ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਲੰਬੇ ਸਮੇਂ ਤੋਂ ਉਥਲ-ਪੁਥਲ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਹੁਣ ਇਕ ਵਾਰ ਫਿਰ ਕੁਝ ਅਜਿਹਾ ਹੋਇਆ ਹੈ, ਜਿਸ ਨੇ ਪਾਕਿਸਤਾਨ ਕ੍ਰਿਕਟ 'ਚ ਚੱਲ ਰਹੇ ਵਿਵਾਦ ਨੂੰ ਸਾਹਮਣੇ ਲਿਆ ਦਿੱਤਾ ਹੈ। ਦਰਅਸਲ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਜੇਸਨ ਗਿਲੇਸਪੀ ਨੇ ਵੀ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ 2011 ਵਨਡੇ ਵਿਸ਼ਵ ਕੱਪ ਟਰਾਫੀ ਦੌਰਾਨ ਭਾਰਤ ਦੀ ਅਗਵਾਈ ਕਰਨ ਵਾਲੇ ਕੋਚ ਗੈਰੀ ਕਰਸਟਨ ਨੇ ਵੀ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
JUST IN: Jason Gillespie resigns pic.twitter.com/ms1aQeUtKr
— ESPNcricinfo (@ESPNcricinfo) December 12, 2024
ਤੁਹਾਨੂੰ ਦੱਸ ਦਈਏ ਕਿ ਜੇਸਨ ਗਿਲੇਸਪੀ ਨੇ ਪਾਕਿਸਤਾਨ ਦੀ ਟੈਸਟ ਟੀਮ ਦੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗਿਲੇਸਪੀ ਪੀਸੀਬੀ ਤੋਂ ਨਾਰਾਜ਼ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਹੁਣ ਉਨ੍ਹਾਂ ਦੀ ਜਗ੍ਹਾ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਟੈਸਟ ਟੀਮ 'ਚ ਵੀ ਅੰਤਰਿਮ ਕੋਚ ਦੀ ਭੂਮਿਕਾ ਨਿਭਾਉਣਗੇ। ਇਸ ਤੋਂ ਪਹਿਲਾਂ ਜਾਵੇਦ ਵਾਈਟ ਬਾਲ ਕ੍ਰਿਕਟ 'ਚ ਪਾਕਿਸਤਾਨ ਲਈ ਅੰਤਰਿਮ ਕੋਚ ਦੀ ਭੂਮਿਕਾ ਵੀ ਨਿਭਾਅ ਰਹੇ ਹਨ। ਹੁਣ ਉਹ ਟੀਮ ਦੇ ਨਾਲ ਰੈੱਡ ਬਾਲ ਕ੍ਰਿਕਟ ਵਿੱਚ ਵੀ ਨਜ਼ਰ ਆਉਣਗੇ।
ਦੱਸ ਦਈਏ ਕਿ ਪਾਕਿਸਤਾਨ ਕ੍ਰਿਕਟ ਟੀਮ ਸ਼ਾਨ ਮਸੂਦ ਦੀ ਕਪਤਾਨੀ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਆਗਾਮੀ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ। ਪਾਕਿਸਤਾਨ 26 ਦਸੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਦੋ ਟੈਸਟ ਖੇਡੇਗਾ। ਪੀਸੀਬੀ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਆਕਿਬ ਜਾਵੇਦ ਹੁਣ ਟੈਸਟ ਕ੍ਰਿਕਟ ਟੀਮ ਦੇ ਕਾਰਜਕਾਰੀ ਕੋਚ ਹੋਣਗੇ।
28th April - PCB appointed Gary Kirsten as White ball & Jason Gillespie as Red ball coach of Pakistan.
— Tanuj Singh (@ImTanujSingh) December 12, 2024
28th Oct - Kirsten resigned.
30th Oct - Gillespie appointed as white ball coach.
12th Dec - Gillespie resigned as Pakistan's Coach.
- PAKISTAN CRICKET IS A CIRCUS...!!!! pic.twitter.com/oNuj00B90b
ਜੇਸਨ ਗਿਲੇਸਪੀ ਦਾ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨਾਲ ਕਰਾਰ 2026 'ਚ ਖਤਮ ਹੋਣਾ ਸੀ। ਪਰ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੈਸਟ ਟੀਮ ਦੇ ਕੋਚ ਨੇ ਅਸਤੀਫਾ ਦੇ ਦਿੱਤਾ। ਗਿਲੇਸਪੀ ਪੀਸੀਬੀ ਦੇ ਉਸ ਫੈਸਲੇ ਤੋਂ ਵੀ ਨਾਖੁਸ਼ ਸੀ, ਜਿਸ 'ਚ ਉਨ੍ਹਾਂ ਨੂੰ ਟੀਮ ਚੋਣ ਅਤੇ ਪਿੱਚ ਤਿਆਰ ਕਰਨ ਦੀਆਂ ਸ਼ਕਤੀਆਂ ਤੋਂ ਮੁਕਤ ਕਰ ਦਿੱਤਾ ਸੀ । ਅਜਿਹੇ 'ਚ ਉਨ੍ਹਾਂ ਨੇ ਕੋਚ ਦੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਗੈਰੀ ਕਰਸਟਨ ਨੇ ਆਸਟ੍ਰੇਲੀਆ, ਜ਼ਿੰਬਾਬਵੇ ਅਤੇ ਦੱਖਣੀ ਅਫਰੀਕਾ ਸੀਰੀਜ਼ ਤੋਂ ਪਹਿਲਾਂ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਗਿਲੇਸਪੀ ਵਾਈਟ ਬਾਲ ਟੀਮ ਅਤੇ ਲਾਲ ਗੇਂਦ ਦੀ ਟੀਮ ਦੇ ਕੋਚ ਵਜੋਂ ਸ਼ਾਮਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਈਟ ਬਾਲ ਟੀਮ ਦੇ ਕੋਚ ਤੋਂ ਹਟਾ ਦਿੱਤਾ ਗਿਆ ਅਤੇ ਆਕਿਬ ਜਾਵੇਦ ਨੂੰ ਅੰਤਰਿਮ ਕੋਚ ਬਣਾਇਆ ਗਿਆ। ਹੁਣ ਟੈਸਟ ਟੀਮ ਦੇ ਕੋਚ ਤੋਂ ਵੀ ਉਨ੍ਹਾਂ ਦਾ ਪੱਤਾ ਕੱਟ ਦਿੱਤਾ ਗਿਆ ਹੈ। ਕਰਸਟਨ ਨੇ ਅਧਿਕਾਰਾਂ ਦੇ ਮਾਮਲਿਆਂ 'ਤੇ ਪੀਸੀਬੀ ਨਾਲ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ। ਹੁਣ ਗਿਲੇਸਪੀ ਨੇ ਵੀ ਇਸੇ ਤਰ੍ਹਾਂ ਦੇ ਮਤਭੇਦਾਂ ਕਾਰਨ ਅਸਤੀਫਾ ਦੇ ਦਿੱਤਾ ਹੈ।