਲ ਕਰਕੇ ਫਾਹਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਲੜਾਈ ਝਗੜੇ ਦੀ ਸੀਸੀਟੀਵੀ
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਕਿਹਾ ਕਿ ਰਾਮਾ ਪਿੰਡ ਦੀ ਰਹਿਣ ਵਾਲੀ ਇਕ 30 ਸਾਲਾ ਨੌਜਵਾਨ ਮ੍ਰਿਤਕ ਲੜਕੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਦਾ ਚਾਰ ਸਾਲ ਪਹਿਲਾਂ ਰਾਮਾ ਪਿੰਡ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਇਸ ਲੜਾਈ ਝਗੜੇ ਦੀ ਸੀਸੀਟੀਵੀ ਵੀ ਸਾਡੇ ਕੋਲ ਆਈ ਹੈ। ਲੜਾਈ ਝਗੜੇ ਤੋਂ ਬਾਅਦ ਲੜਕੀ ਵੱਲੋਂ ਫਾਹਾ ਲਗਾਇਆ ਗਿਆ। ਲੜਕੀ ਦੇ ਪਿਤਾ ਬਲਵਿੰਦਰ ਸਿੰਘ ਪਿੰਡ ਡਰੋਲੀ ਭਾਈ ਦੇ ਬਿਆਨਾਂ 'ਤੇ ਲੜਕੀ ਦੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਿਸ ਵਿੱਚ ਪਤੀ, ਸੱਸ, ਸਹੁਰਾ, ਨਣਦ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੌਕੇ 'ਤੇ ਹੀ ਪਤੀ, ਸੱਸ, ਸਹੁਰੇ ਨੂੰ ਪੁਲਿਸ ਆਪਣੇ ਨਾਲ ਥਾਣੇ ਲੈ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜਿਆ ਗਿਆ ਹੈ।