ਨਵੀਂ ਦਿੱਲੀ: ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੂੰ ਪੈਰਿਸ ਓਲੰਪਿਕ 2024 'ਚ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਨਾਲ ਪੁਰਸ਼ ਵਰਗ ਵਿੱਚ ਭਾਰਤ ਦੀਆਂ ਚਾਂਦੀ ਅਤੇ ਸੋਨ ਤਗ਼ਮੇ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਹਨ। ਸੈਮੀਫਾਈਨਲ 'ਚ ਉਨ੍ਹਾਂ ਨੂੰ 57 ਕਿਲੋ ਵਰਗ 'ਚ ਜਾਪਾਨ ਦੇ ਹਿਗੁਚੀ ਰੇਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਿਗੁਚੀ ਰੀਓ ਓਲੰਪਿਕ 2016 ਦੇ ਚਾਂਦੀ ਤਮਗਾ ਜੇਤੂ ਹਨ।
🇮🇳🥉 𝗖𝗮𝗻 𝗔𝗺𝗮𝗻 𝗦𝗲𝗵𝗿𝗮𝘄𝗮𝘁 𝗯𝗿𝗶𝗻𝗴 𝗵𝗼𝗺𝗲 𝗮 𝗕𝗿𝗼𝗻𝘇𝗲 𝗺𝗲𝗱𝗮𝗹? Aman Sehrawat moves to the Bronze medal match following a defeat against 1st seed, Rei Higuchi, in the semi-final.
— India at Paris 2024 Olympics (@sportwalkmedia) August 8, 2024
🤼♂ Final score: Aman 0 - 10 Higuchi
👉 𝗙𝗼𝗹𝗹𝗼𝘄 @sportwalkmedia… pic.twitter.com/xjjuAIaerA
ਅਮਨ ਸਹਿਰਾਵਤ ਨੇ ਪ੍ਰੀ-ਕੁਆਰਟਰ ਅਤੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੈਮੀਫਾਈਨਲ ਵਿੱਚ ਪਹੁੰਚ ਗਏ। ਆਪਣੇ ਪਹਿਲੇ ਦੋ ਮੈਚਾਂ ਵਿੱਚ ਬਿਨਾਂ ਕੋਈ ਅੰਕ ਹਾਸਲ ਕੀਤੇ ਆਪਣੇ ਵਿਰੋਧੀ ਨੂੰ ਹਰਾਉਣ ਵਾਲਾ ਅਮਨ ਇਹ ਮੈਚ 10-0 ਨਾਲ ਹਾਰ ਗਿਆ। ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਵਿੱਚ ਅਮਨ ਨੇ ਅਲਬਾਰਿਆ ਦੇ ਖਿਡਾਰੀ ਨੂੰ ਤਕਨੀਕੀ ਅੰਕਾਂ ਦੇ ਆਧਾਰ ’ਤੇ 12-0 ਨਾਲ ਹਰਾਇਆ ਸੀ। ਦੇਸ਼ ਨੂੰ ਉਨ੍ਹਾਂ ਤੋਂ ਚਾਂਦੀ ਅਤੇ ਸੋਨ ਤਗਮੇ ਦੀ ਉਮੀਦ ਸੀ ਪਰ ਜਾਪਾਨੀ ਖਿਡਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਹ ਹਮਲਾਵਰ ਸਥਿਤੀ 'ਚ ਨਹੀਂ ਆ ਸਕਿਆ।
ਕਾਂਸੀ ਦੇ ਤਗਮੇ ਦੇ ਮੈਚ 'ਚ ਖੇਡਣਗੇ: ਅਮਨ ਸਹਿਰਾਵਤ ਕੋਲ ਹੁਣ ਕਾਂਸੀ ਦਾ ਤਗਮਾ ਹਾਸਲ ਕਰਨ ਦਾ ਮੌਕਾ ਹੈ। ਸੈਮੀਫਾਈਨਲ 'ਚ ਹਾਰ ਤੋਂ ਬਾਅਦ ਅਮਨ ਹੁਣ ਡੇਰਿਅਨ ਟੋਈ ਕਰੂਜ਼ ਖਿਲਾਫ ਕਾਂਸੀ ਦੇ ਤਗਮੇ ਲਈ ਖੇਡਣਗੇ। ਇਹ ਮੈਚ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 9.45 ਵਜੇ ਖੇਡਿਆ ਜਾਵੇਗਾ। ਭਾਰਤ ਨੂੰ ਹੁਣ ਅਮਨ ਸਹਿਰਾਵਤ ਤੋਂ ਕਾਂਸੀ ਦੇ ਤਗਮੇ ਦੀ ਉਮੀਦ ਹੋਵੇਗੀ।
ਵਿਨੇਸ਼ ਫੋਗਾਟ ਤੋਂ ਬਾਅਦ ਸੈਮੀਫਾਈਨਲ 'ਚ ਪਹੁੰਚੇ: ਇਸ ਸਾਲ ਪੈਰਿਸ ਓਲੰਪਿਕ ਵਿੱਚ ਭਾਰਤ ਦੇ 6 ਪਹਿਲਵਾਨ ਭਾਗ ਲੈ ਰਹੇ ਹਨ। ਜਿਸ ਵਿੱਚੋਂ ਹੁਣ ਤੱਕ ਕੇਵਲ ਵਿਨੇਸ਼ ਫੋਗਾਟ ਅਤੇ ਅਮਨ ਹੀ ਸੈਮੀਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਏ ਹਨ। ਸੈਮੀਫਾਈਨਲ 'ਚ ਵੀ ਜਿੱਤ ਦਰਜ ਕਰਕੇ ਵਿਨੇਸ਼ ਨੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਪਰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅੰਤਿਮ ਪੰਘਾਲ, ਨਿਸ਼ਾ ਦਹੀਆ, ਅੰਸ਼ੂ ਮਲਿਕ ਓਲੰਪਿਕ ਤੋਂ ਬਾਹਰ ਹੋ ਗਏ ਹਨ। ਰਿਤਿਕਾ ਹੁੱਡਾ ਭਲਕੇ ਆਪਣਾ ਮੈਚ ਖੇਡੇਗੀ।
- ਅਮਨ ਸਹਿਰਾਵਤ ਨੇ ਓਲੰਪਿਕ 'ਚ ਮਚਾਈ ਧਮਾਲ, ਵਿਸ਼ਵ ਚੈਂਪੀਅਨ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੇ - Paris Olympics 2024
- ਅਮਨ ਸਹਿਰਾਵਤ ਨੇ ਜਗਾਈ ਤਮਗੇ ਦੀ ਉਮੀਦ, 57 ਕਿਲੋ ਕੁਸ਼ਤੀ ਦੇ ਕੁਆਰਟਰ ਫਾਈਨਲ 'ਚ ਪਹੁੰਚੇ - Paris Olympics 2024
- ਭਾਰਤੀ ਹਾਕੀ ਦੀ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰ ਖੁਸ਼ੀ 'ਚ ਹੋਏ ਪੱਬਾਂ ਭਾਰ, ਮਜੀਠੀਆ ਨੇ ਦਿੱਤੀ ਕੈਪਟਨ ਹਰਮਨਪ੍ਰੀਤ ਦੇ ਪਰਿਵਾਰ ਨੂੰ ਵਧਾਈ, ਦੇਖੋ ਵੀਡੀਓ - Indian Hockey Team Winner