ETV Bharat / state

ਪੰਜਾਬ ਵਿੱਚ 50 ਫੀਸਦੀ ਭੱਠੇ ਹੋਏ ਬੰਦ ! ਸਰਕਾਰ ਵੱਲੋਂ ਮਿੱਟੀ ਉੱਤੇ ਰੋਕ, ਭੱਠਾ ਮਾਲਕਾਂ ਨੇ ਪ੍ਰਗਟਾਈ ਚਿੰਤਾ - PUNJAB KILNS

ਪੰਜਾਬ ਵਿੱਚ 50 ਫੀਸਦੀ ਭੱਠੇ ਬੰਦ ਹੋਏ ਹਨ ਜਿਸ ਦਾ ਕਾਰਣ ਸਰਕਾਰੀ ਕਾਰਵਾਈ ਨੂੰ ਦੱਸਿਆ ਜਾ ਰਿਹਾ ਹੈ।

50% of the kilns in Punjab are closed
ਪੰਜਾਬ ਵਿੱਚ ਪੰਜਾਬ 50 ਫੀਸਦੀ ਭੱਠੇ ਹੋਏ ਬੰਦ (Etv Bharat)
author img

By ETV Bharat Punjabi Team

Published : Jan 25, 2025, 12:02 PM IST

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਪੰਜਾਬ ਦੇ ਭੱਠਾ ਮਾਲਕਾਂ ਦੀ ਮੀਟਿੰਗ ਹੋਈ। ਜਿੱਥੇ ਉਨ੍ਹਾਂ ਨੇ ਲਗਾਤਾਰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ 50 ਫੀਸਦੀ ਦੇ ਕਰੀਬ ਭੱਠੇ ਬੰਦ ਹੋ ਚੁੱਕੇ ਹਨ। ਜਿਸ ਦਾ ਕਾਰਨ ਪੰਜਾਬ ਦੇ ਖੇਤਾਂ ਵਿੱਚੋਂ ਮਿੱਟੀ ਚੁੱਕਣ ਉੱਤੇ ਰੋਕ ਹੈ। ਬੇਸ਼ੱਕ ਹੁਣ ਮਾਮਲਾ ਸੁਪਰੀਮ ਕੋਰਟ ਤੱਕ ਪੁੱਜਿਆ ਹੋਇਆ ਹੈ ਪਰ ਹੁਣ ਤੱਕ ਵੀ ਭੱਠਾ ਮਾਲਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਜਿਸ ਨੂੰ ਲੈ ਕੇ ਕੌਂਮੀ ਪੱਧਰ ਉੱਤੇ ਕੇਂਦਰੀ ਮੰਤਰੀ ਨਾਲ ਭੱਠਾ ਮਾਲਕਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਪੰਜਾਬ ਵਿੱਚ ਲਗਾਤਾਰ ਬਾਹਰਲੇ ਸੂਬੇ ਤੋਂ ਆ ਰਹੀਆਂ ਇੱਟਾਂ ਉੱਪਰ ਵੀ ਚਿੰਤਾ ਪ੍ਰਗਟਾਈ ਗਈ ਹੈ।

ਪੰਜਾਬ ਵਿੱਚ ਪੰਜਾਬ 50 ਫੀਸਦੀ ਭੱਠੇ ਹੋਏ ਬੰਦ (Etv Bharat)

ਪੰਜਾਬ ਵਿੱਚ ਪੰਜਾਬ 50 ਫੀਸਦੀ ਭੱਠੇ ਹੋਏ ਬੰਦ

ਭੱਠਾ ਮਾਲਕਾਂ ਦੇ ਪੰਜਾਬ ਪ੍ਰਧਾਨ ਰਮੇਸ਼ ਮੋਹਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਚਿੰਤਾ ਵਿਅਕਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ "ਪੰਜਾਬ ਵਿੱਚ ਭੱਠਿਆਂ ਦੀ ਗਿਣਤੀ 3300 ਤੋਂ ਘੱਟ 1600 ਰਹਿ ਗਈ ਹੈ। ਇਸਦਾ ਮੁੱਖ ਕਾਰਨ ਖੇਤਾਂ ਵਿੱਚੋਂ ਮਿੱਟੀ ਚੁੱਕਣ ਉੱਤੇ ਰੋਕ ਹੈ।" ਉਨ੍ਹਾਂ ਕਿਹਾ ਕਿ ਇਸ ਦੇ ਸਬੰਧ ਵਿੱਚ ਪੰਜਾਬ ਦੇ ਲੋਕਲ ਬੋਡੀ ਮੰਤਰੀ ਅਤੇ ਕੇਂਦਰੀ ਮੰਤਰੀ ਨਾਲ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਜਿੱਥੇ ਉਹਨਾਂ ਦੀ ਮੀਟਿੰਗ ਕੈਬਨਿਟ ਮੰਤਰੀ ਵਰਿੰਦਰ ਗੋਇਲ ਨਾਲ ਹੋ ਚੁੱਕੀ ਹੈ ਉੱਥੇ ਹੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ।

‘ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਆ ਰਹੀਆਂ ਹਨ ਇੱਟਾਂ’

ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਹੋਣ ਦੇ ਚੱਲਦਿਆਂ ਕੇਂਦਰੀ ਮੰਤਰੀ ਵੱਲੋਂ ਵੀ ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਜਲਦ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ "ਪੰਜਾਬ ਵਿੱਚੋਂ ਭੱਠਾ ਉਦਯੋਗ ਸੰਕਟ ਵਿੱਚ ਹੈ। ਜਿੱਥੇ ਭੱਠਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਉੱਥੇ ਹੀ ਬਾਹਰਲੇ ਸੂਬਿਆਂ ਜਿਵੇਂ ਰਾਜਸਥਾਨ ਆਦਿ ਤੋਂ ਇੱਟਾਂ ਪੰਜਾਬ ਵਿੱਚ ਆ ਰਹੀਆਂ ਹਨ, ਜਿਨ੍ਹਾਂ ਦੀ ਗੁਣਵਤਾ ਵੀ ਘੱਟ ਹੈ ਅਤੇ ਇਸਦੀ ਸਿੱਧੀ ਮਾਰ ਪੰਜਾਬ ਦੇ ਰੈਵਨਿਊ ਅਤੇ ਲੋਕਾਂ ਦੇ ਰੁਜ਼ਗਾਰ ਉੱਪਰ ਪੈਂਦੀ ਹੈ।"

‘ਰੁਜ਼ਗਾਰ ਉੱਪਰ ਵੱਡਾ ਖਤਰਾ’

ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ 5 ਲੱਖ ਦੇ ਕਰੀਬ ਪਰਿਵਾਰ ਇਸ ਕਿੱਤੇ ਨਾਲ ਜੁੜੇ ਹੋਏ ਹਨ। ਜਿੱਥੇ ਉਹਨਾਂ ਦੇ ਰੁਜ਼ਗਾਰ ਉੱਪਰ ਵੱਡਾ ਖਤਰਾ ਮੰਡਰਾ ਰਿਹਾ ਹੈ। ਉੱਥੇ ਹੀ ਲਗਾਤਾਰ ਇੱਟਾਂ ਦੀ ਉਤਪਾਦਨ ਕੀਮਤ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦਿੱਤਾ ਜਾਵੇ ਤੇ ਜਲਦ ਤੋਂ ਜਲਦ ਇਹਨਾਂ ਨੂੰ ਹੱਲ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.