ਨਵੀਂ ਦਿੱਲੀ: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਤੋਂ ਵਾਪਸੀ ਤੋਂ ਬਾਅਦ ਇਕ ਵਾਰ ਫਿਰ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਹੁਣ ਉਨ੍ਹਾਂ ਨੇ ਬ੍ਰਿਜ ਭੂਸ਼ਣ ਸਿੰਘ ਖਿਲਾਫ਼ ਅਦਾਲਤ 'ਚ ਗਵਾਹੀ ਦੇਣ ਵਾਲੀਆਂ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਹਟਾਉਣ ਦਾ ਦੋਸ਼ ਲਗਾਇਆ ਹੈ। ਵਿਨੇਸ਼ ਨੇ ਇਹ ਦਾਅਵਾ ਕਰਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਗਵਾਹਾਂ ਦੀ ਸੁਰੱਖਿਆ ਹਟਾ ਦਿੱਤੀ ਹੈ।
जिन महिला पहलवानों की बृजभूषण के ख़िलाफ़ कोर्ट में गवाहियाँ होने वाली हैं, दिल्ली पुलिस ने उनकी सुरक्षा हटा ली है @DelhiPolice @DCWDelhi @NCWIndia
— Vinesh Phogat (@Phogat_Vinesh) August 22, 2024
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਵਿਨੇਸ਼ ਫੋਗਾਟ ਨੇ ਦਿੱਲੀ ਪੁਲਿਸ, ਦਿੱਲੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਟੈਗ ਕੀਤਾ ਹੈ। ਹਾਲਾਂਕਿ, ਦਿੱਲੀ ਪੁਲਿਸ ਨੇ ਮਹਿਲਾ ਪਹਿਲਵਾਨ ਨੂੰ ਇਸ 'ਤੇ ਜਵਾਬ ਦਿੱਤਾ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਕਿਸੇ ਵੀ ਗਵਾਹ ਮਹਿਲਾ ਪਹਿਲਵਾਨ ਦੀ ਸੁਰੱਖਿਆ ਹਟਾਉਣ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਮਹਿਲਾ ਪਹਿਲਵਾਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ।
ਦਿੱਲੀ ਪੁਲਿਸ ਦਾ ਜਵਾਬ: ਦਿੱਲੀ ਪੁਲਿਸ ਦੇ ਨਵੀਂ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਦੇ ਅਧਿਕਾਰਤ 'ਐਕਸ' ਖਾਤੇ ਤੋਂ ਇਸ ਮਾਮਲੇ 'ਤੇ ਦੇਰ ਰਾਤ ਦੋ ਵੱਖਰੀਆਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪਹਿਲਵਾਨਾਂ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ ਪਰ ਫੈਸਲਾ ਕੀਤਾ ਗਿਆ ਕਿ ਹਰਿਆਣਾ ਪੁਲਿਸ ਨੂੰ ਭਵਿੱਖ ਵਿਚ ਇਹ ਜ਼ਿੰਮੇਵਾਰੀ ਸੰਭਾਲਣ ਦੀ ਬੇਨਤੀ ਕੀਤੀ ਜਾਵੇ ਕਿਉਂਕਿ ਸੁਰੱਖਿਆ ਲੈਣ ਵਾਲੇ ਲੋਕ ਅਕਸਰ ਉਥੇ ਹੀ ਰਹਿੰਦੇ ਹਨ। ਪੀਐਸਓ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੁਰੱਖਿਆ ਕਰਮਚਾਰੀਆਂ ਨੇ ਇਸ ਫੈਸਲੇ ਨੂੰ ਗਲਤ ਸਮਝ ਲਿਆ ਅਤੇ ਰਿਪੋਰਟਿੰਗ ਵਿੱਚ ਦੇਰੀ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਸਥਿਤੀ ਨੂੰ ਠੀਕ ਕਰ ਲਿਆ ਗਿਆ ਹੈ ਅਤੇ ਸੁਰੱਖਿਆ ਘੇਰਾ ਜਾਰੀ ਹੈ।
The assigned Delhi Police PSOs misunderstood this decision and got delayed in reporting today. The situation has been rectified. Security cover continues.
— DCP New Delhi (@DCPNewDelhi) August 22, 2024
ਦਿੱਲੀ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਫਾਈਰਿੰਗ ਅਤੇ ਸਿਖਲਾਈ ਅਭਿਆਸ ਲਈ ਪੀ.ਐਸ.ਓ. ਨੂੰ ਬੁਲਾਇਆ ਗਿਆ ਸੀ। ਇਹ ਮਾਮਲਾ ਪੁਲਿਸ ਵਿੱਚ ਰੁਟੀਨ ਹੈ। ਦੋਵੇਂ ਮਹਿਲਾ ਪਹਿਲਵਾਨਾਂ ਲਈ ਪੀਐਸਓ ਵਾਪਸ ਚਲੇ ਗਏ ਹਨ। ਵਿਨੇਸ਼ ਵੱਲੋਂ ਕੀਤੀ ਗਈ ਪੋਸਟ ਮੁਤਾਬਕ ਸੁਰੱਖਿਆ ਹਟਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਜੇਕਰ ਸੁਰੱਖਿਆ ਕਰਮਚਾਰੀਆਂ ਦੇ ਆਉਣ 'ਚ ਕੋਈ ਦੇਰੀ ਹੋਈ ਹੈ ਤਾਂ ਜਾਂਚ ਕੀਤੀ ਜਾ ਰਹੀ ਹੈ।
ਓਲੰਪਿਕ 'ਚ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ: ਤੁਹਾਨੂੰ ਦੱਸ ਦਈਏ ਕਿ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 ਤੋਂ ਬਾਅਦ ਹਾਲ ਹੀ 'ਚ ਘਰ ਪਰਤੀ ਹੈ। ਉਹ ਲਗਾਤਾਰ ਸੁਰਖੀਆਂ 'ਚ ਚੱਲ ਰਹੀ ਹੈ। ਵਿਨੇਸ਼ ਫੋਗਾਟ ਨੇ 7 ਅਗਸਤ ਦੀ ਰਾਤ ਨੂੰ ਪੈਰਿਸ ਓਲੰਪਿਕ 'ਚ ਗੋਲਡ ਮੈਡਲ ਮੈਚ 'ਚ ਹਿੱਸਾ ਲੈਣਾ ਸੀ ਪਰ ਉਸ ਦਿਨ ਸਵੇਰੇ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। 14 ਅਗਸਤ ਨੂੰ ਇਸ ਮਾਮਲੇ ਵਿੱਚ ਸੀਏਐਸ ਦੇ ਫੈਸਲੇ ਵਿੱਚ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਉਦੋਂ ਤੋਂ ਉਹ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।
- ਨੀਰਜ ਨੇ ਡਾਇਮੰਡ ਲੀਗ ਵਿੱਚ ਕੀਤਾ ਸੀਜ਼ਨ ਦਾ ਸਰਵੋਤਮ 89.49 ਮੀਟਰ ਥਰੋਅ, ਫਾਈਨਲ ਦੀ ਟਿਕਟ ਕੀਤੀ ਪੱਕੀ - Lausanne Diamond League 2024
- ਰਾਹੁਲ ਦ੍ਰਾਵਿੜ ਬਾਇਓਪਿਕ 'ਚ ਖੁਦ ਹੀ ਨਿਭਾਉਣਗੇ ਆਪਣਾ ਕਿਰਦਾਰ ? ਕਿਹਾ- 'ਜੇਕਰ ਚੰਗੇ ਪੈਸੇ ਮਿਲੇ ਤਾਂ...' - Rahul Dravid
- ਜਾਣੋ ਪੈਰਾਲੰਪਿਕ 'ਚ ਭਾਰਤ ਦਾ ਹੁਣ ਤੱਕ ਦਾ ਇਤਿਹਾਸ, ਓਲੰਪਿਕ 'ਚ ਤਗਮਿਆਂ ਦਾ ਰਿਕਾਰਡ ਤੋੜਨ ਦਾ ਹੋਵੇਗਾ ਟੀਚਾ - Paralympics 2024