ਬਰਨਾਲਾ: ਵਪਾਰੀਆਂ ਅਤੇ ਕਿਸਾਨਾਂ ਦਰਮਿਆਨ 13 ਮਈ ਨੂੰ ਵੱਡਾ ਵਿਵਾਦ ਹੋ ਗਿਆ ਸੀ। ਉਸੇ ਮਾਮਲੇ ਵਿੱਚ ਕਿਸਾਨ ਯੂਨੀਅਨ ਨੇ ਸੰਘਰਸ਼ ਕਰਕੇ ਇਮੀਗ੍ਰੇਸ਼ਨ ਵਪਾਰੀ ਤੋਂ ਪੀੜਤ ਪਰਿਵਾਰ ਨੂੰ ਸਾਢੇ 17 ਲੱਖ ਰੁਪਏ ਵਾਪਸ ਕਰਵਾਏ ਗਏ ਹਨ। ਇਸ ਸਬੰਧੀ ਕਿਸਾਨ ਯੂਨੀਅਨ ਸਾਹਮਣੇ ਦਸਤਾਵੇਜ਼ ਰੱਖੇ ਹਨ। ਕਿਸਾਨ ਆਗੂਆਂ ਨੇ ਇਮੀਗ੍ਰੇਸ਼ਨ ਵਪਾਰੀ ਉਪਰ ਠੱਗੀ ਅਤੇ ਮਨੁੱਖੀ ਤਸਕਰੀ ਦਾ ਪਰਚਾ ਦਰਜ਼ ਹੋਣ ਦਾ ਦਾਅਵਾ ਵੀ ਕੀਤਾ ਹੈ। ਉਥੇ ਨਾਲ ਹੀ ਅਖੌਤੀ ਵਪਾਰ ਮੰਡਲ ਦੇ ਪ੍ਰਧਾਨ ਉਪਰ ਕਿਸਾਨਾਂ ਅਤੇ ਵਪਾਰੀਆਂ ਵਿੱਚ ਵਿਵਾਦ ਪੈਦਾ ਕਰਵਾਉਣ ਦਾ ਇਲਜ਼ਾਮ ਲਗਾਏ ਹਨ।
ਚੈੱਕ ਬਾਊਂਸ ਹੋਣ ਮਗਰੋਂ ਵਿਵਾਦ: ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ 13 ਮਈ ਨੂੰ ਬਰਨਾਲਾ ਸ਼ਹਿਰ ਵਿੱਚ ਕਿਸਾਨਾਂ ਅਤੇ ਵਪਾਰੀਆਂ ਦਾ ਆਪਸੀ ਟਕਰਾਅ ਕਰਵਾਉਣ ਦੀ ਕੋਸਿਸ ਕੀਤੀ ਗਈ ਸੀ। ਇਹ ਸਾਰਾ ਮਾਮਲਾ ਪਿੰਡ ਸ਼ਹਿਣਾ ਦੇ ਇੱਕ ਪਰਿਵਾਰ ਨੇ ਆਪਣੇ ਲੜਕੇ ਨੂੰ ਸਾਢੇ 22 ਲੱਖ ਰੁਪਏ ਕੇ ਬਰਨਾਲਾ ਦੇ ਏਜੰਟ ਨੇ ਇੰਗਲੈਂਡ ਭੇਜਿਆ ਸੀ। ਇਹਨਾਂ ਨੇ ਵਰਕ ਪਰਮਟ 5 ਸਾਲ ਅਤੇ ਪੱਕੀ ਨੌਕਰੀ ਦਵਾਉਣ ਦਾ ਵਾਅਦਾ ਕਰਕੇ ਵਿਦੇਸ਼ ਭੇਜਿਆ ਗਿਆ ਸੀ। ਜਿਸ ਦੇ ਲਿਖਤੀ ਦਸਤਾਵੇਜ਼ ਉਹਨਾਂ ਕੋਲ ਮੌਜੂਦ ਹਨ। ਇਹਨਾ ਦਸਤਾਵੇਜ਼ਾਂ ਉਪਰ ਵਪਾਰ ਮੰਡਲ ਦੇ ਪ੍ਰਧਾਨ ਅਤੇ ਡੀਐਸਪੀ ਬਰਨਾਲਾ ਦੇ ਦਸਤਖ਼ਤ ਵੀ ਹਨ। ਉਕਤ ਲੜਕੇ ਨੂੰ ਵਿਦੇਸ਼ ਕੋਈ ਕੰਮ ਨਹੀਂ ਮਿਲਿਆ, ਜਿਸ ਸਬੰਧੀ ਇਮੀਗ੍ਰੇਸ਼ਨ ਵਾਲਿਆ ਨਾਲ ਗੱਲ ਕੀਤੀ ਤਾਂ ਇਮੀਗ੍ਰੇਸ਼ਨ ਏਜੰਟ ਨੇ ਸਾਢੇ 17 ਲੱਖ ਰੁਪਏ ਵਾਪਸ ਕਰਨ ਦਾ ਚੈਕ ਦਿੱਤਾ, ਪਰ ਚੈੱਕ ਬਾਊਂਸ ਹੋ ਗਿਆ।
ਇਸ ਉਪਰੰਤ ਜਦੋਂ ਇਮੀਗ੍ਰੇਸ਼ਨ ਦਫ਼ਤਰ ਵਿਖੇ ਉਲਾਂਭਾ ਦੇਣ ਗਏ ਤਾਂ ਵਪਾਰ ਮੰਡਲ ਦੇ ਪ੍ਰਧਾਨ ਦੀ ਰੰਜਿਸ਼ ਤਹਿਤ ਕਿਸਾਨਾਂ ਅਤੇ ਵਪਾਰੀਆਂ ਨਾਲ ਟਕਰਾਅ ਕਰਵਾਉਣ ਦੀ ਕੋਸਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਸਾਰੇ ਦਸਤਾਵੇਜ਼ ਦੱਸਦੇ ਹਨ ਕਿ ਉਕਤ ਪਰਿਵਾਰ ਨਾਲ ਇਮੀਗ੍ਰੇਸ਼ਨ ਏਜੰਟ ਨੇ ਠੱਗੀ ਮਾਰੀ ਹੋਈ ਸੀ। ਇਸ ਮਾਮਲੇ ਵਿੱਚ ਇੱਕ ਇਮੀਗੇਸ਼ਨ ਏਜੰਟ ਨਾਲ ਸਾਡਾ ਸਮਝੌਤਾ ਹੋ ਗਿਆ ਹੈ। ਜਿਸ ਸਬੰਧੀ ਉਕਤ ਪਰਿਵਾਰ ਨੂੰ 8 ਲੱਖ 75 ਹਜ਼ਾਰ ਰੁਪਏ ਕੈਸ਼ ਅਤੇ ਬਾਕੀ ਰਾਸ਼ੀ ਖਾਤੇ ਵਿੱਚੋਂ ਟ੍ਰਾਂਸਫ਼ਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਇਮੀਗ੍ਰੇਸ਼ਨ ਏਜੰਟ ਉਪਰ ਠੱਗੀ ਅਤੇ ਮਨੁੱਖੀ ਤਸਕਰੀ ਦਾ ਪਰਚਾ ਦਰਜ਼ ਹੋ ਗਿਆ ਹੈ। ਦੂਜੇ ਏਜੰਟ ਉਪਰ ਮਨੁੱਖੀ ਤਸਕਰੀ ਕਰਨ ਦੇ ਮਾਮਲੇ ਦੀ ਲਈ ਪੁਲਿਸ ਅੱਗੇ ਜਾਂਚ ਕਰੇਗੀ ਕਿ ਇਸਦੀਆਂ ਤਾਰਾਂ ਹੋਰ ਕਿੱਥੇ ਤੱਕ ਜੁੜਦੀਆਂ ਹਨ। ਉਹਨਾਂ ਕਿਹਾ ਕਿ ਇਹ ਸਿਰਫ਼ ਇੱਕ ਮਾਮਲਾ ਨਹੀਂ ਹੈ।
ਸ਼ਹਿਰ ਦੇ ਵਪਾਰੀਆਂ ਤੋਂ ਮੁਆਫੀ: ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਠੱਗੀ ਮਾਰੀ ਜਾ ਰਹੀ ਹੈ। ਅਜਿਹੇ ਠੱਗ ਏਜੰਟ ਬਿਨ੍ਹਾ ਕਿਸੇ ਲਾਇਸੰਸ ਅਤੇ ਮੰਜ਼ੂਰੀ ਤੋਂ ਆਪਣੇ ਧੰਦੇ ਕਰ ਰਹੇ ਹਨ। ਜਿਹਨਾਂ ਉਪਰ ਪੰਜਾਬ ਸਰਕਾਰ ਨੂੰ ਸਖ਼ਤੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੀ ਕਿਸਾਨ ਜੱਥੇਬੰਦੀ ਦਾ ਕਿਸੇ ਵੀ ਵਪਾਰੀ ਨਾਲ ਕੋਈ ਵਿਵਾਦ ਨਹੀਂ ਹੈ। ਪਰ ਕੁੱਝ ਸ਼ਰਾਰਤੀ ਅਨਸਰ ਇਹ ਟਕਰਾਅ ਕਰਕੇ ਆਪਣਾ ਲਾਹਾ ਖੱਟਦੇ ਹਨ। ਉਹਨਾਂ ਬਰਨਾਲਾ ਦੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਗਲਤ ਅਨਸਰਾਂ ਨੂੰ ਆਪਣੀ ਨੁਮਾਇੰਦੀ ਨਾ ਦੇਣ ਅਤੇ ਚੰਗੇ ਬੰਦਿਆਂ ਨੂੰ ਪ੍ਰਧਾਨਗੀ ਦੇਣ। ਉਹਨਾਂ ਕਿਹਾ ਕਿ ਬਰਨਾਲਾ ਵਿਖੇ ਹੋਏ ਵਿਵਾਦ ਲਈ ਬਤੌਰ ਕਿਸਾਨ ਜੱਥੇਬੰਦੀ ਦੇ ਪ੍ਰਧਾਨ ਬਰਨਾਲਾ ਸ਼ਹਿਰ ਦੇ ਵਪਾਰੀਆਂ ਤੋਂ ਵੀ ਖਿਮਾ ਮੰਗੀ।
ਕਿਸਾਨ ਜੱਥੇਬੰਦੀ ਦਾ ਧੰਨਵਾਦ: ਇਸ ਸਬੰਧੀ ਪੀੜਤ ਲੜਕੇ ਦੇ ਪਿਤਾ ਮੱਖਣ ਲਾਲ ਨੇ ਦੱਸਿਆ ਕਿ ਸਾਡੇ ਲੜਕੇ ਨੂੰ ਇਮੀਗ੍ਰੇਸ਼ਨ ਏਜੰਟ ਨੇ ਵਰਕਟ ਪਰਮਟ ਉਪਰ ਪੱਕੀ ਨੌਕਰੀ ਦਵਾਉਣ ਦਾ ਭਰੋਸਾ ਦਿੱਤਾ ਸੀ। ਇਸ ਲਈ ਸਾਡੇ ਤੋਂ ਸਾਢੇ 22 ਲੱਖ ਰੁਪਏ ਵੀ ਲਏ ਗਏ। ਜਦੋਂ ਅਸੀਂ ਇਮੀਗ੍ਰੇਸ਼ਨ ਕੰਪਨੀ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਪਰ ਬਾਅਦ ਵਿੱਚ ਕਿਸਾਨ ਜੱਥੇਬੰਦੀ ਨੇ ਸਾਡੇ ਲਈ ਸੰਘਰਸ਼ ਕੀਤਾ। ਉਹਨਾਂ ਕਿਹਾ ਕਿ ਇਸ ਕਿਸਾਨ ਜੱਥੇਬੰਦੀ ਦੇ ਸੰਘਰਸ਼ ਸਦਕਾ ਸਾਨੂੰ ਸਾਢੇ 17 ਲੱਖ ਰੁਪਏ ਇਮੀਗ੍ਰੇਸ਼ਨ ਏਜੰਟ ਤੋਂ ਵਾਪਸ ਮਿਲੇ ਹਨ। ਉਹਨਾਂ ਕਿਹਾ ਕਿ ਕਿਸਾਨ ਜੱਥੇਬੰਦੀ ਨੇ ਇਸ ਇਨਸਾਫ਼ ਲਈ ਸਾਡੇ ਤੋਂ ਕੋਈ ਪੈਸਾ ਨਹੀਂ ਲਿਆ, ਜਦਕਿ ਸਾਡੇ ਲਈ ਖ਼ੁਦ ਪੈਸਾ ਖਰਚ ਕੀਤਾ। ਉਹਨਾਂ ਕਿਹਾ ਕਿ ਵਪਾਰੀਆਂ ਦਾ ਕਿਸਾਨ ਜੱਥੇਬੰਦੀ ਨਾਲ ਕੋਈ ਵਿਵਾਦ ਨਹੀਂ ਹੋਇਆ, ਬਲਕਿ ਧੱਕੇ ਨਾਲ ਬਾਜ਼ਾਰ ਬੰਦ ਕਰਕੇ ਵਿਵਾਦ ਖੜਾ ਕੀਤਾ ਗਿਆ। ਉਹਨਾਂ ਕਿਸਾਨ ਜੱਥੇਬੰਦੀ ਦਾ ਧੰਨਵਾਦ ਕੀਤਾ।
- ਫ਼ਰਜੀ ਇੰਕਾਊਂਟਰ ਮਾਮਲੇ 'ਚ 31 ਸਾਲ ਬਾਅਦ ਆਇਆ ਫੈਸਲਾ, ਸਾਬਕਾ ਡੀਆਈਜੀ ਨੂੰ 7 ਸਾਲ ਅਤੇ ਇੰਸਪੈਕਟਰ ਨੂੰ ਉਮਰ ਕੈਦ - The decision came after 31 years
- ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ 8 ਘੰਟੇ ਮੁਫਤ ਬਿਜਲੀ ਦੇਣਾ ਸਰਕਾਰ ਲਈ ਬਣ ਸਕਦਾ ਹੈ ਚੁਣੌਤੀ, ਵੇਖੋ ਖਾਸ ਰਿਪੋਰਟ - Paddy season
- ਮਾਨਸੂਨ ਸੀਜ਼ਨ ਤੋਂ ਪਹਿਲਾਂ ਸੀਐੱਮ ਮਾਨ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਹੜ੍ਹਾਂ ਦੀ ਰੋਕਥਾਮ ਸਬੰਧੀ ਕੰਮਾਂ ਦੀ ਸਥਿਤੀ ਅਤੇ ਤਿਆਰੀਆਂ ਦਾ ਲਿਆ ਜਾਇਜ਼ਾ - reviewed flood prevention
ਠੱਗੀ ਦਾ ਪਰਚਾ ਦਰਜ਼: ਦੱਸ ਦਈਏ ਕਿ ਇੱਕ ਲੜਕੇ ਨੂੰ ਇੰਗਲੈਂਡ ਭੇਜਣ ਦੇ ਨਾਮ ਉਪਰ ਸਾਢੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਮੀਗ੍ਰੇਸ਼ਨ ਏਜੰਟ ਉਪਰ ਦੋਸ਼ ਲੱਗੇ ਸਨ, ਜਿਸਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਇਮੀਗ੍ਰੇਸ਼ਨ ਏਜੰਟ ਦੇ ਦਫ਼ਤਰ ਅਤੇ ਉਸਦੀ ਟਾਇਰਾਂ ਦੀ ਦੁਕਾਨ ਅੱਗੇ ਧਰਨਾ ਲਗਾ ਦਿੱਤਾ ਸੀ। ਜਿਸਦੇ ਰੋਸ ਵਜੋਂ ਕਿਸਾਨਾਂ ਦੇ ਧਰਨੇ ਦੇ ਬਰਾਬਰ ਵਪਾਰੀਆਂ ਨੇ ਧਰਨਾ ਲਗਾ ਦਿੱਤਾ ਸੀ ਅਤੇ ਇਸੇ ਦੌਰਾਨ ਕਿਸਾਨਾਂ ਤੇ ਵਪਾਰੀਆਂ ਦੌਰਾਨ ਲੜਾਈ ਹੋ ਗਈ ਸੀ। ਜਿਸਤੋਂ ਬਾਅਦ ਅਗਲੇ ਦਿਨ ਬਰਨਾਲਾ ਦਾ ਬਾਜ਼ਾਰ ਵੀ ਬੰਦ ਰੱਖਿਆ ਗਿਆ ਸੀ। ਜਿਸਤੋਂ ਬਾਅਦ ਹੁਣ ਇਮੀਗ੍ਰੇਸ਼ਨ ਏਜੰਟ ਉਪਰ ਜਿੱਥੇ ਠੱਗੀ ਦਾ ਪਰਚਾ ਦਰਜ਼ ਹੋਇਆ ਅਤੇ ਉਕਤ ਏਜੰਟ ਨੇ ਕਿਸਾਨ ਜੱਥੇਬੰਦੀ ਨਾਲ ਸਮਝੌਤਾ ਕਰਦਿਆਂ ਪੀੜਤ ਪਰਿਵਾਰ ਨੂੰ ਸਾਢੇ 17 ਲੱਖ ਰੁਪਏ ਵਾਪਸ ਕਰ ਦਿੱਤੇ ਹਨ।