ਕੋਲਕਾਤਾ: ਪੰਜਾਬ ਕਿੰਗਜ਼ ਨੇ ਈਡਨ ਗਾਰਡਨ 'ਚ ਇਤਿਹਾਸ ਰਚਿਆ ਹੈ। ਪੰਜਾਬ ਨੇ ਕੋਲਕਾਤਾ ਖਿਲਾਫ ਟੀ-20 ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਸਫਲ ਟੀਚਾ ਹਾਸਲ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ 262 ਦੌੜਾਂ ਦਾ ਔਖਾ ਟੀਚਾ ਦਿੱਤਾ। ਜਿਸ ਨੂੰ ਪੰਜਾਬ ਕਿੰਗਜ਼ ਨੇ 8 ਗੇਂਦਾਂ ਬਾਕੀ ਰਹਿੰਦਿਆਂ 18.2 ਓਵਰਾਂ ਵਿੱਚ ਆਸਾਨੀ ਨਾਲ ਹਾਸਲ ਕਰ ਲਿਆ ਅਤੇ 8 ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ।
ਕੇਕੇਆਰ ਲਈ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ 48 ਗੇਂਦਾਂ 'ਚ ਅਜੇਤੂ 108 ਦੌੜਾਂ ਦਾ ਸ਼ਾਨਦਾਰ ਸੈਂਕੜਾ ਖੇਡਿਆ। ਪ੍ਰਭਸਿਮਰਨ ਸਿੰਘ ਨੇ 20 ਗੇਂਦਾਂ ਵਿੱਚ 54 ਦੌੜਾਂ ਦਾ ਯੋਗਦਾਨ ਪਾਇਆ। ਸ਼ਸ਼ਾਂਕ ਸਿੰਘ ਨੇ ਵੀ 28 ਗੇਂਦਾਂ ਵਿੱਚ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਪੰਜਾਬ ਲਈ ਜੇਤੂ ਦੌੜਾਂ ਬਣਾਈਆਂ। ਇਸ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਕਿੰਗਜ਼ ਦੇ 9 ਮੈਚਾਂ 'ਚ 3 ਜਿੱਤਾਂ ਨਾਲ 6 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ 'ਚ 8ਵੇਂ ਸਥਾਨ 'ਤੇ ਹੈ। ਪੰਜਾਬ ਕਿੰਗਜ਼ ਦੀਆਂ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ।
ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਆਪਣੀ ਖ਼ਰਾਬ ਫਾਰਮ ਨਾਲ ਜੂਝ ਰਹੇ ਪੰਜਾਬ ਕਿੰਗਜ਼ ਦੇ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਨੇ ਇਸ ਮੈਚ ਵਿੱਚ ਵਾਪਸੀ ਕੀਤੀ। ਬੇਅਰਸਟੋ ਨੇ ਆਈਪੀਐਲ ਵਿੱਚ ਆਪਣਾ ਸੈਂਕੜਾ ਲਗਾਇਆ ਸੀ। ਉਸ ਨੇ 48 ਗੇਂਦਾਂ 'ਤੇ 9 ਛੱਕਿਆਂ ਅਤੇ 8 ਚੌਕਿਆਂ ਦੀ ਮਦਦ ਨਾਲ 108 ਦੌੜਾਂ ਦੀ ਅਜੇਤੂ ਪਾਰੀ ਖੇਡੀ। ਬੇਅਰਸਟੋ ਦੀ ਇਸ ਮੈਚ ਜੇਤੂ ਪਾਰੀ ਲਈ ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
- ਕਰੁਣਾਲ ਪੰਡਯਾ ਦੂਜੀ ਵਾਰ ਪਿਤਾ ਬਣੇ, ਤਸਵੀਰਾਂ ਸ਼ੇਅਰ ਕਰਕੇ ਬੇਟੇ ਦੇ ਨਾਂ ਦਾ ਕੀਤਾ ਖੁਲਾਸਾ - Karunal shared pictures of his son
- ਵਿਰਾਟ ਅਤੇ ਪਾਟੀਦਾਰ ਨੇ ਮਚਾਈ ਧਮਾਲ, RCB ਦੇ ਪ੍ਰਸ਼ੰਸਕਾਂ ਨੇ ਖਾਸ ਤਰੀਕੇ ਨਾਲ ਮਨਾਇਆ ਜਿੱਤ ਦਾ ਜਸ਼ਨ, ਦੇਖੋ ਮੈਚ ਦੇ ਟਾਪ ਮੂਵਮੈਂਟਸ - IPL 2024
- ਹੈਦਰਾਬਾਦ ਦੇ ਪ੍ਰਸ਼ੰਸਕ ਹੋਏ ਆਰਸੀਬੀ ਦੇ ਪ੍ਰਸ਼ੰਸਕ, ਜਿੱਤ ਤੋਂ ਬਾਅਦ ਮੈਟਰੋ 'ਚ ਲਗਾਏ ਨਾਅਰੇ - IPL 2024
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਦਾ ਵੱਡਾ ਸਕੋਰ ਬਣਾਇਆ। ਕੋਲਕਾਤਾ ਦੇ ਸਲਾਮੀ ਬੱਲੇਬਾਜ਼ਾਂ ਨੇ ਤੂਫਾਨੀ ਅਰਧ ਸੈਂਕੜੇ ਲਗਾਏ। ਫਿਲ ਸਾਲਟ ਨੇ 37 ਗੇਂਦਾਂ ਵਿੱਚ 75 ਦੌੜਾਂ ਬਣਾਈਆਂ ਅਤੇ ਸੁਨੀਲ ਨਰਾਇਣ ਨੇ 32 ਗੇਂਦਾਂ ਵਿੱਚ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵੈਂਕਟੇਸ਼ ਅਈਅਰ ਨੇ 39 ਅਤੇ ਸ਼੍ਰੇਅਸ ਅਈਅਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ। ਸੈਮ ਕੁਰਾਨ, ਰਾਹੁਲ ਚਾਹਰ ਅਤੇ ਹਰਸ਼ਲ ਪਟੇਲ ਨੂੰ ਵੀ 1-1 ਸਫਲਤਾ ਮਿਲੀ।