ਪੈਰਿਸ (ਫਰਾਂਸ) : ਪੈਰਿਸ ਓਲੰਪਿਕ 2024 ਵਿੱਚ ਹੁਣ ਤੱਕ 7 ਦਿਨਾਂ ਦੀਆਂ ਖੇਡਾਂ ਹੋ ਚੁੱਕੀਆਂ ਹਨ। ਹਰ ਦੇਸ਼ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਸਭ ਦੇ ਵਿਚਕਾਰ ਇੱਕ ਨਵਾਂ ਅਤੇ ਮਨਮੋਹਕ ਦਿ੍ਸ਼ ਵੀ ਦੇਖਣ ਨੂੰ ਮਿਲਿਆ ਹੈ। ਦਰਅਸਲ ਪੈਰਿਸ ਓਲੰਪਿਕ 'ਚ ਅੱਜ ਪ੍ਰਸ਼ੰਸਕਾਂ ਨੂੰ ਉਸ ਵੇਲੇ ਇੱਕ ਪਿਆਰ ਭਰਿਆ ਪਲ ਵੀ ਦੇਖਣ ਨੂੰ ਮਿਲਿਆ। ਜਦੋਂ ਓਲੰਪਿਕ 'ਚ ਬੈਡਮਿੰਟਨ 'ਚ ਸੋਨ ਤਮਗਾ ਜਿੱਤਣ ਤੋਂ ਤੁਰੰਤ ਬਾਅਦ ਹੀ ਹੁਆਂਗ ਯਾਕਿਓਂਗ ਨੇ ਮਿਕਸਡ ਡਬਲਜ਼ ਫਾਈਨਲ ਵਿੱਚ ਪ੍ਰੇਮਿਕਾ ਜ਼ੇਂਗ ਸਿਵੇਈ ਨੂੰ ਦੁਨੀਆਂ ਦੇ ਸਾਹਮਣੇ ਪ੍ਰਪੋਜ਼ ਕਰ ਦਿੱਤਾ। ਇਹ ਪਿਆਰ ਭਰਿਆ ਪੱਲ ਦੇਖ ਕੇ ਹਰ ਇੱਕ ਦੇ ਵਚਹਰੇ 'ਤੇ ਮੁਸਕਾਨ ਝਲਕ ਉਠੀ ਅਤੇ ਪ੍ਰਮਿਕਾ ਦੀ ਖੁਸ਼ੀ ਦਾ ਵੀ ਕੋਈ ਠਿਕਾਨਾ ਨਹੀਂ ਰਿਹਾ। ਉਸ ਨੇ ਵੀ ਹੱਸ ਕੇ ਇਸ ਪ੍ਰਪੋਜ਼ਲ ਨੂੰ ਮੰਜ਼ੂਰ ਕਰ ਲਿਆ।
Double happiness in one day!
— Chinese Olympic Committee (@OlympicsCN) August 2, 2024
After becoming an #Olympics champion🥇, Huang Yaqiong just accepted a proposal 👰from her boyfriend Liu Yuchen!💞
Sooooo sweet!💞#Love #Olympics #Paris2024 pic.twitter.com/GcSe6q4I0y
ਪ੍ਰਮਿਕਾ ਅੱਗੇ ਗੋਡਿਆਂ ਭਾਰ ਬਹਿ ਕੇ ਰੱਖਿਆ ਵਿਆਹ ਦਾ ਪ੍ਰਸਤਾਵ: ਸ਼ੁੱਕਰਵਾਰ ਨੂੰ ਆਪਣੇ ਸਾਥੀ ਜ਼ੇਂਗ ਸਿਵੇਈ ਨਾਲ ਬੈਡਮਿੰਟਨ ਮਿਕਸਡ ਡਬਲਜ਼ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਤੋਂ ਬਾਅਦ, ਹੁਆਂਗ ਯਾ ਕਿਓਂਗ ਨੂੰ ਉਸਦੇ ਬੁਆਏਫ੍ਰੈਂਡ ਲਿਊ ਯੂਚੇਨ ਨੇ ਪ੍ਰਪੋਜ਼ ਕੀਤਾ ਸੀ। ਲਿਊ ਜਦੋਂ ਤਮਗੇ ਦੀ ਪੇਸ਼ਕਾਰੀ ਤੋਂ ਬਾਅਦ ਫੁੱਲਾਂ ਨਾਲ ਹੁਆਂਗ ਦਾ ਇੰਤਜ਼ਾਰ ਕਰ ਰਹੀ ਸੀ ਉਸਨੇ ਵਿਆਹ ਲਈ ਪ੍ਰਪੋਜ਼ ਕਰਨ ਲਈ ਰਿੰਗ ਕੱਢੀ ਤਾਂ ਹੁਆਂਗ ਹੈਰਾਨ ਰਹਿ ਗਿਆ।
ਸੋਨ ਤਮਗਾ ਜੇਤੂ ਸ਼ਟਲਰ ਨੇ ਕਿਹਾ ਹਾਂ: ਚੀਨੀ ਪੁਰਸ਼ ਡਬਲਜ਼ ਬੈਡਮਿੰਟਨ ਖਿਡਾਰੀ ਲਿਊ ਯੂਚੇਨ ਨੇ ਆਪਣੀ ਪ੍ਰੇਮਿਕਾ ਹੁਆਂਗ ਯਾਕਯੋਂਗ ਨੂੰ ਪ੍ਰਪੋਜ਼ ਕੀਤਾ, ਜੋ ਕਿ ਇੱਕ ਮਿਕਸਡ ਡਬਲਜ਼ ਖਿਡਾਰੀ ਹੈ। ਇਹ ਪ੍ਰਸਤਾਵ ਉਸ ਸਮੇਂ ਆਇਆ ਜਦੋਂ ਹੁਆਂਗ ਯਾਕਿਓਂਗ ਨੇ ਮਿਕਸਡ ਡਬਲਜ਼ ਫਾਈਨਲ ਵਿੱਚ ਜ਼ੇਂਗ ਸਿਵੇਈ ਦੇ ਨਾਲ ਆਪਣੇ ਦੱਖਣੀ ਕੋਰੀਆਈ ਵਿਰੋਧੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।
LIU YUCHEN PROPOSED HUANG YAQIONG AFTER CEREMONY😭😭🩷🩷 #Olympics pic.twitter.com/Zp4DRyBSOQ
— aristaa✨ (@heiyoww) August 2, 2024
ਪਹਿਲਾਂ ਗੋਲਡ ਮੈਡਲ ਅਤੇ ਫਿਰ ਵਿਆਹ ਦਾ ਪ੍ਰਪੋਜ਼,ਖੁਸ਼ੀ ਹੋਈ ਦੁਗੱਣੀ: ਚੀਨੀ ਬੈਡਮਿੰਟਨ ਖਿਡਾਰੀ ਹੁਆਂਗ ਜਾਂ ਕਿਓਂਗ ਆਪਣੀ ਜ਼ਿੰਦਗੀ ਵਿਚ ਪੈਰਿਸ ਓਲੰਪਿਕ ਨੂੰ ਕਦੇ ਨਹੀਂ ਭੁੱਲ ਸਕਣਗੇ। 2 ਅਗਸਤ ਨੂੰ, ਉਸਨੇ ਟੀਮ ਦੇ ਸਾਥੀ ਜ਼ੇਂਗ ਸਿਵੇਈ ਦੇ ਨਾਲ ਮਿਕਸਡ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ। ਇਸ ਚੀਨੀ ਖਿਡਾਰੀ ਨੇ ਕਿਮ ਵੋਨ ਹੋ ਅਤੇ ਜਿਓਂਗ ਨਾ ਯੂਨ ਦੀ ਦੱਖਣੀ ਕੋਰੀਆਈ ਜੋੜੀ ਨੂੰ ਹਰਾਇਆ। ਇਸ ਮੈਚ ਵਿੱਚ ਚੀਨ ਦੀ ਚੋਈ ਦਾ ਦਬਦਬਾ ਰਿਹਾ ਅਤੇ ਉਸ ਨੇ ਦੱਖਣੀ ਕੋਰੀਆ ਦੀ ਜੋੜੀ ਨੂੰ 41 ਮਿੰਟ ਵਿੱਚ 21-8, 21-11 ਨਾਲ ਹਰਾਇਆ।
ਇਹ ਉਹ ਪਲ ਹੈ ਜਿਸ ਤੋਂ ਖਿਡਾਰੀ ਕੁਝ ਦਿਨਾਂ ਲਈ ਬਾਹਰ ਨਹੀਂ ਆ ਸਕਦੇ ਹਨ। ਹੁਆਂਗ ਯਾ ਕਿਓਂਗ ਵੀ ਬਹੁਤ ਖੁਸ਼ ਸੀ, ਫਿਰ ਯਾ ਕਿਓਂਗ ਦੇ ਬੁਆਏਫ੍ਰੈਂਡ ਲਿਊ ਯੂਚੇਨ ਨੇ ਉਸ ਨੂੰ ਪ੍ਰਪੋਜ਼ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਜਿਸ ਨੂੰ ਉਹ ਨਾਂਹ ਨਹੀਂ ਕਰ ਸਕੀ। ਬੁਆਏਫ੍ਰੈਂਡ ਲਿਊ ਯੂਚੇਨ ਨੇ ਇਕ ਗੋਡੇ 'ਤੇ ਬੈਠ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਹੁਆਂਗ ਯਾਕਿਓਂਗ ਨੂੰ ਅੰਗੂਠੀ ਭੇਟ ਕੀਤੀ। ਤੁਹਾਨੂੰ ਦੱਸ ਦੇਈਏ ਕਿ ਲਿਊ ਯੂਚੇਨ ਬੈਡਮਿੰਟਨ ਖਿਡਾਰੀ ਵੀ ਹੈ ਅਤੇ ਚੀਨ ਲਈ ਖੇਡਦਾ ਹੈ।
- ਮੈਡਲਾਂ ਦੀ ਹੈਟ੍ਰਿਕ ਤੋਂ ਖੁੰਝੀ ਸ਼ੂਟਰ ਮਨੂ ਭਾਕਰ, 25 ਮੀਟਰ ਪਿਸਟਲ ਫਾਈਨਲ ਵਿੱਚ ਚੌਥੇ ਸਥਾਨ 'ਤੇ ਰਹੀ - PARIS OLYMPICS 2024
- ਸੀਐੱਮ ਮਾਨ ਨੂੰ ਪੈਰਿਸ ਓਲੰਪਿਕ 'ਚ ਜਾਣ ਦੀ ਨਹੀਂ ਮਿਲੀ ਇਜਾਜ਼ਤ, ਕੇਂਦਰ ਨੇ ਸਪੀਕਰ ਸੰਧਵਾਂ ਨੂੰ ਵੀ ਅਮਰੀਕਾ ਜਾਣ ਤੋਂ ਰੋਕਿਆ - CM Mann Not Allowed to Go Paris
- 46 ਸਕਿੰਟ 'ਚ ਇਮਾਨ ਖਲੀਫ ਖਿਲਾਫ ਬਾਕਸਿੰਗ ਮੈਚ ਤੋਂ ਹਟਣ ਵਾਲੀ ਮੁੱਕੇਬਾਜ਼ ਕੈਰੀਨੀ ਨੂੰ ਮਿਲਣਗੇ $50,000 ਡਾਲਰ, IBA ਨੇ ਐਲਾਨ ਕੀਤਾ - Paris Olympics 2024
ਅਜਿਹਾ ਨਜ਼ਾਰਾ ਇਸ ਤੋਂ ਪਹਿਲਾਂ ਪੈਰਿਸ ਓਲੰਪਿਕ 'ਚ ਵੀ ਦੇਖਣ ਨੂੰ ਮਿਲਿਆ ਸੀ: ਹੁਆਂਗ ਯਾ ਕਿਓਂਗ ਅਤੇ ਲਿਊ ਯੂਚੇਨ ਤੋਂ ਪਹਿਲਾਂ ਵੀ ਓਲੰਪਿਕ ਦੀ ਸ਼ੁਰੂਆਤ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਉਦਘਾਟਨੀ ਸਮਾਰੋਹ ਦੌਰਾਨ ਅਰਜਨਟੀਨਾ ਦੇ ਇੱਕ ਖਿਡਾਰੀ ਨੇ ਸਭ ਦੇ ਸਾਹਮਣੇ ਆਪਣੇ ਸਾਥੀ ਖਿਡਾਰੀ ਨੂੰ ਪ੍ਰਪੋਜ਼ ਕੀਤਾ। ਅਰਜਨਟੀਨਾ ਦੀ ਪੁਰਸ਼ ਹੈਂਡਬਾਲ ਟੀਮ ਦੇ ਖਿਡਾਰੀ ਪਾਬਲੋ ਸਿਮੋਨੇਟ ਨੇ ਅਰਜਨਟੀਨਾ ਦੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਮਾਰੀਆ ਕੈਮਪੋਏ ਨੂੰ ਇਕ ਗੋਡੇ 'ਤੇ ਬੈਠ ਕੇ ਪ੍ਰਪੋਜ਼ ਕੀਤਾ। ਦੋਵੇਂ ਖਿਡਾਰੀ 2015 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਓਲੰਪਿਕ ਖੇਡਾਂ ਨੇ ਖੁਦ ਆਪਣੇ ਐਕਸ ਹੈਂਡਲ 'ਤੇ ਇਸ ਖਾਸ ਪਲ ਦਾ ਵੀਡੀਓ ਸ਼ੇਅਰ ਕੀਤਾ, ਜੋ ਕਾਫੀ ਵਾਇਰਲ ਹੋਇਆ।