ETV Bharat / state

26 ਸਾਲਾ ਕੁੜੀ ਦੀ ਸੱਪ ਡੰਗਣ ਕਾਰਨ ਹੋਈ ਮੌਤ, ਤਿੰਨ ਮਹੀਨੇ ਬਾਅਦ ਸੀ ਵਿਆਹ - girl died due to snake bite - GIRL DIED DUE TO SNAKE BITE

ਲੁਧਿਆਣਾ ਦੇ ਤਾਜਪੁਰ ਰੋਡ 'ਤੇ ਰਹਿਣ ਵਾਲੀ ਇੱਕ 26 ਸਾਲਾ ਕੁੜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਲੜਕੀ ਦਾ ਤਿੰਨ ਮਹੀਨੇ ਬਾਅਦ ਵਿਆਹ ਹੋਣਾ ਸੀ।

snake bite
ਸੱਪ ਦੇ ਡੰਗਣ ਕਾਰਨ ਲੜਕੀ ਦੀ ਮੌਤ (ETV BHARAT)
author img

By ETV Bharat Punjabi Team

Published : Sep 6, 2024, 7:57 AM IST

ਸੱਪ ਦੇ ਡੰਗਣ ਕਾਰਨ ਲੜਕੀ ਦੀ ਮੌਤ (ETV BHARAT)

ਲੁਧਿਆਣਾ: ਜ਼ਿਲ੍ਹੇ ਦੇ ਤਾਜਪੁਰ ਰੋਡ 'ਤੇ ਰਹਿਣ ਵਾਲੀ ਇੱਕ 26 ਸਾਲ ਦੀ ਲੜਕੀ ਦੀ ਸੱਪ ਦੇ ਡੰਗਣ ਕਰਕੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਬਾਅਦ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਤਿਆਰੀਆਂ ਦੌਰਾਨ ਹੀ ਘਰ ਦੇ ਵਿੱਚ ਮਾਤਮ ਛਾ ਗਿਆ।

ਸੱਪ ਦੇ ਡੰਗਣ ਕਾਰਨ ਲੜਕੀ ਦੀ ਮੌਤ: ਇਸ ਸਬੰਧੀ ਜਾਣਕਾਰੀ ਅਨੁਸਾਰ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਪਰਿਵਾਰ ਲੜਕੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲੈ ਕੇ ਆਇਆ, ਪਰ ਦੇਰ ਹੋਣ ਕਰਕੇ ਉਸ ਦੀ ਮੌਤ ਹੋ ਗਈ। ਜਿਸ ਨੂੰ ਲੈ ਕੇ ਪਰਿਵਾਰ ਨੇ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਸਵਾਲ ਵੀ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਉਸ ਨੂੰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਹਨਾਂ ਦੀ ਬੇਟੀ ਬਚ ਸਕਦੀ ਸੀ।

ਤਿੰਨ ਮਹੀਨੇ ਬਾਅਦ ਸੀ ਮ੍ਰਿਤਕ ਦਾ ਵਿਆਹ: ਮ੍ਰਿਤਕ ਲੜਕੀ ਦੀ ਮਾਂ ਨੇ ਕਿਹਾ ਕਿ ਅਸੀਂ ਤਾਜਪੁਰ ਪਿੰਡ ਦੇ ਵਿੱਚ ਰਹਿੰਦੇ ਹਾਂ ਅਤੇ ਅੱਜ ਹੀ ਉਹਨਾਂ ਦੀ ਬੇਟੀ ਨੂੰ ਸੱਪ ਨੇ ਡੰਗ ਲਿਆ ਅਤੇ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਤਾਜਪੁਰ ਪਿੰਡ ਦੇ ਵਿੱਚ ਜਾਂ ਉਹਨਾਂ ਦੇ ਨੇੜੇ ਤੇੜੇ ਕਿਸੇ ਵੀ ਤਰ੍ਹਾਂ ਦੀ ਕੋਈ ਡਾਕਟਰੀ ਸੁਵਿਧਾ ਉਪਲਬਧ ਨਹੀਂ ਹੈ। ਜਿਸ ਕਰਕੇ ਜਦੋਂ ਤੱਕ ਉਹ ਸਿਵਲ ਹਸਪਤਾਲ ਬੱਚੇ ਨੂੰ ਲੈ ਕੇ ਆਏ ਉਦੋਂ ਤੱਕ ਉਸ ਦੀ ਮੌਤ ਹੋ ਗਈ। ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦੀ ਉਮਰ 26 ਸਾਲ ਸੀ, ਜਿਸ ਦਾ ਇੱਕ ਤਿੰਨ ਮਹੀਨੇ ਬਾਅਦ ਵਿਆਹ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.