ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਹਰ ਕੋਈ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤਾਰੀਫ ਕਰ ਰਿਹਾ ਹੈ। ਜਦੋਂ ਤੋਂ ਹਿਟਮੈਨ ਨੇ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ ਹੈ, ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਹੁਣ ਰੋਹਿਤ ਦੀ ਕਪਤਾਨੀ 'ਚ ਭਾਰਤ ਟੀ-20 ਵਿਸ਼ਵ ਚੈਂਪੀਅਨ ਵੀ ਬਣ ਗਿਆ ਹੈ। ਰੋਹਿਤ, ਧੋਨੀ ਤੋਂ ਬਾਅਦ ਉਹ ਇਹ ਖਿਤਾਬ ਜਿੱਤਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ ਹਨ। ਸ਼ਨੀਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਫਾਈਨਲ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਜਿਸ ਤਰ੍ਹਾਂ ਦਾ ਜਸ਼ਨ ਮਨਾਇਆ, ਉਹ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹਣ ਵਾਲਾ ਹੈ। ਸ਼ਨੀਵਾਰ 29 ਜੂਨ ਨੂੰ ਬਾਰਬਾਡੋਸ ਦੀ ਪਿੱਚ 'ਤੇ ਜਿੱਤ ਦਾ ਝੰਡਾ ਕੱਡਣ ਤੋਂ ਬਾਅਦ ਰੋਹਿਤ ਨੁੰ ਮੈਦਾਨ 'ਤੇ ਹੇਠਾਂ ਬੈਠੇ ਹੋਏ ਮਿੱਟੀ ਨੂੰ ਮੁੰਹ 'ਚ ਪਾਉਂਦੇ ਹੋਏ ਦੇਖਿਆ ਗਿਆ। ਮੈਦਾਨ ਦੀ ਮਿੱਟੀ ਖਾਣ ਤੋਂ ਬਾਅਦ ਕਪਤਾਨ ਨੇ ਮਿੱਟੀ ਨੂੰ ਚੁੰਮਿਆ। ਇਸ ਪਲ ਨੂੰ ਕੈਮਰੇ ਵਿੱਚ ਸਲੋਅ ਮੋਸ਼ਨ 'ਚ ਕੈਦ ਕੀਤਾ ਗਿਆ ਜਿਸ ਨੂੰ ਦੇਖ ਜੇ ਹਰ ਕੋਈ ਭਾਵੁਕ ਹੋ ਗਿਆ।
ਮੈਦਾਨ ਦੀ ਮਿੱਟੀ ਨੂੰ ਸਤਿਕਾਰ: ਆਈਸੀਸੀ ਨੇ ਐਤਵਾਰ ਨੂੰ ਰੋਹਿਤ ਦਾ ਇੱਹ ਵੀਡੀਓ ਪੋਸਟ ਕੀਤਾ, ਜਿਸ ਵਿੱਚ ਭਾਰਤੀ ਕਪਤਾਨ ਉਸ ਟਰੈਕ 'ਤੇ ਦਿਖਾਈ ਦੇ ਰਹੇ ਹਨ। ਜਿੱਥੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਵੀਡੀਓ ਨੂੰ ਦੇਖ ਏ ਹਰ ਕੋਈ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਰੋਹਿਤ ਨੇ ਇਸ ਮੈਦਾਨ ਦੀ ਮਿੱਟੀ ਨੂੰ ਸਤਿਕਾਰ ਦਿੱਤਾ ਹੈ। ਇਹ ਭਾਰਤੀ ਕਪਤਾਨ ਦੇ ਡੂੰਘੇ ਜਨੂੰਨ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਦੇ ਕ੍ਰਿਕਟ ਮਾਹਰ ਭਾਰਤ ਦੀ ਇਸ ਜਿੱਤ ਨੂੰ ਭਾਰਤੀ ਕਪਤਾਨ ਅਤੇ ਉਸ ਦੀ ਟੀਮ ਦੇ ਸ਼ਾਨਦਾਰ ਇਰਾਦੇ, ਸਖਤ ਮਿਹਨਤ ਅਤੇ ਲਚਕਤਾ ਦਾ ਨਤੀਜਾ ਮੰਨ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰੋਹਿਤ ਨੇ ਬਾਰਬਾਡੋਸ ਦੀ ਪਿੱਚ ਪ੍ਰਤੀ ਆਪਣਾ ਸਨਮਾਨ ਦਿਖਾਉਣ ਲਈ ਅਜਿਹਾ ਕੀਤਾ ਸੀ।
ਇਹਨਾਂ ਕਾਰਨ ਬਦਲਿਆ ਮੈਚ ਦਾ ਪਾਸਾ: ਹਾਲਾਂਕਿ ਫਾਈਨਲ ਮੈਚ 'ਚ ਰੋਹਿਤ ਬੱਲੇ ਨਾਲ ਓਨੇ ਸਫਲ ਨਹੀਂ ਰਹੇ ਪਰ ਉਨ੍ਹਾਂ ਦੀ ਕਪਤਾਨੀ ਸ਼ਾਨਦਾਰ ਰਹੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਨੇ ਸਿਰਫ 9 ਦੌੜਾਂ ਬਣਾਈਆਂ ਪਰ ਕੋਹਲੀ ਦੀਆਂ 76 ਦੌੜਾਂ ਦੀ ਬਦੌਲਤ ਭਾਰਤ ਨੇ 177 ਦੌੜਾਂ ਦਾ ਟੀਚਾ ਰੱਖਿਆ। 16ਵੇਂ ਓਵਰ ਤੱਕ ਦੱਖਣੀ ਅਫਰੀਕਾ ਦੀ ਟੀਮ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਸੀ। ਦੱਖਣੀ ਅਫਰੀਕਾ ਦੇ ਬੱਲੇਬਾਜ਼ ਹੇਨਰਿਕ ਕਲਾਸੇਨ ਨੇ ਭਾਰਤ ਤੋਂ ਮੈਚ ਲਗਭਗ ਖੋਹ ਲਿਆ।
ਹਾਲਾਂਕਿ ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਨੇ ਧੀਰਜ ਬਣਾਈ ਰੱਖਿਆ ਅਤੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਬਾਅਦ ਭਾਰਤੀ ਕਪਤਾਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਰੋਹਿਤ ਨੇ ਕਿਹਾ ਕਿ ਇਹ ਉਨ੍ਹਾਂ ਲਈ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਤੋਂ ਦੂਰ ਜਾਣ ਦਾ ਸਹੀ ਸਮਾਂ ਹੈ।
- SA ਦੇ ਬੱਲੇਬਾਜ਼ਾਂ ਦੇ ਚੌਕੇ-ਛੱਕਿਆਂ ਤੋਂ ਡਰ ਗਏ ਸਨ ਧੋਨੀ, ਕੈਪਟਨ ਕੂਲ ਨੇ ਟੀਮ ਇੰਡੀਆ ਨੂੰ ਕਿਹਾ- ਧੰਨਵਾਦ - MS Dhoni message to team india
- PM ਮੋਦੀ ਅਤੇ ਰਾਸ਼ਟਰਪਤੀ ਸਮੇਤ ਦਿੱਗਜ ਨੇਤਾਵਾਂ ਨੇ ਭਾਰਤੀ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਜਾਣੋ ਕਿਸ ਨੇ ਕੀ ਕਿਹਾ? - T20 WORLD CUP
- ਕੋਹਲੀ ਨੇ ਜਿਵੇਂ ਹੀ ਕੋਚ ਨੂੰ ਸੌਂਪੀ ਟਰਾਫੀ, ਮੈਦਾਨ 'ਚ ਗਰਜੇ ਰਾਹੁਲ ਦ੍ਰਾਵਿੜ, ਵੀਡੀਓ ਹੋਈ ਵਾਇਰਲ - T20 World Cup 2024
ਮੈਚ ਨੂੰ ਅਲਵਿਦਾ ਕਹਿਣ ਦਾ ਸਭ ਤੋਂ ਵੱਧੀਆ ਮੌਕਾ: ਰੋਹਿਤ ਨੇ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਜਦੋਂ ਤੋਂ ਮੈਂ ਇਸ ਫਾਰਮੈਟ 'ਚ ਖੇਡਣਾ ਸ਼ੁਰੂ ਕੀਤਾ ਹੈ, ਮੈਨੂੰ ਬਹੁਤ ਮਜ਼ਾ ਆਇਆ ਹੈ। ਅਲਵਿਦਾ ਕਹਿਣ ਲਈ ਇਸ ਤੋਂ ਵਧੀਆ ਸਮਾਂ ਹੋਰ ਨਹੀਂ ਹੋ ਸਕਦਾ। ਮੈਂ ਇਸ ਦੇ ਹਰ ਪਲ ਦਾ ਆਨੰਦ ਮਾਣਿਆ ਹੈ। ਮੈਂ ਆਪਣੇ ਭਾਰਤੀ ਕਰੀਅਰ ਦੀ ਸ਼ੁਰੂਆਤ ਇਸ ਫਾਰਮੈਟ ਵਿੱਚ ਖੇਡ ਕੇ ਕੀਤੀ ਸੀ। ਮੈਂ ਸਿਰਫ਼ ਕੱਪ ਜਿੱਤਣਾ ਅਤੇ ਅਲਵਿਦਾ ਕਹਿਣਾ ਚਾਹੁੰਦਾ ਸੀ। ਰੋਹਿਤ ਦੇ ਨਾਲ-ਨਾਲ ਵਿਰਾਟ ਕੋਹਲੀ ਨੇ ਵੀ ਆਪਣਾ ਟੀ-20 ਅੰਤਰਰਾਸ਼ਟਰੀ ਕਰੀਅਰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।