ਫਾਜ਼ਿਲਕਾ: ਜ਼ਿਲ੍ਹਾ ਪੁਲਿਸ ਅਤੇ ਬੀ.ਐਸ.ਐਫ਼ ਵੱਲੋਂ ਸਾਂਝੇ ਅਪਰੇਸ਼ਨ ਤਹਿਤ ਇੱਕ ਪਾਕਿਸਤਾਨੀ ਡਰੋਨ ਸਮੇਤ 2.580 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ। ਡਾ.ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਨਸ਼ਾ ਤਸਕਰਾਂ ਖਿਲਾਫ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਫਾਜ਼ਿਲਕਾ ਪੁਲਿਸ ਅੰਤਰ ਰਾਸ਼ਟਰੀ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਬੀ.ਐਸ.ਐਫ਼ ਨਾਲ ਮਿਲਕੇ ਕੰਮ ਕਰ ਰਹੀ ਹੈ।
ਤਲਾਸ਼ੀ ਅਭਿਆਨ ਚਲਾਇਆ: 6 ਮਈ 2024 ਦੀ ਦਰਮਿਆਨੀ ਰਾਤ ਨੂੰ, 52ਵੀਂ ਬਟਾਲੀਅਨ ਬੀ.ਐਸ.ਐਫ਼ , ਫਾਜ਼ਿਲਕਾ ਦੇ ਬੀ.ਓ.ਪੀ ਟਾਹਲੀਵਾਲਾ ਕੋਲ ਡਿਊਟੀ ਉੱਤੇ ਤਇਨਾਤ ਬੀ.ਐਸ.ਐਫ਼ ਦੇ ਜਵਾਨ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਆਉਦੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜੋ ਕਿ ਬਹੁਤ ਘੱਟ ਉਚਾਈ 'ਤੇ ਸੀ, ਜੋ ਕਿਸੇ ਤਕਨੀਕੀ ਨੁਕਸ ਕਾਰਨ ਹੇਠਾਂ ਡਿੱਗ ਗਿਆ। ਮਹੇਸ਼ਵਰ ਪ੍ਰਸਾਦ ਕੰਪਨੀ ਕਮਾਂਡਰ ਤੁਰੰਤ ਮੌਕੇ 'ਤੇ ਪੁੱਜੇ ਅਤੇ ਸਥਾਨਿਕ ਪੁਲਿਸ ਨੂੰ ਜਾਣੂ ਕਰਵਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ।
- ਜਥੇਦਾਰ ਧਿਆਨ ਸਿੰਘ ਮੰਡ ਦਾ ਬਿਆਨ, ਕਿਹਾ- ਐੱਸਜੀਪੀਸੀ ਦੇ ਸਾਰੇ ਮੁਲਾਜ਼ਮਾਂ ਦਾ ਹੋਵੇ ਡੋਪ ਟੈਸਟ - Jathedar Dhyan Singh Mand
- ਕਰਜ਼ਾ ਚੁੱਕ ਕੇ ਇੰਗਲੈਂਡ ਗਏ ਨੌਜਵਾਨ ਦੀ ਮੌਤ, 8 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼, ਪਰਿਵਾਰ ਦਾ ਰੋ ਰੋ ਬੁਰਾ ਹਾਲ - death of a punjabi youth
- LG ਨੇ CM ਕੇਜਰੀਵਾਲ ਖਿਲਾਫ NIA ਜਾਂਚ ਦੀ ਕੀਤੀ ਸਿਫਾਰਿਸ਼, ਅੱਤਵਾਦੀ ਸੰਗਠਨ 'ਸਿੱਖ ਫਾਰ ਜਸਟਿਸ' ਤੋਂ ਪੈਸੇ ਲੈਣ ਦੇ ਇਲਜ਼ਾਮ - NIA investigation against Kejriwal
ਡਰੋਨ ਅਤੇ ਹੈਰੋਇਨ ਬਰਾਮਦ: ਇਸ ਤਲਾਸ਼ੀ ਅਭਿਆਨ ਦੌਰਾਨ ਇੱਕ ਡਰੋਨ (ਕਵਾਡ ਕਾਪਟਰ ਡੀ.ਜੇ.ਆਈ ਮੈਟ੍ਰਿਸ 300 ਆਰ.ਟੀ.ਕੇ) ਬਰਾਮਦ ਕੀਤਾ ਗਿਆ, ਜੋ ਕਿ ਖਰਾਬ ਹਾਲਤ ਵਿੱਚ ਸੀ। ਜਿਸ ਜਗ੍ਹਾ 'ਤੇ ਡਰੋਨ ਡਿੱਗਿਆ, ਉਸ ਤੋਂ ਲਗਭਗ 40 ਮੀਟਰ ਦੂਰ ਪੀਲੀ ਟੇਪ ਨਾਲ ਲਪੇਟਿਆ ਇੱਕ ਪੈਕੇਟ ਬਰਾਮਦ ਕੀਤਾ ਗਿਆ। ਪੈਕੇਟ ਦਾ ਕੁੱਲ ਵਜ਼ਨ 2.7 ਕਿੱਲੋ ਪਾਇਆ ਗਿਆ। ਪੈਕਟ 'ਤੇ ਲਾਈਟਿੰਗ ਸਟ੍ਰਿਪਾਂ ਲੱਗੀਆਂ ਹੋਈਆਂ ਸਨ। ਪੈਕੇਟ ਖੋਲ੍ਹਣ 'ਤੇ ਅੰਦਰੋਂ ਤਿੰਨ ਪੈਕੇਟ 1.050 ਕਿਲੋ, 1.040 ਕਿਲੋ ਅਤੇ 0.490 ਕਿਲੋਗ੍ਰਾਮ ਹੈਰੋਇਨ ਦੇ ਮਿਲੇ। ਤਿੰਨੋਂ ਪੈਕਟਾਂ ਦਾ ਕੁੱਲ ਵਜ਼ਨ 2.580 ਕਿਲੋਗ੍ਰਾਮ ਸੀ। ਸਥਾਨਕ ਪੁਲਿਸ ਅਤੇ ਬੀ ਐਸ ਐਫ਼ ਵੱਲੋਂ ਮਿਲਕੇ ਡਰੋਨ ਮਿਲਣ ਵਾਲੀ ਜਗ੍ਹਾ ਦੇ ਆਸ ਪਾਸ ਦੇ ਏਰੀਆ ਦੀ ਡੂੰਘਾਈ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਆਖਿਆ ਕਿ ਬੀ.ਐਸ.ਐਫ਼ ਅਤੇ ਫਾਜ਼ਿਲਕਾ ਪੁਲਿਸ ਪਾਕਿਸਤਾਨ ਤੋਂ ਕੀਤੀਆਂ ਜਾਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਲਈ ਦ੍ਰਿੜ ਸੰਕਲਪ ਰੱਖਦੀਆਂ ਹਨ।