ਚੰਡੀਗੜ੍ਹ : ਪੰਜਾਬ 'ਚ ਵੱਧ ਰਹੇ ਗੈਂਗਸਟਰਵਾਦ ਉੱਤੇ ਠੱਲ ਪਾਉਂਦੇ ਹੋਏ ਤਰਨਤਾਰਨ ਸੀਆਈਏ ਸਟਾਫ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬੱਲ ਦੇ 5 ਸਾਥੀਆਂ ਨੂੰ 4 ਨਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਕਤ ਹਥਿਆਰਾਂ ਵਿਚੋਂ ਇਕ ਹਥਿਆਰ 9 ਐਮਐਮ ਦਾ ਪਿਸਤੌਲ ਮੇਡ ਇਨ ਅਮਰੀਕਾ ਹੈ। ਓਧਰ ਮਾਮਲੇ ਵਿਚ ਪੁਲਿਸ ਨੇ ਮੁਲਾਜ਼ਮਾਂ ਦਾ ਰਿਮਾਂਡ ਲੈ ਲਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ।
In a major breakthrough, @TarnTaranPolice arrests 5 associates of the Jaggu Bhagwanpuria and Amritpal Bath Gangs, with seizure of 4 weapons, including a Glock 9mm pistol (Made in #USA)
— DGP Punjab Police (@DGPPunjabPolice) December 29, 2024
Preliminary investigation reveals that they had planned targeted killings. Important… pic.twitter.com/YX6rmccYcm
ਟਾਰਗੇਟ ਕਿਲਿੰਗ 'ਚ ਸ਼ਾਮਿਲ ਮੁਲਜ਼ਮ
ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਮੁਲਜ਼ਮ ਟਾਰਗੇਟ ਕਿਲਿੰਗ ਕਰਨ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੀ ਟੀਮ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਥੇ ਦੱਸਣਯੋਗ ਹੈ ਕਿ ਤਰਨ ਤਾਰਨ ਇਲਾਕੇ 'ਚ ਗਿਰੋਹ ਵੱਲੋਂ ਕੀਤੀ ਗਈ ਟਾਰਗੇਟ ਕਿਲਿੰਗ 'ਚ ਸ਼ਾਮਲ ਸ਼ੂਟਰ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਕੋਲ ਮੌਜੂਦ ਸੂਚਨਾ ਦੇ ਆਧਾਰ 'ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਪਤਾ ਲੱਗ ਸਕੇ ਕਿ ਜੱਗੂ ਦੇ ਹੋਰ ਕਿੰਨੇ ਸਾਥੀ ਉਕਤ ਇਲਾਕੇ ਵਿੱਚ ਸਰਗਰਮ ਹਨ।
ਜੱਗੂ ਭਗਵਾਨਪੁਰੀਆ ਨਾਲ ਜੁੜਿਆ ਨਾਮ
ਦਰਅਸਲ ਪੁਲਿਸ ਵੱਲੋਂ ਫੜ੍ਹੇ ਗਏ ਮੁਲਜ਼ਮਾਂ ਦੇ ਤਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਹਨ ਜਿਸ ਕਾਰਨ ਉਹ ਮੁੜ ਤੋਂ ਚਰਚਾ ਵਿੱਚ ਆ ਗਿਆ ਹੈ। ਜ਼ਿਕਰਯੋਗ ਹੈ ਕਿ ਵੱਖ ਵੱਖ ਮਾਮਲਿਆਂ 'ਚ ਨਾਮਜਦ ਗੈਂਗਸਟਰ ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜੋ ਕਿ ਕਬੱਡੀ ਦਾ ਚੰਗਾ ਖਿਡਾਰੀ ਪਰ ਉਹ ਜੁਰਮ ਦੀ ਦੁਨੀਆ ਵਿਚ ਸਰਗਰਮ ਹੋ ਗਿਆ। ਉਸ ਨੇ ਆਪਣਾ ਨਾਮ ਜਸਪ੍ਰੀਤ ਸਿੰਘ ਤੋਂ ਜੱਗੂ ਭਗਵਾਨਪੁਰੀਆ ਰੱਖ ਲਿਆ।
ਵੱਡਾ ਹੋਇਆ ਤਾਂ ਉਹ ਜੁਰਮ ਦੀ ਦੁਨੀਆ ਵਿੱਚ ਸ਼ਾਮਲ ਹੋ ਗਿਆ ਅਤੇ ਫਿਰ ਆਪਣਾ ਨਾਂ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ ਅਤੇ ਉਹ ਪੰਜਾਬ ਦੇ ਗੁਰੀ ਨਾਂ ਦੇ ਗੈਂਗਸਟਰ ਨਾਲ ਕੰਮ ਕਰਨ ਲੱਗਾ। ਉਹ ਛੋਟੀਆਂ-ਮੋਟੀਆਂ ਲੁੱਟਾਂ-ਖੋਹਾਂ, ਹਮਲੇ, ਜਬਰੀ ਵਸੂਲੀ ਆਦਿ ਕਰ ਕੇ ਅੱਗੇ ਵਧਿਆ। ਇਸ ਤੋਂ ਬਾਅਦ ਜੱਗੂ ਨੇ ਪੈਸਿਆਂ ਲਈ ਕਤਲ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਜੁਰਮਾਂ ਨੂੰ ਅੰਜਾਮ ਦੇਣ ਤੋਂ ਬਾਅਦ ਜੱਗੂ ਨੂੰ ਸੁਪਾਰੀ ਕਿਲਰ ਦਾ ਤੀਜਾ ਨਾਂ ਮਿਲਿਆ।