ਮੋਗਾ: ਕਿਸੇ ਸਮੇਂ ਪੰਜਾਬ ਨੂੰ 'ਉੱਡਦਾ ਪੰਜਾਬ' ਕਹੇ ਜਾਣ ਉਤੇ ਸ਼ੋਸਲ ਮੀਡੀਆ ਉਤੇ ਸ਼ਬਦੀ ਲੜਾਈਆਂ ਹੋਈਆਂ ਸਨ ਪਰ ਹੁਣ ਪੰਜਾਬ 'ਉੱਡਦਾ ਪੰਜਾਬ' ਬਣਦਾ ਜਾ ਰਿਹਾ ਹੈ। ਬੀਤੇ 15 ਦਿਨਾਂ ਵਿੱਚੋਂ ਇੱਕ ਵੀ ਅਜਿਹਾ ਦਿਨ ਨਹੀਂ ਹੋਣਾ ਜਦੋਂ ਨਸ਼ੇ ਨਾਲ ਪੰਜਾਬ ਵਿੱਚ ਕੋਈ ਮੌਤ ਨਾ ਹੋਈ ਹੋਵੇ।
ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਸ ਖਤਰੇ ਨੂੰ ਠੱਲ੍ਹ ਪਾਉਣ ਲਈ ਸਪੈਸ਼ਲ ਟਾਸਕ ਫੋਰਸ ਗਠਿਤ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਨਸ਼ਾ ਪੂਰੇ ਸੂਬੇ ਨੂੰ ਘੇਰਾ ਪਾ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਣ ਨੇ ਹਰ ਕਿਸੇ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ ਹੈ, ਕਿਉਂਕਿ ਇਸ ਵਾਰ ਨਸ਼ੇ ਨੇ 16 ਸਾਲ ਦੀ ਉਮਰ ਦੇ ਬੱਚੇ ਨੂੰ ਜਕੜਿਆ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਜ਼ਿਲਾ ਮੋਗਾ ਦੇ ਪਿੰਡ ਲੁਹਾਰਾ ਦੇ ਇੱਕ 16 ਸਾਲ ਦੇ ਬੱਚੇ ਦੀ ਪਿੰਡ ਕੰਡਿਆਲ ਦੇ ਰਸਤੇ ਉਤੇ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। 16 ਸਾਲ ਦੇ ਇਸ ਬੱਚੇ ਦਾ ਨਾਂਅ ਹਰਮਨ ਸੀ, ਜੋ ਕਿ ਮਾਪਿਆਂ ਦਾ ਇਕੱਲਾ ਪੁੱਤ ਸੀ।
ਇਸ ਦੌਰਾਨ ਜਦੋਂ ਮੀਡੀਆ ਨੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹਲਕਾ ਵਿਧਾਇਕ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਮੈਂ ਹਲਕਾ ਧਰਮਕੋਟ ਵਿੱਚੋਂ ਚਿੱਟੇ ਨੂੰ ਖਤਮ ਕਰਾਂਗਾ ਪਰ ਅੱਜ ਉਸ ਤੋਂ ਵੀ ਤਿੰਨ ਗੁਣਾ ਵੱਧ ਨਸ਼ਾ ਵਿਕ ਰਿਹਾ ਹੈ, ਸਾਡੇ ਪਿੰਡਾਂ ਵਿੱਚ ਆਏ ਦਿਨ ਚਿੱਟੇ ਨਾਲ ਨੌਜਵਾਨ ਮਰ ਰਹੇ ਹਨ। ਹਰ ਘਰ, ਹਰ ਪਿੰਡ ਵਿੱਚ ਚਿੱਟੇ ਦੇ ਕਹਿਰ ਨਾਲ ਸੱਥਰ ਵਿਛੇ ਹੋਏ ਹਨ, ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਪੰਜਾਬ ਵਿੱਚੋਂ ਨਸ਼ੇ ਦਾ ਜੜ੍ਹ ਤੋਂ ਸਫਾਇਆ ਕੀਤਾ ਜਾਵੇ। ਸਾਨੂੰ ਪਿੰਡਾਂ ਦਾ ਵਿਕਾਸ ਜਾਂ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਡੇ ਨੌਜਵਾਨਾਂ ਨੂੰ ਚਿੱਟੇ ਨਸ਼ੇ ਤੋਂ ਬਚਾਇਆ ਜਾਵੇ।
- ਪੰਜਾਬ 'ਚ ਚੋਰ ਬੇਖੌਫ਼, ਅੰਮ੍ਰਿਤਸਰ ਤੋਂ ਬਾਅਦ ਹੁਣ ਬਠਿੰਡਾ 'ਚ ਹੋਈ ਲੱਖਾਂ ਦੀ ਚੋਰੀ, ਘਟਨਾ ਸੀਸੀਟੀਵੀ 'ਚ ਕੈਦ - Theft News In Bathinda
- ਵੈਟਰਨਰੀ ਹਸਪਤਾਲ ਦੀ ਖੰਡਰ ਇਮਾਰਤ ਵਿੱਚ ਲੱਗੀ ਅੱਗ ਨੇ ਪਾਈ ਭਾਜੜ, ਵੇਖੋ ਵੀਡੀਓ - fire broke veterinary hospital
- ਪਨਬਸ ਕਾਮਿਆ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਮੋਗਾ ਬੱਸ ਸਟੈਂਡ 'ਤੇ ਕੀਤਾ ਰੋਸ ਪ੍ਰਦਰਸ਼ਨ - PRPC Workers Union
ਦੂਜੇ ਪਾਸੇ ਮ੍ਰਿਤਕ ਬੱਚੇ ਦੀ ਮਾਂ ਦੇ ਕੀਰਨੇ ਸੁਣਕੇ ਕੋਈ ਵੀ ਵਿਅਕਤੀ ਸਹਿਜ ਨਹੀਂ ਰਹਿ ਪਾਏਗਾ। ਜਦੋਂ ਅਸੀਂ ਮ੍ਰਿਤਕ ਦੀ ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਕਿ ਆਏ ਦਿਨ ਹੀ ਪੰਜਾਬ ਦੇ ਵਿੱਚ 'ਚਿੱਟੇ' ਦੀ ਭੇਂਟ ਨੌਜਵਾਨ ਚੜ੍ਹ ਰਹੇ ਹਨ, ਸਰਕਾਰਾਂ ਵੱਡੇ-ਵੱਡੇ ਵਾਅਦੇ ਜ਼ਰੂਰ ਕਰਦੀਆਂ ਹਨ ਪਰ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਹੈ।
ਉਲੇਖਯੋਗ ਹੈ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਨਸ਼ੇ ਦੀ ਖੇਡ ਚੱਲ ਰਹੀ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਕਾਫੀ ਸਾਰੇ ਨੌਜਵਾਨਾਂ ਦੀ ਚਿੱਟੇ ਕਾਰਨ ਮੌਤ ਹੋ ਚੁੱਕੀ ਹੈ। ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਲੋਕਾਂ ਵਿੱਚ ਸੂਬਾ ਸਰਕਾਰ ਖਿਲਾਫ ਗੁੱਸਾ ਵੱਧਦਾ ਜਾ ਰਿਹਾ ਹੈ।