ਸੰਗਰੂਰ: ਦੁਨੀਆਂ ਵਿੱਚ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆ ਰਹੇ ਹਨ। ਭਾਵੇਂ ਰਿਸ਼ਤਾ ਖ਼ੂਨ ਦਾ ਹੋਵੇ ਭਾਵੇਂ ਮੂੰਹ ਬੋਲਿਆ ਹੋਵੇ, ਇਹਨਾਂ ਰਿਸ਼ਤਿਆਂ ਨੂੰ ਨਿਭਾਉਂਣ ਦੀ ਬਜਾਏ ਕਤਲ ਕੀਤਾ ਜਾ ਰਿਹਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਸੰਗਰੂਰ ਵਿੱਚ, ਜਿਥੇ ਮਤਰਏ ਪਿਤਾ ਨੇ ਆਪਣੀ 9 ਸਾਲਾ ਧੀ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਦੋ ਵਾਰ ਵਿਆਹ ਹੋ ਚੁੱਕਾ ਹੈ ਅਤੇ ਇਸ ਘਟਨਾ ਨੂੰ ਉਸ ਦੇ ਦੂਜੇ ਪਤੀ ਨੇ ਅੰਜਾਮ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸਦੀ ਲੜਕੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਮੇਰੀ ਲੜਕੀ ਹਰ ਰੋਜ਼ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਸਕੇਟਿੰਗ ਕਰਨ ਜਾਂਦੀ ਸੀ। ਪਰ ਇਸ ਦੋਰਾਨ ਉਸ ਨੇ ਬੱਚੀ ਨੂੰ ਮਾਰ ਦਿੱਤਾ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਪਿਜ਼ਾ ਖਵਾਉਣ ਦੇ ਬਹਾਨੇ ਮਾਰੀ ਬੱਚੀ
ਦੱਸਣਯੋਗ ਹੈ ਕਿ ਮਾਮਲਾ ਸੰਗਰੂਰ ਦੀ ਸ਼ਿਵਮ ਕਲੋਨੀ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਮ੍ਰਿਤਕ ਬੱਚੀ ਦੇ ਮਾਤਾ ਨੇ ਕਿਹਾ ਕਿ ਕੱਲ੍ਹ ਵੀ ਜਦੋਂ ਉਹ ਸਕੇਟਿੰਗ ਗਈ ਸੀ ਤਾਂ ਮੈਂ ਆਪਣੇ ਪਤੀ ਨੂੰ ਫ਼ੋਨ ਕੀਤਾ ਅਤੇ ਉਸ ਦੇ ਘਰ ਨਾ ਪਹੁੰਚਣ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਕੁਝ ਕੰਮ ਕਰ ਰਹੇ ਹਾਂ ਅਤੇ ਕੰਮ ਤੋਂ ਬਾਅਦ ਘਰ ਪਹੁੰਚ ਜਾਵਾਂਗੇ। ਇਸ ਦੌਰਾਨ ਉਹਨਾਂ ਕਿਹਾ ਕਿ ਰਾਹ ਵਿੱਚ ਪੀਜ਼ਾ ਖਾ ਰਹੇ ਸਨ ਅਤੇ ਜਦੋਂ ਉਹ ਜਿਓਮੈਟਰੀ ਦੇਣ ਲਈ ਘਰ ਨਹੀਂ ਪਹੁੰਚੀ, ਤਾਂ ਉਸ ਨੇ ਪਤੀ ਨੂੰ ਦੁਬਾਰਾ ਫੋਨ ਕੀਤਾ। ਜਦੋਂ ਉਹ ਰਾਤ 9 ਵਜੇ ਦੇ ਕਰੀਬ ਘਰ ਪਹੁੰਚੇ ਤਾਂ ਮੇਰੇ ਪਤੀ ਨੇ ਮੈਨੂੰ ਫੋਨ ਕੀਤਾ ਕਿ ਜਲਦੀ ਕਰੋ, ਹੇਠਾਂ ਆਓ, ਲੜਕੀ ਦੀ ਤਬੀਅਤ ਠੀਕ ਨਹੀਂ ਹੈ। ਬੱਚੀ ਦੀ ਮਾਤਾ ਨੇਹਾ ਗਰਗ ਨੇ ਕਿਹਾ ਕਿ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਉਹਨਾਂ ਵੱਲੋਂ ਮੇਰੀ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਿਸ ਤੋਂ ਸਾਫ ਦਿਖ ਰਿਹਾ ਸੀ ਕਿ ਮੇਰੇ ਪਤੀ ਵੱਲੋਂ ਹੀ ਉਸ ਦਾ ਗਲਾ ਘੁੱਟ ਉਸ ਦਾ ਕਤਲ ਕੀਤਾ ਗਿਆ ਹੈ।
- ਸਰਹੱਦੀ ਖੇਤਰਾਂ 'ਚ ਸਰਗਰਮੀ ਤੇਜ਼, ਪੁਲਿਸ ਨੇ ਹੱਥਿਆਰਾਂ ਸਣੇ ਬਰਾਮਦ ਕੀਤੀ 6 ਕਿਲੋ ਹੈਰੋਇਨ - police recovered 6 kg of heroin
- ਕੈਨੇਡਾ 'ਚ ਦਸਤਾਰ 'ਤੇ ਪਾਬੰਦੀ ਲਗਾਉਣ ਦਾ ਭਖਿਆ ਮਾਮਲਾ, ਕਾਨੂੰਨ ਰੱਦ ਕਰਨ ਦੀ ਉੱਠ ਰਹੀ ਮੰਗ - Quebec s ban on Turbans
- ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਰ ਦਿੱਤਾ ਵੱਡਾ ਐਲਾਨ, ਪੰਥ ਦੀ ਭਲਾਈ ਲਈ ਜਲਦ ਬਣੇਗੀ ਨਵੀਂ ਪਾਰਟੀ - Amritpal Singh
ਪੁਲਿਸ ਕਰ ਰਹੀ ਮੁਲਜ਼ਮ ਦੀ ਭਾਲ
ਉਥੇ ਹੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪਰਿਵਾਰ ਵੱਲੋਂ ਦੱਸੇ ਟਿਕਾਣਿਆ ਉਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਮੁਲਜ਼ਮ ਪਿਤਾ ਨੂੰ ਕਾਬੂ ਕਰ ਲਿਆ ਜਾਵੇਗਾ।