ਨਵੀਂ ਦਿੱਲੀ: ਪੈਰਿਸ ਓਲੰਪਿਕ 2024 'ਚ ਬੈਡਮਿੰਟਨ ਖਿਡਾਰੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਾਬਕਾ ਦਿੱਗਜ ਸ਼ਟਲਰ ਪ੍ਰਕਾਸ਼ ਪਾਦੂਕੋਣ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ। ਪ੍ਰਕਾਸ਼ ਦਾ ਇਹ ਬਿਆਨ ਲਕਸ਼ਯ ਸੇਨ ਦੀ ਹਾਰ ਤੋਂ ਬਾਅਦ ਆਇਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਅਸ਼ਵਨੀ ਪੋਨੱਪਾ ਵੀ ਇਸ 'ਚ ਕੁੱਦ ਪਏ ਅਤੇ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕੀਤੀ।
ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਸਟੋਰੀ ਵਿੱਚ, ਪੋਨੱਪਾ ਨੇ ਖਿਡਾਰੀਆਂ 'ਤੇ ਲਗਾਏ ਜਾ ਰਹੇ ਅਨੁਚਿਤ ਦੋਸ਼ਾਂ 'ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਨਾਕਾਮੀਆਂ ਲਈ ਸਿਰਫ਼ ਖਿਡਾਰੀਆਂ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਇਆ ਜਾ ਰਿਹਾ ਹੈ ਜਦਕਿ ਤਿਆਰੀ ਅਤੇ ਰਣਨੀਤੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਚਾਂ ਦੀ ਵੀ ਉਸੇ ਤਰ੍ਹਾਂ ਜਾਂਚ ਕਿਉੇਂ ਨਹੀਂ ਕੀਤੀ ਜਾ ਰਹੀ।
ਪੋਨੱਪਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, 'ਮੈਂ ਇਹ ਦੇਖ ਕੇ ਨਿਰਾਸ਼ ਹਾਂ, ਜੇਕਰ ਕੋਈ ਖਿਡਾਰੀ ਜਿੱਤਦਾ ਹੈ ਤਾਂ ਹਰ ਕੋਈ ਕ੍ਰੈਡਿਟ ਲੈਣ ਲਈ ਅੱਗੇ ਆਉਂਦਾ ਹੈ ਅਤੇ ਜੇਕਰ ਖਿਡਾਰੀ ਹਾਰ ਜਾਂਦੇ ਹਨ ਤਾਂ ਇਹ ਸਿਰਫ ਖਿਡਾਰੀ ਦਾ ਕਸੂਰ ਹੈ? ਕੋਚਾਂ ਨੂੰ ਉਨ੍ਹਾਂ ਦੀ ਤਿਆਰੀ ਦੀ ਘਾਟ ਅਤੇ ਖਿਡਾਰੀਆਂ ਨੂੰ ਤਿਆਰ ਨਾ ਕਰਨ ਲਈ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਇਆ ਜਾਂਦਾ? ਜਿੱਤ ਦਾ ਸਿਹਰਾ ਲੈਣ ਵਾਲੇ ਉਹ ਪਹਿਲਾ ਵਿਅਕਤੀ ਹਨ, ਤਾਂ ਉਹ ਆਪਣੇ ਖਿਡਾਰੀਆਂ ਦੀ ਹਾਰ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ?
ਉਨ੍ਹਾਂ ਨੇ ਅੱਗੇ ਕਿਹਾ, ਆਖ਼ਰਕਾਰ, ਜਿੱਤਣ ਲਈ ਟੀਮ ਦੀ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਹਾਰਨਾ ਵੀ ਟੀਮ ਦੀ ਜ਼ਿੰਮੇਵਾਰੀ ਹੈ। ਤੁਸੀਂ ਅਚਾਨਕ ਖਿਡਾਰੀ ਨੂੰ ਹੇਠਾਂ ਨਹੀਂ ਧੱਕ ਸਕਦੇ ਅਤੇ ਸਾਰਾ ਦੋਸ਼ ਖਿਡਾਰੀ 'ਤੇ ਨਹੀਂ ਪਾ ਸਕਦੇ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਬੈਡਮਿੰਟਨ ਖਿਡਾਰੀ ਪਾਦੂਕੋਣ ਨੇ ਕਿਹਾ ਸੀ, 'ਖਿਡਾਰੀਆਂ ਨੂੰ ਵੀ ਆਤਮ-ਪੜਚੋਲ ਕਰਨ ਦੀ ਲੋੜ ਹੈ। ਤੁਸੀਂ ਬੱਸ ਹੋਰ ਨਹੀਂ ਮੰਗ ਸਕਦੇ। ਸ਼ਾਇਦ ਖਿਡਾਰੀ ਓਲੰਪਿਕ 'ਚ ਤਗਮੇ ਜਿੱਤਣ ਲਈ ਜ਼ਿਆਦਾ ਮਿਹਨਤ ਨਹੀਂ ਕਰ ਰਹੇ ਹਨ। ਸਿਰਫ਼ ਕੋਚ ਜਾਂ ਕੋਈ ਹੋਰ ਨਹੀਂ। ਤੁਹਾਡੇ ਕੋਲ ਪੂਰੀ ਖੇਡ ਵਿਗਿਆਨ ਅਤੇ ਸਹਾਇਤਾ ਟੀਮ ਹੈ, ਖਿਡਾਰੀਆਂ ਦੇ ਕੋਲ ਆਪਣੇ- ਆਪਣੇ ਫਿਜ਼ੀਓ, S&C ਕੋਚ, ਆਪਣੇ ਖੁਦ ਦੇ ਪੋਸ਼ਣ ਵਿਗਿਆਨੀ ਹਨ।
ਉਨ੍ਹਾਂ ਅੱਗੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਸਮੇਤ ਕਿਸੇ ਹੋਰ ਦੇਸ਼ ਕੋਲ ਇੰਨੀਆਂ ਸਹੂਲਤਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖਿਡਾਰੀਆਂ ਨੂੰ ਹੁਣ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਦੀ ਇਹ ਟਿੱਪਣੀ ਸੇਨ ਦੀ ਮਲੇਸ਼ੀਆ ਦੇ ਲੀ ਜ਼ੀ ਜੀਆ ਖਿਲਾਫ ਕਾਂਸੀ ਤਮਗਾ ਮੈਚ 'ਚ ਹਾਰ ਤੋਂ ਬਾਅਦ ਆਈ ਹੈ।
ਇਸ ਸਾਲ ਪੀਵੀ ਸਿੰਧੂ ਰਾਉਂਡ ਆਫ 16 ਵਿੱਚ ਚੀਨ ਦੀ ਬਿੰਗਜਿਆਓ ਤੋਂ ਹਾਰ ਕੇ ਬਾਹਰ ਹੋ ਗਈ ਸੀ। ਇਸ ਦੌਰਾਨ, ਐਚਐਸ ਪ੍ਰਣਯ ਨੂੰ ਪ੍ਰੀ-ਕੁਆਰਟਰ ਵਿੱਚ ਹਮਵਤਨ ਲਕਸ਼ਯ ਸੇਨ ਨੇ ਬਾਹਰ ਕਰ ਦਿੱਤਾ। ਹਾਲਾਂਕਿ, ਲਕਸ਼ੈ ਦੀ ਯਾਤਰਾ ਇਤਿਹਾਸਕ ਸੀ ਕਿਉਂਕਿ ਉਹ ਓਲੰਪਿਕ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਸ਼ਟਲਰ ਬਣ ਗਿਆ ਸੀ। ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਲਾ ਡਬਲਜ਼ ਵਿੱਚ ਪੋਨੱਪਾ ਅਤੇ ਉਸ ਦੀ ਜੋੜੀਦਾਰ ਤਨੀਸ਼ਾ ਕ੍ਰਾਸਟੋ ਨੂੰ ਸੰਘਰਸ਼ ਕਰਨਾ ਪਿਆ ਅਤੇ ਉਹ ਗਰੁੱਪ ਪੜਾਅ ਤੋਂ ਅੱਗੇ ਨਹੀਂ ਵਧ ਸਕੇ।
- ਵਿਨੇਸ਼ ਫੋਗਾਟ ਨੇ ਕੀਤਾ ਕਮਾਲ, ਮੌਜੂਦਾ ਓਲੰਪਿਕ ਚੈਂਪੀਅਨ ਅਤੇ 3 ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨੀ ਖਿਡਾਰਣ ਨੂੰ ਕੀਤਾ ਚਿੱਤ - Paris Olympics 2024
- ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਚੀਨ ਨੇ 0-3 ਨਾਲ ਹਰਾਇਆ, ਪ੍ਰੀ ਕੁਆਰਟਰ ਫਾਈਨਲ ਤੋਂ ਹੋਏ ਬਾਹਰ - Paris Olympics 2024
- ਨੀਰਜ ਚੋਪੜਾ ਫਾਈਨਲ ਵਿੱਚ ਪਹੁੰਚੇ, ਕੁਆਲੀਫਿਕੇਸ਼ਨ ਰਾਊਂਡ ਵਿੱਚ ਸੁੱਟਿਆ 89.34 ਮੀਟਰ ਥਰੋਅ - Paris Olympics 2024