ਨਵੀਂ ਦਿੱਲੀ: ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਅਗਲਾ ਮੈਚ ਸ਼ਨੀਵਾਰ ਨੂੰ ਰਾਜਸਥਾਨ ਰਾਇਲਸ ਨਾਲ ਹੋਵੇਗਾ। ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਆਰਸੀਬੀ ਟੀਮ ਇਸ ਮੈਚ ਲਈ ਜੈਪੁਰ ਪਹੁੰਚ ਗਈ ਹੈ। ਜਿੱਥੇ ਉਹ ਸੀਜ਼ਨ ਦੇ ਆਪਣੇ ਪੰਜਵੇਂ ਮੈਚ ਲਈ ਜ਼ੋਰਦਾਰ ਅਭਿਆਸ ਕਰੇਗੀ। ਜੈਪੁਰ ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਵਿਰਾਟ ਕੋਹਲੀ ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਕੋਹਲੀ ਬੈਂਗਲੁਰੂ ਦੀ ਜਰਸੀ 'ਚ ਗੂੜ੍ਹੇ ਚਸ਼ਮੇ ਪਾ ਕੇ ਵੱਖਰੇ ਨਜ਼ਰ ਆ ਰਹੇ ਸਨ।
ਆਈਪੀਐਲ ਦੇ ਇਸ ਸੀਜ਼ਨ ਵਿੱਚ ਬੈਂਗਲੁਰੂ ਨੇ ਹੁਣ ਤੱਕ 4 ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ ਅਤੇ ਤਿੰਨ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। IPL ਦੇ ਇਸ ਸੀਜ਼ਨ 'ਚ ਰਾਜਸਥਾਨ ਰਾਇਲਸ ਨੇ ਹੁਣ ਤੱਕ ਆਪਣੇ ਸਾਰੇ ਮੈਚ ਜਿੱਤੇ ਹਨ। ਵਿਰਾਟ ਕੋਹਲੀ ਨੇ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 4 ਮੈਚਾਂ ਵਿੱਚ 203 ਦੌੜਾਂ ਬਣਾਈਆਂ ਹਨ ਅਤੇ ਇਸ ਸਮੇਂ ਆਈਪੀਐਲ ਦੇ ਇਸ ਸੀਜ਼ਨ ਵਿੱਚ ਪਰਪਲ ਕੈਪ ਧਾਰਕ ਹੈ।
ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚ ਰਾਜਸਥਾਨ ਦੇ ਬੱਲੇਬਾਜ਼ ਰਿਆਨ ਪਰਾਗ ਦੂਜੇ ਨੰਬਰ 'ਤੇ ਹਨ।ਪਰਾਗ ਨੇ ਹੁਣ ਤੱਕ ਤਿੰਨ ਮੈਚਾਂ 'ਚ 181 ਦੌੜਾਂ ਬਣਾਈਆਂ ਹਨ, ਜੋ ਕਿ ਕੋਹਲੀ ਤੋਂ 22 ਦੌੜਾਂ ਪਿੱਛੇ ਹਨ। ਜੇਕਰ ਪਰਾਗ ਇਸ ਮੈਚ 'ਚ ਕੋਹਲੀ ਤੋਂ 22 ਦੌੜਾਂ ਜ਼ਿਆਦਾ ਬਣਾਉਂਦਾ ਹੈ ਤਾਂ ਉਹ ਕੋਹਲੀ ਨੂੰ ਪਛਾੜ ਕੇ ਟਾਪ 'ਤੇ ਆ ਜਾਵੇਗਾ। ਬੇਂਗਲੁਰੂ ਜਿੱਥੇ ਇਸ ਮੈਚ ਵਿੱਚ ਵਾਪਸੀ ਕਰਨਾ ਚਾਹੇਗਾ, ਉਥੇ ਹੀ ਰਾਜਸਥਾਨ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗਾ। ਬੈਂਗਲੁਰੂ ਨੂੰ ਆਪਣੇ ਆਖਰੀ ਮੈਚ 'ਚ ਲਖਨਊ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।