ETV Bharat / state

ਘਾਬਦਾਂ ਸਥਿਤ ਮੈਰੀਟੋਰੀਅਸ ਸਕੂਲ 'ਚ 12ਵੀਂ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ - Sangrur 12th Meritorious School

ਘਾਬਦਾ ਵਿਖੇ ਸਥਿਤ ਮੈਰੀਟੋਰੀਅਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।

Sangrur 12th in the Meritorious School located at Ghabdan student suicide
ਘਾਬਦਾਂ ਸਥਿਤ ਮੈਰੀਟੋਰੀਅਸ ਸਕੂਲ 'ਚ 12ਵੀਂ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
author img

By ETV Bharat Punjabi Team

Published : Jan 29, 2024, 8:47 PM IST

Updated : Jan 29, 2024, 10:06 PM IST

ਸੰਗਰੂਰ: ਸੰਗਰੂਰ ਦਾ ਮੈਰੀਟੋਰੀਅਸ ਸਕੂਲ ਇੱਕ ਵਾਰ ਫਿਰ ਤੋਂ ਵਿਵਾਦਾ 'ਚ ਆ ਗਿਆ ਹੈ। ਘਾਬਦਾ ਵਿਖੇ ਸਥਿਤ ਮੈਰੀਟੋਰੀਅਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਦੇ ਹੋਟਸਲ 'ਚ ਸਨਾਟਾ ਛਾਅ ਗਿਆ। ਇਹ ਘਟਨਾ ਸ਼ਾਮ ਕਰੀਬ 6 ਵਜੇ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਦਿਆਰਥੀ ਨੇ ਸਕੂਲ ਦੇ ਬਣੇ ਹੋਸਟਲ 'ਚ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ। ਇਸ ਘਟਨਾ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਕਿੱਥੋਂ ਦਾ ਸੀ ਮ੍ਰਿਤਕ: ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਇਲਾਕੇ ਦੇ ਪਿੰਡ ਬਲਰਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੀ ਅਸਲੀਅਤ ਕਦੋਂ ਸਾਹਮਣੇ ਆਵੇਗੀ? ਇਸ ਘਟਨਾ ਤੋਂ ਬਾਅਦ ਮੁੜ ਤੋਂ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਕਿ ਆਖਰ ਇਸ ਵਿਦਿਆਰਥੀ ਵੱਲੋਂ ਇਹ ਕਦਮ ਕਿਉਂ ਚੱੁਕਿਆ ਗਿਆ? ਕੀ ਸਕੂਲ ਇਸ ਲਈ ਜ਼ਿੰਮੇਵਾਰ ਹੈ? ਕੀ ਕਿਸੇ ਵਿਦਿਆਰਥੀ ਨਾਲ ਕੋਈ ਬਹਿਸ ਹੋਈ ਸੀ ਜਾਂ ਫਿਰ ਪੜਾਈ ਸੰਬੰਧੀ ਕੋਈ ਪ੍ਰੇਸ਼ਾਨੀ ਸੀ।

ਸਕੂਲ ਪਹਿਲਾਂ ਵੀ ਰਿਹਾ ਵਿਵਾਦਾਂ 'ਚ: ਕਾਬਲੇਜ਼ਿਕਰ ਹੈ ਕਿ 2 ਦਸੰਬਰ ਨੂੰ ਇਸੇ ਸਕੂਲ 'ਚ ਜ਼ਹਿਰੀਲਾ ਭੋਜਨ ਖਾਣ ਨਾਲ ਕਈ ਬੱਚਿਆਂ ਦੀ ਸਿਹਤ ਖ਼ਰਾਬ ਹੋ ਗਈ ਸੀ। ਜਿਸ ਤੋਂ ਬਾਅਦ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਲੰਬੀ ਜਾਂਚ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ।

Last Updated : Jan 29, 2024, 10:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.