ETV Bharat / sports

ਖ਼ਬਰਦਾਰ...ਜੇ ਮਨੂ ਭਾਕਰ ਦੀ ਫੋਟੋ ਲਗਾ ਕੇ ਦਿੱਤੀ ਵਧਾਈ, ਤਾਂ ਆਵੇਗਾ ਕਾਨੂੰਨੀ ਨੋਟਿਸ; ਜਾਣੋਂ ਮਾਮਲਾ - PARIS OLYMPICS 2024

author img

By ETV Bharat Sports Team

Published : Jul 31, 2024, 6:57 AM IST

Paris Olympics 2024: ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗ਼ਮੇ ਜਿੱਤਣ ਵਾਲੀ 22 ਸਾਲਾ ਨਿਸ਼ਾਨੇਬਾਜ਼ ਮਨੂ ਭਾਕਰ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਆਈਓਐਸ ਸਪੋਰਟਸ ਐਂਡ ਐਂਟਰਟੇਨਮੈਂਟ ਉਨ੍ਹਾਂ ਬਰਾਂਡਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪੜ੍ਹੋ ਪੂਰੀ ਖ਼ਬਰ...

Paris Olympics 2024, Manu Bhaker
ਮਨੂ ਭਾਕਰ ਫਾਈਲ ਫੋਟੋ (IANS Photo)

ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 'ਚ ਦੋ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 22 ਸਾਲ ਦੀ ਮਨੂ ਭਾਕਰ ਨੇ ਇੱਕੋ ਓਲੰਪਿਕ ਵਿੱਚ ਦੋ ਮੈਡਲ ਜਿੱਤੇ ਹਨ। ਮਨੂ ਭਾਕਰ ਨੇ ਸਿੰਗਲਜ਼ ਅਤੇ ਡਬਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਆਪਣੀ ਜਿੱਤ ਨਾਲ ਮਨੂ ਭਾਕਰ ਨੂੰ ਦੇਸ਼ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਪਰ ਇਸ ਦੌਰਾਨ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਬਹੁਤ ਸਾਰੇ ਗੈਰ-ਸਪਾਂਸਰ ਬ੍ਰਾਂਡ ਹਨ ਜੋ ਇਸ਼ਤਿਹਾਰਾਂ ਲਈ ਮਨੂ ਭਾਕਰ ਦੀਆਂ ਫੋਟੋਆਂ ਅਤੇ ਵੀਡੀਓਜ਼ ਦੀ ਵਰਤੋਂ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਨੂ ਭਾਕਰ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਆਈਓਐਸ ਸਪੋਰਟਸ ਐਂਡ ਐਂਟਰਟੇਨਮੈਂਟ, ਉਨ੍ਹਾਂ ਬ੍ਰਾਂਡਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ ਜੋ ਬਿਨਾਂ ਸਪਾਂਸਰ ਕੀਤੇ ਭਾਕਰ ਦੀਆਂ ਫੋਟੋਆਂ ਅਤੇ ਵੀਡੀਓ ਦੀ ਵਰਤੋਂ ਕਰਕੇ ਵਧਾਈ ਦੇ ਇਸ਼ਤਿਹਾਰ ਬਣਾ ਰਹੇ ਹਨ।

ਕਿਹੜੇ ਗੈਰ-ਪ੍ਰਯੋਜਿਤ ਬ੍ਰਾਂਡ ਫੋਟੋ ਦੀ ਵਰਤੋਂ ਕਰ ਰਹੇ ਹਨ?: ਆਈਓਐਸ ਸਪੋਰਟਸ ਐਂਡ ਐਂਟਰਟੇਨਮੈਂਟ ਦੇ ਐਮਡੀ ਨੀਰਵ ਤੋਮਰ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਤੇ ਦਿਨ ਤੋਂ, ਲੱਗਭਗ ਦੋ ਦਰਜਨ ਦੇ ਕਰੀਬ ਬ੍ਰਂਡ ਜੋ ਮਨੂ ਨਾਲ ਜੁੜੇ ਨਹੀਂ ਹਨ, ਉਨ੍ਹਾਂ ਨੇ ਮਨੂ ਭਾਕਰ ਦੀ ਫੋਟੋ ਨੂੰ ਆਪਣੇ ਬ੍ਰਾਂਡਾਂ ਦੇ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਵਧਾਈ ਵਿਗਿਆਪਨ ਜਾਰੀ ਕੀਤੇ ਹਨ। ਇਸ ਦੀ ਕਾਨੂੰਨੀ ਤੌਰ 'ਤੇ ਇਜਾਜ਼ਤ ਨਹੀਂ ਹੈ ਅਤੇ ਅਸੀਂ ਇਨ੍ਹਾਂ ਬ੍ਰਾਂਡਾਂ ਨੂੰ ਕਾਨੂੰਨੀ ਨੋਟਿਸ ਭੇਜ ਰਹੇ ਹਾਂ। ਇਹ ਮੁਫਤ ਮਾਰਕੀਟਿੰਗ ਹੈ।

ਰਿਪੋਰਟ ਮੁਤਾਬਕ ਬਜਾਜ ਫੂਡਜ਼, ਐਲ.ਆਈ.ਸੀ., ਫਿਟਜੀ, ਓਕਵੁੱਡ ਇੰਟਰਨੈਸ਼ਨਲ ਸਕੂਲ, ਐਪਰੀਕੋਟ ਬਾਇਓਸਾਇੰਸ, ਪ੍ਰਨੀਤ ਗਰੁੱਪ, ਰਾਧਾ ਟੀਐਮਟੀ, ਕਿਨੇਟੋ, ਪਾਰੁਲ ਆਯੁਰਵੇਦ ਹਸਪਤਾਲ ਅਤੇ ਐਕਸਟਰਾਬ੍ਰਿਕ ਰੀਅਲਟਰਸ ਨੂੰ ਨੋਟਿਸ ਭੇਜੇ ਗਏ ਹਨ। ਹਾਲਾਂਕਿ ਈਟੀਵੀ ਭਾਰਤ ਇਸ ਜਾਣਕਾਰੀ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.