ਨਵੀਂ ਦਿੱਲੀ: ਪੈਰਿਸ ਓਲੰਪਿਕ 2024 'ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਪੇਨ ਨੂੰ 2-1 ਨਾਲ ਹਰਾਇਆ ਹੈ। ਇਸ ਜਿੱਤ ਨਾਲ ਭਾਰਤ ਨੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਪੈਰਿਸ ਓਲੰਪਿਕ 'ਚ ਭਾਰਤ ਦਾ ਇਹ ਚੌਥਾ ਤਮਗਾ ਹੈ। ਇਹ ਤਮਗਾ 7 ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਜਿੱਤਿਆ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਖੇਡਾਂ ਦੇ ਸੱਤਵੇਂ ਦਿਨ ਤਮਗਾ ਜਿੱਤਿਆ ਗਿਆ ਸੀ। ਇਸ ਜਿੱਤ ਤੋਂ ਬਾਅਦ ਪੀਐਮ ਮੋਦੀ ਸਮੇਤ ਦੇਸ਼ ਦੇ ਦਿੱਗਜ ਖਿਡਾਰੀਆਂ ਨੇ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।
A feat that will be cherished for generations to come!
— Narendra Modi (@narendramodi) August 8, 2024
The Indian Hockey team shines bright at the Olympics, bringing home the Bronze Medal! This is even more special because it is their second consecutive Medal at the Olympics.
Their success is a triumph of skill,…
ਪੀਐਮ ਮੋਦੀ ਨੇ ਕਿਹਾ- ਪੀੜ੍ਹੀਆਂ ਯਾਦ ਰੱਖਣਗੀਆਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਅਤੇ ਲਿਖਿਆ, ਅਜਿਹੀ ਪ੍ਰਾਪਤੀ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਭਾਰਤੀ ਹਾਕੀ ਟੀਮ ਨੇ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਤਮਗਾ ਜਿੱਤਿਆ, ਇਹ ਹੋਰ ਵੀ ਖਾਸ ਹੈ ਕਿਉਂਕਿ ਇਹ ਓਲੰਪਿਕ 'ਚ ਉਨ੍ਹਾਂ ਦਾ ਲਗਾਤਾਰ ਦੂਜਾ ਤਮਗਾ ਹੈ। ਉਨ੍ਹਾਂ ਦੀ ਸਫਲਤਾ ਹੁਨਰ, ਲਗਨ ਅਤੇ ਟੀਮ ਭਾਵਨਾ ਦੀ ਜਿੱਤ ਹੈ। ਉਸਨੇ ਬਹੁਤ ਹਿੰਮਤ ਅਤੇ ਲਚਕੀਲਾਪਣ ਦਿਖਾਇਆ। ਖਿਡਾਰੀਆਂ ਨੂੰ ਵਧਾਈ ਦਿੱਤੀ। ਹਾਕੀ ਨਾਲ ਹਰ ਭਾਰਤੀ ਦਾ ਭਾਵਨਾਤਮਕ ਸਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਹਰਮਨਪਿਆਰੀ ਕਰੇਗੀ।
Heartiest congratulations to our Hockey Team for securing the bronze medal at the Paris Olympics! It is after over five decades that India has won bronze medals in back-to-back Olympic Games. The team deserves highest praise for resurgence of Indian Hockey. They have done India…
— President of India (@rashtrapatibhvn) August 8, 2024
ਰਾਸ਼ਟਰਪਤੀ ਨੇ ਟੀਮ ਦੇ ਜਜ਼ਬੇ ਦੀ ਕੀਤੀ ਸ਼ਲਾਘਾ: ਇਸ ਤੋਂ ਇਲਾਵਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਧਾਈ ਦਿੰਦੇ ਹੋਏ ਲਿਖਿਆ, ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ 'ਤੇ ਸਾਡੀ ਹਾਕੀ ਟੀਮ ਨੂੰ ਹਾਰਦਿਕ ਵਧਾਈ। ਅਜਿਹਾ ਪੰਜ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਹੋਇਆ ਹੈ ਜਦੋਂ ਭਾਰਤ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤੀ ਹਾਕੀ ਦੀ ਪੁਨਰ ਸੁਰਜੀਤੀ ਲਈ ਟੀਮ ਸਭ ਤੋਂ ਵੱਧ ਪ੍ਰਸ਼ੰਸਾ ਦੀ ਹੱਕਦਾਰ ਹੈ। ਉਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ ਹੈ। ਇਸ ਟੀਮ ਦੁਆਰਾ ਦਿਖਾਈ ਗਈ ਇਕਸਾਰਤਾ, ਹੁਨਰ, ਇਕਜੁੱਟਤਾ ਅਤੇ ਲੜਨ ਦੀ ਭਾਵਨਾ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਭਾਰਤੀ ਹਾਕੀ ਟੀਮ, ਬਹੁਤ ਵਧੀਆ।
ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ...ਪੈਰਿਸ ਵਿਖੇ ਭਾਰਤ ਨੇ ਚੌਥਾ ਓਲੰਪਿਕਸ ਮੈਡਲ ਜਿੱਤਿਆ ਹੈ...ਸਾਰੀ ਹਾਕੀ ਟੀਮ ਨੂੰ ਮੁਬਾਰਕਾਂ...
— Bhagwant Mann (@BhagwantMann) August 8, 2024
ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਹਾਰਦਿਕ ਸਿੰਘ ਸਮੇਤ 10 ਪੰਜਾਬੀ…
ਮੁੱਖ ਮੰਤਰੀ ਮਿਾਨ ਨੇ ਦਿੱਤੀ ਵਧਾਈ: ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ, ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ...ਪੈਰਿਸ ਵਿਖੇ ਭਾਰਤ ਨੇ ਚੌਥਾ ਓਲੰਪਿਕਸ ਮੈਡਲ ਜਿੱਤਿਆ ਹੈ...ਸਾਰੀ ਹਾਕੀ ਟੀਮ ਨੂੰ ਮੁਬਾਰਕਾਂ...ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਹਾਰਦਿਕ ਸਿੰਘ ਸਮੇਤ 10 ਪੰਜਾਬੀ ਖਿਡਾਰੀ ਸਨ... ਟੀਮ ਦਾ ਹਰ ਖਿਡਾਰੀ ਜੀਅ ਜਾਨ ਨਾਲ ਖੇਡਿਆ...ਚੱਕ ਦੇ ਇੰਡੀਆ।
Huge congratulations to our Indian Hockey Team on winning the Bronze medal at the Paris Olympics!
— Capt.Amarinder Singh (@capt_amarinder) August 8, 2024
You've made the nation proud with your exceptional skill, teamwork, and determination. This medal is a testament to your hard work and dedication.#IndianHockey #BronzeMedal… pic.twitter.com/ydNxqrJXW9
ਸਾਬਕਾ ਮੁੱਖ ਮੰਤਰੀ ਕੈਪਟਨ ਨੇ ਦਿੱਤੀ ਵਧਾਈ: ਉਥੇ ਹੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ 'ਤੇ ਸਾਡੀ ਭਾਰਤੀ ਹਾਕੀ ਟੀਮ ਨੂੰ ਬਹੁਤ-ਬਹੁਤ ਵਧਾਈਆਂ! ਤੁਸੀਂ ਆਪਣੇ ਬੇਮਿਸਾਲ ਹੁਨਰ, ਟੀਮ ਵਰਕ ਅਤੇ ਦ੍ਰਿੜ ਇਰਾਦੇ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਇਹ ਮੈਡਲ ਤੁਹਾਡੀ ਮਿਹਨਤ ਅਤੇ ਲਗਨ ਦਾ ਪ੍ਰਮਾਣ ਹੈ।
चक दे इंडिया...
— Randeep Singh Surjewala (@rssurjewala) August 8, 2024
ये शानदार जीत अद्भुत है।
अपने ऐतिहासिक प्रदर्शन के दम पर भारतीय हॉकी टीम ने ओलम्पिक में कांस्य पदक जीता है।
बहुत-बहुत शुभकामनाएं! pic.twitter.com/TdpNuUmbzX
ਸੂਰਜੇਵਾਲਾ ਦੇ ਦਿੱਤੀ ਮੁਬਾਰਕਬਾਦ: ਉਥੇ ਹੀ ਕਾਂਗਰਸੀ ਲੀਡਰ ਰਣਦੀਪ ਸਿੰਘ ਸੂਰਜੇਵਾਲਾ ਨੇ ਲਿਖਿਆ ਕਿ, ਚੱਕ ਦੇ ਇੰਡੀਆ...ਇਹ ਸ਼ਾਨਦਾਰ ਜਿੱਤ ਹੈਰਾਨੀਜਨਕ ਹੈ। ਆਪਣੇ ਇਤਿਹਾਸਕ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਹਾਕੀ ਟੀਮ ਨੇ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਬਹੁਤ-ਬਹੁਤ ਮੁਬਾਕਰਾਂ।
" well done, team india! 🥉
— Sukhbir Singh Badal (@officeofssbadal) August 8, 2024
your perseverance and teamwork have earned us the bronze. the nation celebrates with you!
ਸਾਡੇ ਮੁੰਡੇ ਪੈਰਿਸ 'ਚ ਛਾਅ ਗਏ!#ChakDeIndia 🇮🇳 #Hockey#TeamIndia #Paris2024 #HockeyIndia #Olympics pic.twitter.com/gjbxafPZ9S
ਸੁਖਬੀਰ ਬਾਦਲ ਦੀ ਵਧਾਈ: ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ, "ਸ਼ਾਬਾਸ਼, ਟੀਮ ਇੰਡੀਆ! 🥉 ਤੁਹਾਡੀ ਲਗਨ ਅਤੇ ਟੀਮ ਵਰਕ ਨੇ ਸਾਨੂੰ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਕੌਮ ਤੁਹਾਡੇ ਨਾਲ ਜਸ਼ਨ ਮਨਾਉਂਦੀ ਹੈ!ਸਾਡੇ ਮੁੰਡੇ ਪੈਰਿਸ 'ਚ ਛਾਅ ਗਏ!
- ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖੁੱਲ੍ਹਿਆ ਸੂਬਾ ਸਰਕਾਰ ਦਾ ਪਿਟਾਰਾ, CM ਮਾਨ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ - Prize for Hockey Platyers
- ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 2-1 ਨਾਲ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ - Paris Olympics 2024
- ਭਾਰਤੀ ਹਾਕੀ ਦੀ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰ ਖੁਸ਼ੀ 'ਚ ਹੋਏ ਪੱਬਾਂ ਭਾਰ, ਦੇਖੋ ਵੀਡੀਓ - Indian Hockey Team Winner