ETV Bharat / sports

ਭਾਰਤੀ ਹਾਕੀ ਟੀਮ ਦੀ ਪਹਿਲੀ ਹਾਰ, ਬੈਲਜੀਅਮ ਨੇ 2-1 ਨਾਲ ਹਰਾਇਆ - Paris Olympics 2024 - PARIS OLYMPICS 2024

Paris Olympics 2024 Hockey: ਪੈਰਿਸ ਓਲੰਪਿਕ 'ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵੀਰਵਾਰ ਨੂੰ ਖੇਡੇ ਗਏ ਗਰੁੱਪ ਗੇੜ ਦੇ ਮੈਚ 'ਚ ਭਾਰਤ ਨੂੰ ਬੈਲਜੀਅਮ ਨੇ 2-1 ਨਾਲ ਹਰਾਇਆ ਹੈ। ਪੂਰੀ ਖਬਰ ਪੜ੍ਹੋ।

ਭਾਰਤ ਬਨਾਮ ਬੈਲਜੀਅਮ ਹਾਕੀ
ਭਾਰਤ ਬਨਾਮ ਬੈਲਜੀਅਮ ਹਾਕੀ (AP Photos)
author img

By ETV Bharat Sports Team

Published : Aug 1, 2024, 3:58 PM IST

ਪੈਰਿਸ (ਫਰਾਂਸ): ਭਾਰਤੀ ਪੁਰਸ਼ ਹਾਕੀ ਟੀਮ ਨੂੰ ਪੈਰਿਸ ਓਲੰਪਿਕ 'ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵੀਰਵਾਰ ਨੂੰ ਖੇਡੇ ਗਏ ਪੂਲ-ਬੀ ਦੇ ਆਪਣੇ ਆਖਰੀ ਗਰੁੱਪ ਗੇੜ ਦੇ ਮੈਚ ਵਿੱਚ ਭਾਰਤ ਨੂੰ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਨੇ 2-1 ਨਾਲ ਹਰਾਇਆ ਹੈ। ਬੈਲਜੀਅਮ ਲਈ ਥੀਬਿਊ ਸਟਾਕਬ੍ਰੋਕਸ (33ਵੇਂ ਮਿੰਟ) ਅਤੇ ਜੌਨ-ਜੌਨ ਡੋਹਮੈਨ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਲਈ ਇਕਲੌਤਾ ਗੋਲ ਅਭਿਸ਼ੇਕ ਨੇ 18ਵੇਂ ਮਿੰਟ 'ਚ ਕੀਤਾ।

ਭਾਰਤੀ ਹਾਕੀ ਟੀਮ ਦੀ ਪਹਿਲੀ ਹਾਰ: ਪੈਰਿਸ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੀ ਇਹ ਪਹਿਲੀ ਹਾਰ ਹੈ। ਟੋਕੀਓ 2020 ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਪੈਰਿਸ ਵਿੱਚ ਆਪਣੇ ਪਿਛਲੇ 3 ਮੈਚਾਂ ਵਿੱਚੋਂ 2 ਵਿੱਚ ਜਿੱਤ ਦਰਜ ਕੀਤੀ ਹੈ। ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਅਤੇ ਆਇਰਲੈਂਡ ਖਿਲਾਫ 2-0 ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਅਰਜਨਟੀਨਾ ਖਿਲਾਫ 1-1 ਨਾਲ ਡਰਾਅ ਖੇਡਿਆ ਸੀ।

ਤੀਜੇ ਹਾਫ 'ਚ ਮੈਚ ਹੋਇਆ ਕੰਟਰੋਲ ਤੋਂ ਬਾਹਰ: ਬੈਲਜੀਅਮ ਖਿਲਾਫ ਮੈਚ 'ਚ ਹਾਫ ਟਾਈਮ ਤੱਕ ਭਾਰਤ 1-0 ਨਾਲ ਅੱਗੇ ਸੀ। ਭਾਰਤ ਦੇ ਸਟਾਰ ਫਾਰਵਰਡ ਅਭਿਸ਼ੇਕ ਨੇ ਪਹਿਲੇ ਹਾਫ ਵਿੱਚ 18ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਹਾਲਾਂਕਿ ਭਾਰਤ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਿਹਾ। ਮੈਚ ਤੀਜੇ ਕੁਆਰਟਰ ਵਿੱਚ ਭਾਰਤ ਤੋਂ ਖਿਸਕ ਗਿਆ ਕਿਉਂਕਿ ਬੈਲਜੀਅਮ ਦੇ ਥਿਬਿਊ ਸਟਾਕਬ੍ਰੋਕਸ (33') ਅਤੇ ਜੌਨ-ਜੌਨ ਡੋਹਮੈਨ (44') ਨੇ ਤੀਜੇ ਕੁਆਰਟਰ ਵਿੱਚ ਗੋਲ ਕਰਕੇ ਬੈਲਜੀਅਮ ਨੂੰ ਭਾਰਤ ਤੋਂ 2-1 ਨਾਲ ਅੱਗੇ ਕਰ ਦਿੱਤਾ।

ਇਸ ਜਿੱਤ ਦੇ ਨਾਲ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਨੇ ਪੈਰਿਸ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਭਾਰਤ ਨੂੰ ਹਰਾਉਣ ਤੋਂ ਪਹਿਲਾਂ, ਉਨ੍ਹਾਂ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ, ਨਿਊਜ਼ੀਲੈਂਡ 'ਤੇ 2-1 ਨਾਲ ਜਿੱਤ ਦਰਜ ਕੀਤੀ ਅਤੇ ਟੋਕੀਓ 2020 ਚਾਂਦੀ ਦਾ ਤਗਮਾ ਜੇਤੂ ਆਸਟ੍ਰੇਲੀਆ ਵਿਰੁੱਧ 6-2 ਨਾਲ ਰੋਮਾਂਚਕ ਜਿੱਤ ਦਰਜ ਕੀਤੀ।

ਕੁਆਰਟਰ ਫਾਈਨਲ ਵਿੱਚ ਪਹੁੰਚਿਆ ਭਾਰਤ: ਤੁਹਾਨੂੰ ਦੱਸ ਦਈਏ ਕਿ ਬੈਲਜੀਅਮ ਦੇ ਖਿਲਾਫ ਮੈਚ 'ਚ ਹਾਰ ਦੇ ਬਾਵਜੂਦ ਭਾਰਤ ਦਾ ਗਰੁੱਪ-ਬੀ 'ਚ ਟਾਪ-4 'ਚ ਰਹਿਣਾ ਤੈਅ ਹੈ। ਭਾਰਤ ਤੋਂ ਇਲਾਵਾ ਬੈਲਜੀਅਮ ਨੇ ਵੀ ਪੁਰਸ਼ ਹਾਕੀ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.