ਪੈਰਿਸ (ਫਰਾਂਸ) : ਭਾਰਤ ਦੀ ਨੌਜਵਾਨ ਪਹਿਲਵਾਨ ਰਿਤਿਕਾ ਹੁੱਡਾ ਨੂੰ ਮਹਿਲਾ ਫਰੀਸਟਾਈਲ 76 ਕਿਲੋਗ੍ਰਾਮ ਕੁਸ਼ਤੀ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਨਾਲ ਪੈਰਿਸ ਓਲੰਪਿਕ 'ਚ ਭਾਰਤ ਦੀ ਮੁਹਿੰਮ ਖਤਮ ਹੋ ਗਈ ਹੈ। ਇਸ ਹਾਰ ਦੇ ਨਾਲ ਇਹ ਲਗਭਗ ਤੈਅ ਹੋ ਗਿਆ ਹੈ ਕਿ ਭਾਰਤ ਪੈਰਿਸ ਓਲੰਪਿਕ 'ਚ ਸੋਨ ਤਗਮੇ ਤੋਂ ਬਿਨਾਂ ਆਪਣੀ ਮੁਹਿੰਮ ਦਾ ਅੰਤ ਕਰ ਲਵੇਗਾ।
However all is not lost!
— India_AllSports (@India_AllSports) August 10, 2024
Reetika can still be in contention for a Bronze medal via Repechage 🤞 https://t.co/q64kMCyNz3
ਰਿਤਿਕਾ ਹੁੱਡਾ ਕੁਆਰਟਰ ਫਾਈਨਲ ਵਿੱਚ ਹਾਰੀ: ਭਾਰਤ ਦੀ ਨੌਜਵਾਨ ਪਹਿਲਵਾਨ 21 ਸਾਲਾ ਰਿਤਿਕਾ ਹੁੱਡਾ ਨੂੰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕਿਰਗਿਸਤਾਨ ਦੀ ਅਪਾਰੀ ਮੇਡੇਟ ਕਾਜੀ ਨੇ ਹਰਾਇਆ। ਦੋਵਾਂ ਵਿਚਾਲੇ ਮੈਚ 6 ਮਿੰਟ ਬਾਅਦ 1-1 ਨਾਲ ਬਰਾਬਰੀ 'ਤੇ ਰਿਹਾ। ਪਰ ਮੈਚ ਦਾ ਆਖ਼ਰੀ ਅੰਕ ਕਿਰਗਿਸਤਾਨ ਦੇ ਅਪਾਰੀ ਮੇਡੇਟ ਕੈਜ਼ੀ ਨੇ ਕੀਤਾ। ਇਸ ਕਾਰਨ ਉਸ ਨੂੰ ਇਸ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ।
📸 from Reetika’s R16 match win. Following an extremely narrow QF loss, a win for her QF opponent in the semi finals will result in her making it to the repechage! #JeetKiAur | #Cheer4Bharat pic.twitter.com/HI7G5u0qPj
— Team India (@WeAreTeamIndia) August 10, 2024
ਕੁਆਰਟਰ ਫਾਈਨਲ ਮੈਚ ਵਿੱਚ ਰਿਤਿਕਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਿਰਗਿਸਤਾਨ ਦੀ ਵਿਸ਼ਵ ਚੈਂਪੀਅਨ ਪਹਿਲਵਾਨ ਨੂੰ ਜਿਆਦਾ ਮੌਕੇ ਨਹੀਂ ਦਿੱਤੇ। ਰੀਤਿਕਾ ਨੇ ਪੂਰੇ ਮੁਕਾਬਲੇ 'ਚ ਆਪਣੀ ਤਾਕਤ ਦਿਖਾਈ ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕਾਂਸੀ ਤਮਗੇ ਦੀਆਂ ਉਮੀਦਾਂ ਬਰਕਰਾਰ: 76 ਕਿਲੋ ਕੁਸ਼ਤੀ ਵਿੱਚ ਰਿਤਿਕਾ ਅਜੇ ਵੀ ਰੇਪੇਚੇਜ ਰਾਹੀਂ ਕਾਂਸੀ ਦੇ ਤਗ਼ਮੇ ਦੀ ਦੌੜ ਵਿੱਚ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਕੈਜ਼ੀ ਇਸ ਈਵੈਂਟ ਦੇ ਫਾਈਨਲ 'ਚ ਪਹੁੰਚ ਜਾਂਦੀ ਹੈ ਤਾਂ ਰਿਤਿਕਾ ਕਾਂਸੀ ਤਮਗੇ ਦਾ ਮੈਚ ਖੇਡੇਗੀ।
A strong fight, but it just wasn’t enough 😓
— JioCinema (@JioCinema) August 10, 2024
Reetika Hooda fought valiantly in the women’s freestyle 76kg quarter-finals but came up just short against Aiperi Kyzy. 💔 #OlympicsOnJioCinema #OlympicsOnSports18 #JioCinemaSports #Paris2024 #Wrestling #Cheer4Bharat pic.twitter.com/whPKfPOjfM
ਪ੍ਰੀ-ਕੁਆਰਟਰ ਫਾਈਨਲ ਵਿੱਚ ਹੰਗਰੀ ਦੀ ਬਰਨਾਡੇਟ ਨੂੰ ਹਰਾਇਆ: ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤੀ ਖਿਡਾਰਣ ਦਾ ਸਾਹਮਣਾ 2024 ਯੂਰਪੀਅਨ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਹੰਗਰੀ ਦੀ ਬਰਨਾਡੇਟ ਨਾਗੀ ਨਾਲ ਹੋਇਆ ਸੀ। ਰਿਤਿਕਾ ਨੇ ਹੰਗਰੀ ਦੀ 8ਵੀਂ ਸੀਡ ਬਰਨਾਡੇਟ ਨਾਗੀ ਨੂੰ 12-2 (ਤਕਨੀਕੀ ਉੱਤਮਤਾ) ਨਾਲ ਹਰਾ ਕੇ ਮਹਿਲਾਵਾਂ ਦੀ 76 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਨੌਜਵਾਨ ਖਿਡਾਰਣ ਰਿਤਿਕਾ ਨੇ ਪਿਛਲੇ ਸਾਲ ਵਿਸ਼ਵ ਅੰਡਰ-23 ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਸੀ। ਹੁਣ ਉਨ੍ਹਾਂ ਤੋਂ ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤਣ ਦੀ ਉਮੀਦ ਹੈ।
- ਜਾਣੋ ਕੌਣ ਹਨ ਭਾਰਤ ਦੇ ਦੋਹਰੇ ਓਲੰਪਿਕ ਤਮਗਾ ਜੇਤੂ ਐਥਲੀਟ, ਸੂਚੀ 'ਚ ਸ਼ਾਮਲ ਇਨ੍ਹਾਂ ਨਾਵਾਂ ਨੂੰ ਦੇਖ ਕੇ ਤੁਸੀਂ ਹੋ ਜਾਓਗੇ ਹੈਰਾਨ - Paris Olympics 2024
- ਖੇਡ ਮੰਤਰੀ ਮਾਂਡਵੀਆ ਨੇ ਭਾਰਤੀ ਹਾਕੀ ਟੀਮ ਨਾਲ ਕੀਤੀ ਮੁਲਾਕਾਤ, ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਵਧਾਈ - Paris Olympics 2024
- ਵਿਨੇਸ਼ ਫੋਗਾਟ ਦੇ ਸਮਰਥਨ 'ਚ ਆਇਆ ਗੋਲਡ ਮੈਡਲ ਜੇਤੂ ਜਾਪਾਨੀ ਪਹਿਲਵਾਨ, ਜਾਣੋ ਕੀ ਕਿਹਾ - Paris Olympics 2024