ਨਵੀਂ ਦਿੱਲੀ— ਆਸਟ੍ਰੇਲੀਆ ਦੀ ਤੂਫਾਨੀ ਬੱਲੇਬਾਜ਼ ਗ੍ਰੇਸ ਹੈਰਿਸ ਮਹਿਲਾ ਪ੍ਰੀਮੀਅਰ ਲੀਗ 'ਚ ਯੂਪੀ ਵਾਰੀਅਰਸ ਲਈ ਆਪਣੇ ਬੱਲੇ ਨਾਲ ਦੌੜਾਂ ਬਣਾ ਰਹੀ ਹੈ। ਉਸ ਨੇ ਸ਼ੁੱਕਰਵਾਰ ਨੂੰ ਗੁਜਰਾਤ ਜਾਇੰਟਸ ਦੇ ਨਾਲ ਖੇਡੇ ਗਏ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਡਬਲਯੂਪੀਐਲ ਦਾ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਨਾਂ ਨੇ ਇਸ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦਾ ਖਿਤਾਬ ਵੀ ਆਪਣੇ ਨਾਂ ਕੀਤਾ। ਹੁਣ ਉਹ ਔਰੇਂਜ ਕੈਪ ਧਾਰਕਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਉਨ੍ਹਾਂ ਨੇ ਭਾਰਤ ਅਤੇ ਆਰਸੀਬੀ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਪਿੱਛੇ ਛੱਡਦੇ ਹੋਏ ਆਰੇਂਜ ਕੈਪ 'ਤੇ ਕਬਜ਼ਾ ਕਰ ਲਿਆ ਹੈ।
ਗ੍ਰੇਸ ਹੈਰਿਸ ਦੇ ਸਿਰ ਤੇ ਸੰਤਰੀ ਕੈਪ ਦਾ ਤਾਜ: ਗ੍ਰੇਸ ਹੈਰਿਸ ਨੇ WPL ਦੇ 8ਵੇਂ ਮੈਚ 'ਚ ਗੁਜਰਾਤ ਖਿਲਾਫ ਅਰਧ ਸੈਂਕੜਾ ਲਗਾਇਆ। ਇਹ ਉਨ੍ਹਾਂ ਦੇ ਡਬਲਯੂਪੀਐਲ ਕਰੀਅਰ ਦਾ ਤੀਜਾ ਅਰਧ ਸੈਂਕੜਾ ਸੀ। ਉਨ੍ਹਾਂ ਨੇ ਇਸ ਟੂਰਨਾਮੈਂਟ ਦੇ ਪਹਿਲੇ ਸੀਜ਼ਨ 'ਚ ਦੋ ਅਰਧ ਸੈਂਕੜੇ ਲਗਾਏ ਸਨ। ਇਹ ਦੋਵੇਂ ਅਰਧ-ਸੈਂਕੜੇ ਗੁਜਰਾਤ ਟੀਮ ਦੇ ਖਿਲਾਫ ਹੀ ਲੱਗੇ ਸਨ। ਇਸ ਮੈਚ 'ਚ ਹੈਰਿਸ ਨੇ 181.81 ਦੇ ਵਿਸਫੋਟਕ ਸਟ੍ਰਾਈਕ ਰੇਟ ਨਾਲ 33 ਗੇਂਦਾਂ 'ਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 60 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਹੈਰਿਸ ਨੇ 4 ਮੈਚਾਂ 'ਚ 153 ਦੌੜਾਂ ਬਣਾਈਆਂ ਹਨ।
- ਹੈਰਿਸ ਨੇ 4 ਮੈਚਾਂ 'ਚ 153 ਦੌੜਾਂ ਬਣਾਈਆਂ
- ਮੰਧਾਨਾ ਨੇ 3 ਮੈਚਾਂ 'ਚ 130 ਦੌੜਾਂ ਬਣਾਈਆਂ
ਮੈਚ ਦਾ ਹਾਲ
ਇਸ ਮੈਚ 'ਚ ਗੁਜਰਾਤ ਜਾਇੰਟਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 5 ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ। ਗੁਜਰਾਤ ਲਈ ਲਿਚਫੀਲਡ ਨੇ 35 ਦੌੜਾਂ ਅਤੇ ਐਸ਼ਲੇ ਗਾਰਡਨਰ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਯੂਪੀ ਵਾਰੀਅਰਜ਼ ਦੀ ਟੀਮ ਨੇ 143 ਦੌੜਾਂ ਦਾ ਟੀਚਾ 15.4 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਗ੍ਰੇਸ ਹੈਰਿਸ ਤੋਂ ਇਲਾਵਾ ਐਲੀਸਾ ਹੀਲੀ ਨੇ ਵੀ 33 ਦੌੜਾਂ ਦਾ ਯੋਗਦਾਨ ਪਾਇਆ।